Patiala News: ਸੁਰੱਖਿਆ ਮੁਲਾਜ਼ਮਾਂ ਵੱਲੋਂ ਕਾਬੂ, ਇੱਕ ਸੁਰੱਖਿਆ ਕਰਮਚਾਰੀ ਮੁਅੱਤਲ
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਅਦਾਲਤ ਵਿੱਚ ਇੱਕ ਨਿਹੰਗ ਵੱਲੋਂ ਜੱਜ ਦੇ ਡਾਇਸ ਤੱਕ ਪਹੁੰਚ ਗਿਆ ਅਤੇ ਉੱਥੇ ਜਾ ਕੇ ਕਿਰਪਾਨ ਲਹਿਰਾਉਣ ਲੱਗ ਗਿਆ, ਜਿਸ ਤੋਂ ਬਾਅਦ ਅਦਾਲਤ ਵਿੱਚ ਮੌਜੂਦ ਲੋਕ ਸਹਿਮ ਗਏ। ਇੱਧਰ ਇਸ ਮਾਮਲੇ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਨਿਹੰਗ ਦੀ ਪਹਿਚਾਣ ਗੋਬਿੰਦ ਨਗਰ ਨਿਵਾਸੀ ਗੁਰਪਾਲ ਸਿੰਘ ਵਜੋਂ ਹੋਈ ਹੈ, ਜੋਂ ਕਿ ਲੰਘੇ ਦਿਨੀ ਅਦਾਲਤ ਵਿੱਚ ਆਇਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਦਾਖਲ ਹੋਣ ਲੱਗਿਆਂ ਗੇਟ ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਦੀ ਤਲਾਸ਼ੀ ਲਈ ਗਈ ਅਤੇ ਇਸ ਦੇ ਹੱਥ ਵਿੱਚ ਮੌਜੂਦ ਵੱਡੀ ਕਿਰਪਾਨ ਉਤਰਵਾ ਲਈ ਗਈ ਸੀ। ਜਦਕਿ ਇੱਕ ਛੋਟੀ ਸ੍ਰੀ ਸਾਹਿਬ (ਕਿਰਪਾਨ) ਇਸ ਕੋਲ ਮੌਜੂਦ ਸੀ। Patiala News
Read Also : Haryana News: ਸੈਣੀ ਸਰਕਾਰ ਇਨ੍ਹਾਂ ਔਰਤਾਂ ਨੂੰ ਦੇ ਰਹੀ ਹੈ 5 ਲੱਖ ਰੁਪਏ ਦਾ ਕਰਜ਼ਾ
ਜੱਜ ਦੇ ਡਾਇਸ ਬੋਰਡ ਕੋਲ ਪੁੱਜੇ ਇਸ ਨਿਹੰਗ ਨੂੰ ਸਰੁੱਖਿਆ ਕਰਮਚਾਰੀਆਂ ਵੱਲੋਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁੱਢਲੇ ਤੌਰ ਤੇ ਇਸ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਸਿ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ।