Nilgiri Benefits: ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਦਵਾਈਆਂ ਦੀ ਬਜਾਏ ਕੁਦਰਤੀ ਇਲਾਜਾਂ ਵੱਲ ਵੱਧ ਰਹੇ ਹਨ। ਕੁਦਰਤ ਨੇ ਸਾਨੂੰ ਅਣਗਿਣਤ ਪੌਦੇ ਦਿੱਤੇ ਹਨ ਜੋ ਨਾ ਸਿਰਫ਼ ਬਿਮਾਰੀਆਂ ਤੋਂ ਬਚਾਉਂਦੇ ਹਨ ਸਗੋਂ ਸਰੀਰ ਨੂੰ ਅੰਦਰੋਂ ਮਜ਼ਬੂਤ ਵੀ ਕਰਦੇ ਹਨ। ਅਜਿਹਾ ਹੀ ਇੱਕ ਪੌਦਾ ਨੀਲਗਿਰੀ (ਯੂਕੇਲਿਪਟਸ) ਹੈ, ਜੋ ਆਪਣੇ ਔਸ਼ਧੀ ਗੁਣਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਖਾਸ ਕਰਕੇ ਇਸ ਦੇ ਪੱਤਿਆਂ ਤੋਂ ਕੱਢਿਆ ਗਿਆ ਤੇਲ ਸਿਹਤ ਸਮੱਸਿਆਵਾਂ ਲਈ ਵਰਦਾਨ ਮੰਨਿਆ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : India UN Security Council: ਸੁਰੱਖਿਆ ਪਰਿਸ਼ਦ: ਭਾਰਤ ਪੱਕੀ ਮੈਂਬਰਸ਼ਿਪ ਦਾ ਹੱਕਦਾਰ
ਜ਼ੁਕਾਮ ਅਤੇ ਖੰਘ ਲਈ ਪ੍ਰਭਾਵਸ਼ਾਲੀ | Nilgiri Benefits
ਨੀਲਗਿਰੀ ਦੇ ਤੇਲ ਦੀਆਂ ਕੁਝ ਬੂੰਦਾਂ ਗਰਮ ਪਾਣੀ ਵਿੱਚ ਪਾ ਕੇ ਸਾਹ ਰਾਹੀਂ ਲਈਆਂ ਜਾਂਦੀਆਂ ਹਨ, ਤਾਂ ਇਹ ਸਾਹ ਦੀ ਨਾਲੀ ਨੂੰ ਸਾਫ਼ ਕਰਦਾ ਹੈ। ਬੰਦ ਨੱਕ ਖੁੱਲ੍ਹ ਜਾਦਾ ਹੈ ਤੇ ਬਲਗ਼ਮ ਪਤਲਾ ਹੋ ਕੇ ਬਾਹਰ ਨਿੱਕਲਣ ਲਗਦਾ ਹੈ। ਇਹੀ ਕਾਰਨ ਹੈ ਕਿ ਸਰਦੀ, ਖੰਘ-ਜੁਕਾਮ ਵਿੱਚ ਇਹ ਤੇਲ ਘਰ-ਘਰ ਵਿੱਚ ਵਰਤਿਆ ਜਾਂਦਾ ਹੈ।
ਦਰਦ ਅਤੇ ਸੋਜ ਤੋਂ ਰਾਹਤ
ਅਮਰੀਕੀ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵੱਲੋਂ ਪ੍ਰਕਾਸ਼ਿਤ ਖੋਜ ਦਰਸਾਉਂਦੀ ਹੈ ਕਿ ਨੀਲਗਿਰੀ ਤੇਲ ’ਚ ਮੌਜ਼ੂਦ ਸਿਨੇਓਲ ਤੇ ਅਲਫ਼ਾ-ਪਾਈਨੇਨ ਵਰਗੇ ਮਿਸ਼ਰਣ ਦਰਦ ਤੇ ਸੋਜ ਨੂੰ ਘਟਾਉਣ ’ਚ ਪ੍ਰਭਾਵਸ਼ਾਲੀ ਹਨ। ਇਹੀ ਕਾਰਨ ਹੈ ਕਿ ਗਠੀਆ, ਸਾਇਟਿਕਾ ਤੇ ਜੋੜਾਂ ਦੇ ਦਰਦ ਵਿੱਚ ਮਾਲਿਸ਼ ਕਰਨ ਨਾਲ ਰਾਹਤ ਮਿਲਦੀ ਹੈ। ਇਹ ਮਾਸਪੇਸ਼ੀਆਂ ਦੀ ਜਕੜਨ ਨੂੰ ਦੂਰ ਕਰਨ ਵਿੱਚ ਇਹ ਸਹਾਇਕ ਹੈ।
ਚਮੜੀ ਦੀਆਂ ਸਮੱਸਿਆਵਾਂ ਲਈ ਲਾਭਦਾਇਕ
ਨੀਲਗਿਰੀ ਤੇਲ ਐਂਟੀਸੈਪਟਿਕ ਤੇ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ’ਤੇ ਹੋਣ ਵਾਲੇ ਫੋੜੇ, ਮੁਹਾਂਸੇ ਤੇ ਫੰਗਲ ਇਨਫੈਕਸ਼ਨਾਂ ਨੂੰ ਠੀਕ ਕਰਨ ਵਿੱਚ ਮੱਦਦ ਕਰਦਾ ਹੈ। ਇਸ ਨੂੰ ਜ਼ਖ਼ਮਾਂ ’ਤੇ ਲਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਜਾਂਦਾ ਹੈ ਤੇ ਤੇਜ਼ੀ ਨਾਲ ਠੀਕ ਹੋਣ ਨੂੰ ਉਤਸ਼ਾਹਿਤ ਕਰਦਾ ਹੈ।
ਮੱਛਰਾਂ ਤੇ ਤਣਾਅ ਤੋਂ ਸੁਰੱਖਿਆ
ਇਸ ਦੀ ਤੇਜ਼ ਸੁਗੰਧ ਨਾ ਸਿਰਫ਼ ਮੱਛਰਾਂ ਤੇ ਕੀੜਿਆਂ ਨੂੰ ਦੂਰ ਕਰਦੀ ਹੈ, ਸਗੋਂ ਮਨ ਨੂੰ ਵੀ ਤਾਜ਼ਗੀ ਦਿੰਦੀ ਹੈ।ਇਸੇ ਲਈ ਇਸ ਦੀ ਵਰਤੋਂ ਅਰੋਮਾਥੈਰੇਪੀ ’ਚ ਵਿਆਪਕ ਤੌਰ ’ਤੇ ਕੀਤੀ ਜਾਂਦੀ ਹੈ। ਅਰੋਮਾਥੈਰੇਪੀ ਦੇ ਤਹਿਤ ਇਹ ਤੇਲ ਮਾਨਸਿਕ ਸ਼ਾਂਤੀ ਤੇ ਇਕਾਗਰਤਾ ਵਧਾਉਣ ਦਾ ਸਾਧਨ ਬਣ ਜਾਂਦਾ ਹੈ।
ਜ਼ਰੂਰੀ ਸਾਵਧਾਨੀਆਂ | Nilgiri Benefits
ਨੀਲਗਿਰੀ ਤੇਲ ਜਿੰਨਾ ਲਾਭਦਾਇਕ ਹੈ, ਉਨ੍ਹਾਂ ਹੀ ਇਸ ਦੀ ਵਰਤੋਂ ਸਮੇਂ ਸਾਵਧਾਨੀ ਦੀ ਜ਼ਰੂਰਤ ਹੈ। ਇਸ ਨੂੰ ਕਦੇ ਵੀ ਸਿੱਧੇ ਚਮੜੀ ’ਤੇ ਨਾ ਲਾਓ, ਇਸ ਨੂੰ ਹਮੇਸ਼ਾ ਕਿਸੇ ਵੀ ਕੈਰੀਅਰ ਤੇਲ (ਜਿਵੇਂ ਕਿ ਨਾਰੀਅਲ ਜਾਂ ਬਦਾਮ ਦਾ ਤੇਲ) ਵਿੱਚ ਮਿਲਾ ਕੇ ਵਰਤੋ। ਇਸ ਨੂੰ ਅੱਖਾਂ ਵਿੱਚ ਜਾਂ ਆਲੇ-ਦੁਆਲੇ ਵਰਤਣ ਤੋਂ ਬਚੋ, ਕਿਉਂਕਿ ਇਹ ਜਲਣ ਦਾ ਕਾਰਨ ਬਣ ਸਕਦਾ ਹੈ। ਬਹੁਤ ਜ਼ਿਆਦਾ ਵਰਤੋਂ ਉਲਟੀਆਂ, ਚੱਕਰ ਆਉਣੇ ਜਾਂ ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦਾ ਕਾਰਨ ਬਣ ਸਕਦੀ ਹੈ। ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸਦੀ ਵਰਤੋਂ ਕਰਨੀ ਚਾਹੀਦੀ ਹੈ।