ਦਿੱਲੀ ਹਾਈਕੋਰਟ ਵਿੱਚ ਨੌਂ ਜੱਜਾਂ ਨੇ ਚੁੱਕੀ ਸਹੁੰ, ਕੁੱਲ ਗਿਣਤੀ ਹੋਈ 44 

Delhi High Court Sachkahoon

ਦਿੱਲੀ ਹਾਈਕੋਰਟ (Delhi High Court) ਵਿੱਚ ਨੌਂ ਜੱਜਾਂ ਨੇ ਚੁੱਕੀ ਸਹੁੰ, ਕੁੱਲ ਗਿਣਤੀ ਹੋਈ 44 

ਨਵੀਂ ਦਿੱਲੀ (ਸੱਚ ਕਹੂੰ ਨਿਊਜ਼ )। ਦਿੱਲੀ ਹਾਈਕੋਰਟ (Delhi High Court) ਦੇ ਕਾਰਜਕਾਰੀ ਚੀਫ਼ ਜਸਟਿਸ ਵਿਪਿਨ ਸਾਂਘੀ ਨੇ ਤਿੰਨ ਔਰਤਾਂ ਸਮੇਤ ਨੌਂ ਨਵੇਂ ਜੱਜਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ, ਜਿਸ ਨਾਲ 60 ਜੱਜਾਂ ਦੀ ਸਮਰੱਥਾ ਵਾਲੀ ਦਿੱਲੀ ਹਾਈਕੋਰਟ ਦੀ ਜੱਜਾਂ ਦੀ ਗਿਣਤੀ 44 ਹੋ ਗਈ। ਸੁਪਰੀਮ ਕੋਰਟ ਕਾਲੇਜੀਅਮ ਨੇ ਭਾਰਤ ਦੇ ਸੰਵਿਧਾਨ ਦੇ ਤਹਿਤ ਦਿੱਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਕਈ ਵਕੀਲਾਂ ਨੂੰ ਦਿੱਲੀ ਹਾਈਕੋਰਟ ਦੇ ਜੱਜਾਂ ਵਜੋਂ ਤਰੱਕੀ ਦੇ ਪ੍ਰਸਤਾਵ ਦੀ ਸਿਫ਼ਾਰਸ਼ ਕੀਤੀ।

ਭਾਰਤ ਦੇ ਚੀਫ਼ ਜਸਟਿਸ ਐਨ ਵੀ ਰਮਨਾ ਨੇ ਅਗਵਾਈ ਕੀਤੀ। ਸੁਪਰੀਮ ਕੋਰਟ ਕਾਲੇਜੀਅਮ ਨੇ ਤੇਲੰਗਾਨਾ ਹਾਈਕੋਰਟ ਦੇ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਨੂੰ ਦਿੱਲੀ ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਅਤੇ ਜਸਟਿਸ ਵਿਪਿਨ ਸਾਂਘੀ, ਦਿੱਲੀ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਨੂੰ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ।

ਦਿੱਲੀ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਿਪਿਨ ਸਾਂਘੀ ਨੇ ਅੱਜ ਤਾਰਾ ਵਿਸ਼ਾਲ ਗੰਜੂ, ਮਿੰਨੀ ਪੁਸ਼ਕਰਨ, ਮਨਮੀਤ ਪ੍ਰੀਤਮ ਸਿੰਘ ਅਰੋੜਾ, ਵਿਕਾਸ ਮਹਾਜਨ, ਤੁਸ਼ਾਰ ਰਾਓ ਗੇਡੇਲਾ, ਸਚਿਨ ਦੱਤਾ, ਅਮਿਤ ਮਹਾਜਨ, ਗੌਰਾਂਗ ਕੰਠ ਅਤੇ ਸੌਰਭ ਬੈਨਰਜੀ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਨਿਯੁਕਤ ਕੀਤੇ ਅਤੇ ਅਹੁਦੇ ਦੇ ਗੁਪਤ ਭੇਤਾਂ ਦੀ ਸਹੁੰ ਚੁਕਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here