ਸਾਲ ਦੇ ਅੰਤ ‘ਚ ਛੱਡੇਗੀ ਅਹੁਦਾ
ਵਾਸ਼ਿੰਗਟਨ, ਏਜੰਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਇਸ ਸਾਲ ਦੇ ਅੰਤ ‘ਚ ਆਪਣਾ ਅਹੁਦਾ ਛੱਡ ਦੇਵੇਗੀ। ਸ੍ਰੀਮਤੀ Nicky Haley ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸ੍ਰੀ ਟਰੰਪ ਨੇ ਮੰਗਲਵਾਰ ਨੂੰ ਸ੍ਰੀਮਤੀ ਹੇਲੀ ਦਾ ਅਸਤੀਫਾ ਸਵੀਕਾਰ ਕਰ ਲਿਆ। ਸਾਊਥ ਕਾਰੋਲਿਨਾ ਸੂਬੇ ਦੀ ਪਹਿਲੀ ਗਵਰਨਰ ਰਹੀ ਸ੍ਰੀਮਤੀ ਹੇਲੀ ਦੇ ਅਸਤੀਫੇ ਨੂੰ ਟਰੰਪ ਪ੍ਰਸ਼ਾਸਨ ਲਈ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਨੇ ਕਿਹਾ ਹੈ ਕਿ ਸ੍ਰੀ ਟਰੰਪ ਅਤੇ ਸ੍ਰੀਮਤੀ ਹੇਲੀ ਦੀ ਮੰਗਲਵਾਰ ਦੀ ਸਵੇਰ ਓਵਲ ਆਫਿਸ ‘ਚ ਮੁਲਾਕਾਤ ਹੋਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।