ਵਾਸ਼ਿੰਗਟਨ (ਏਜੰਸੀ)। ਅਮਰੀਕਾ ’ਚ ਸਾਲ 2024 ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਸਾਲ ਅਮਰੀਕਾ ਦੇ ਰਾਸ਼ਟਰਪਤੀ (President of America) ਅਹੁਦੇ ਦੀ ਚੋਣ ਹੋਣ ਵਾਲੀ ਹੈ। ਇਸੇ ਕੜੀ ਤਹਿਤ ਮੰਗਲਵਾਰ ਨੂੰ ਭਾਰਤੀ ਮੂਲ ਦੀ ਅਮਰੀਕੀ ਅਤੇ ਰਿਪਬਲੀਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ (Nikki Haley) ਨੇ 2024 ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਦੇ ਲਈ ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਪਾਰਟੀ ਦੀ ਪਹਿਲੀ ਨੇਤਾ ਬਣ ਗਈ ਹੈ। ਹੇਲੀ (51) ਦੋ ਵਾਰ ਦੱਖਣੀ ਕੈਰੋਲਿਨਾ ਦੀ ਗਰਵਨਰ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਦੇ ਤੌਰ ’ਤੇ ਵੀ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਰਾਸ਼ਟਰਪਤੀ (President of America) ਚੋਣਾਂ ਲਈ ਆਪਣਾ ਦਾਅਵਾ ਪੇਸ਼ ਕੀਤਾ। ਦੋ ਸਾਲ ਪਹਿਲਾਂ ਉਹ ਟਰੰਪ ਲਈ ਚੁਣੌਤੀ ਨਹੀਂ ਸੀ, ਪਰ ਹੁਣ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਹੈ। ਜ਼ਿਕਰਯਗੋ ਹੈ ਕਿ ਅਮਰੀਕਾ ’ਚ ਰਾਸ਼ਟਰਪਤੀ ਦੀ ਚੋਣ 5 ਨਵੰਬਰ 2024 ਨੂੰ ਹੋਣ ਜਾ ਰਹੀ ਹੈ। ਇਸ ਇੰਟਰਵਿਊ ’ਚ ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਇੱਕ ਨਵੀਂ ਦਿਸ਼ਾ ’ਚ ਲਿਜਾਣ ਲਈ ਨੇਤਾ ਬਣ ਕੇ ਉਭਰ ਸਕਦੀ ਹੈ।
ਅਮਰੀਕਾ ਲੜਾਈ ਲਈ ਤਿਆਰ | Nikki Haley
ਫਾਕਸ ਨਿਊਜ਼ ਦੀ ਇੰਟਰਵਿਊ ’ਚ ਜਨਵਰੀ ’ਚ ਅਮਰੀਕਨ ਰਿਪਬਲਿਕਨ ਪਾਰਟੀ ਨੇਤਾ ਹੇਲੀ (Nikki Haley) ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਲੜ ਰਹੇ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਨਿਊ ਜਨਰੇਸ਼ਨ ਦਾ ਸਮਾਂ ਹੈ, ਇਹ ਨਵੀਂ ਲੀਡਰਸ਼ਿਪ ਦਾ ਸਮਾਂ ਹੈ, ਅਤੇ ਇਹ ਸਾਡੇ ਦੇਸ਼ ਨੂੰ ਵਪਾਸ ਲਿਆਉਣ ਦਾ ਸਮਾਂ ਹੈ। ਅਮਰੀਕਾ ਲੜਾਈ ਲਈ ਤਿਆਰ ਹੈ ਅਤੇ ਅਸੀਂ ਅਜੇ ਸ਼ੁਰੂਆਤ ਕਰ ਰਹੇ ਹਾਂ। ਦਰਅਸਲ ਨਿੱਕੀ ਨੇ ਅਪਰੈਲ 2021 ’ਚ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2024 ਦੀਆਂ ਵਾਈਟਹਾਊਸ ਚੋਣਾਂ ਦੀ ਦੋੜ ’ਚ ਹੋਣ ’ਤੇ ਉਹ ਮੈਦਾਨ ’ਚ ਨਹੀਂ ਉੱਤਰਨਗੇ, ਪਰ ਜਨਵਰੀ ’ਚ ਉਨ੍ਹਾਂ ਇੱਕ ਇੰਟਰਵਿਊ ’ਚ ਕਿਹਾ ਸੀ ਕਿ ਰਿਪਬਲਿਕਨ ਪਾਰਟੀ ਨੂੰ ਵੀ ਯੰਗ ਲੀਡਰ ਦੀ ਲੋੜ ਹੈ।
ਰਿਪਬਲਿਕਨ ਪਾਰਟੀ ਦੀ ਨੇਤਾ ਹੇਲੀ ਨੇ ਕਿਹਾ ਕਿ ਸੀ ਕਿ ਬਾਈਡਨ ਦੂਜੇ ਕਾਰਜਕਾਲ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਕਿਹਾ ਸੀ ਕਿ ਰਿਪਬਲਿਕਨ ਨੂੰ ਸਕਰਾਰ ’ਚ ਵਾਪਾਸ ਲਿਆਉਣ ਦੀ ਜ਼ਰੂਰਤ ਹੈ ਜੋ ਲੀਡਰਸ਼ਿਪ ਕਰ ਸਕਦੇ ਹਨ ਅਤੇ ਚੋਣਾਂ ਜਿੱਤ ਸਕਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਪੰਜ ਨਵੰਬਰ, 2024 ’ਚ ਹੋਣ ਜਾ ਰਹੀਆਂ ਹਨ। ਇਸ ਇੰਟਰਵਿਊ ’ਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ’ਚ ਲਿਜਾਣ ਵਾਲੇ ਨੇਤਾ ਦੇ ਤੌਰ ’ਤੇ ਸਾਹਮਣੇ ਆ ਸਕਦੇ ਹਨ।