ਏਟੀਐਸ ਨੇ ਅਜੇ ਤੱਕ ਨਹੀਂ ਕੀਤੀ ਪੁਸ਼ਟੀ
ਔਰੰਗਾਬਾਦ, ਏਜੰਸੀ। ਗਣਤੰਤਰ ਦਿਵਸ ਦੇ ਮੌਕੇ ‘ਤੇ ਅੱਤਵਾਦੀ ਹਮਲੇ ਨੂੰ ਲੈ ਕੇ ਚੌਕਸ ਮਹਾਰਾਸ਼ਟਰ ਦੇ ਅਪਰਾਧ ਰੋਕੂ ਦਸਤੇ (ਏਟੀਐਸ) ਨੇ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਦੇ ਨਾਲ ਸਬੰਧ ਹੋਣ ਦੇ ਸ਼ੱਕ ‘ਚ ਮੁੰਬ੍ਰਾ ਅਤੇ ਔਰੰਗਾਬਾਦ ਤੋਂ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਟੀਐਸ ਨੇ ਹਾਲਾਂਕਿ ਅਜੇ ਤੱਕ ਆਪਣੇ ਇਸ ਅਭਿਆਨ ਦੀ ਪੁਸ਼ਟੀ ਨਹੀਂ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੁੰਬਈ ਏਟੀਐਸ ਅਤੇ ਔਰੰਗਾਬਾਦ ਪੁਲਿਸ ਟੀਮ ਦੇ ਸਾਂਝੇ ਅਭਿਆਨ ਦੌਰਾਨ ਔਰੰਗਾਬਾਦ ਤੋਂ ਚਾਰ ਅਤੇ ਮੁੰਬ੍ਰਾ ਤੋਂ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਹਨਾਂ ਲੋਕਾਂ ਤੋਂ ਏਟੀਐਸ ਟੀਮ ਮੰਗਲਵਾਰ ਦੇਰ ਰਾਤ ਤੱਕ ਪੁੱਛਗਿੱਛ ਕਰਦੀ ਰਹੀ। ਏਟੀਐਸ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਮੁੰਬ੍ਰਾ ਅਤੇ ਔਰੰਗਾਬਾਦ ‘ਚ ਅੱਤਵਾਦੀਆਂ ਦੇ ਸਲੀਪਰ ਸੇਲ ਸਰਗਰਮ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।