ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News NIA Raid: NIA...

    NIA Raid: NIA ਦੀ ਇਨ੍ਹਾਂ ਸੂਬਿਆਂ ’ਚ ਵੱਡੀ ਕਾਰਵਾਈ, 15 ਥਾਵਾਂ ’ਤੇ ਛਾਪੇਮਾਰੀ

    NIA Raid
    NIA Raid: NIA ਦੀ ਇਨ੍ਹਾਂ ਸੂਬਿਆਂ ’ਚ ਵੱਡੀ ਕਾਰਵਾਈ, 15 ਥਾਵਾਂ ’ਤੇ ਛਾਪੇਮਾਰੀ

    NIA Raid: ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਨਾਲ ਜੁੜੇ ਜਾਸੂਸੀ ਮਾਮਲੇ ਦੇ ਸਬੰਧ ’ਚ ਦੇਸ਼ ਭਰ ’ਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ, ਦੇਸ਼ ਦੇ 8 ਸੂਬਿਆਂ ’ਚ 15 ਥਾਵਾਂ ’ਤੇ ਵੱਡੇ ਪੱਧਰ ’ਤੇ ਤਲਾਸ਼ੀ ਲਈ ਗਈ। ਦਿੱਲੀ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਅਸਾਮ ਤੇ ਪੱਛਮੀ ਬੰਗਾਲ ਸੂਬਿਆਂ ’ਚ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵਜ਼ (ਪੀਆਈਓ) ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। NIA Raid

    ਇਹ ਖਬਰ ਵੀ ਪੜ੍ਹੋ : Rinku-Priya Wedding: ਕ੍ਰਿਕੇਟਰ ਰਿੰਕੂ ਸਿੰਘ ਨੇ ਕੀਤਾ ਵਿਆਹ ਦਾ ਐਲਾਨ, ਕੋਹਲੀ ਸਮੇਤ ਇਹ ਵੱਡੇ ਕ੍ਰਿਕੇਟਰ ਹੋਣਗੇ ਸ਼ਾਮ…

    ਐਨਆਈਏ ਦੀਆਂ ਟੀਮਾਂ ਨੇ ਤਲਾਸ਼ੀ ਦੌਰਾਨ ਕਈ ਇਲੈਕਟ੍ਰਾਨਿਕ ਯੰਤਰ ਤੇ ਸੰਵੇਦਨਸ਼ੀਲ ਵਿੱਤੀ ਦਸਤਾਵੇਜ਼, ਹੋਰ ਅਪਰਾਧਕ ਸਮੱਗਰੀ ਜ਼ਬਤ ਕੀਤੀ ਹੈ। ਭਾਰਤ ਵਿਰੋਧੀ ਅੱਤਵਾਦੀ ਸਾਜ਼ਿਸ਼ ਦੇ ਹਿੱਸੇ ਵਜੋਂ ਪਾਕਿਸਤਾਨ ਸਥਿਤ ਆਪਰੇਟਿਵਾਂ ਵੱਲੋਂ ਚਲਾਏ ਜਾ ਰਹੇ ਜਾਸੂਸੀ ਰੈਕੇਟ ਦੇ ਸੁਰਾਗਾਂ ਲਈ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਐਨਆਈਏ ਦੀ ਜਾਂਚ ਅਨੁਸਾਰ, ਸ਼ਨਿੱਚਰਵਾਰ ਦੀ ਤਲਾਸ਼ੀ ’ਚ ਨਿਸ਼ਾਨਾ ਬਣਾਏ ਗਏ ਸ਼ੱਕੀ ਵਿਅਕਤੀਆਂ ਦੇ ਪਾਕਿਸਤਾਨੀ ਆਪਰੇਟਿਵਾਂ ਨਾਲ ਸਬੰਧ ਸਨ ਤੇ ਭਾਰਤ ’ਚ ਜਾਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿੱਤੀ ਸਾਧਨ ਵਜੋਂ ਕੰਮ ਕਰਦੇ ਸਨ। NIA Raid

    ਐਨਆਈਏ ਨੇ 20 ਮਈ ਨੂੰ ਇੱਕ ਮੁਲਜ਼ਮ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਸ ਦਰਜ ਕੀਤਾ ਸੀ ਜੋ 2023 ਤੋਂ ਪੀਆਈਓ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ। ਮੁਲਜ਼ਮ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਵਰਗੀਕ੍ਰਿਤ ਜਾਣਕਾਰੀ ਲੀਕ ਕਰਨ ਦੇ ਬਦਲੇ ਭਾਰਤ ’ਚ ਵੱਖ-ਵੱਖ ਤਰੀਕਿਆਂ ਨਾਲ ਪੈਸੇ ਪ੍ਰਾਪਤ ਕਰ ਰਿਹਾ ਸੀ। ਮੁਲਜ਼ਮ ਦਾ ਨਾਂਅ ਮੋਤੀਰਾਮ ਜਾਟ ਹੈ, ਜੋ ਸੀਆਰਪੀਐਫ (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ’ਚ ਏਐਸਆਈ ਵਜੋਂ ਕੰਮ ਕਰ ਰਿਹਾ ਸੀ। NIA Raid

    ਐਨਆਈਏ ਟੀਮ ਨੇ ਇਸੇ ਮਾਮਲੇ ’ਚ ਜਾਸੂਸੀ ਮਾਮਲੇ ’ਚ ਕੇਸ ਦਰਜ ਕੀਤਾ ਸੀ। ਮੋਤੀਰਾਮ ਜਾਟ ਪਹਿਲਗਾਮ ਹਮਲੇ ਤੋਂ ਪਹਿਲਾਂ ਉੱਥੇ ਤਾਇਨਾਤ ਸੀ। ਇਸ ਦੇ ਨਾਲ ਹੀ, ਹਮਲੇ ਤੋਂ ਪੰਜ ਦਿਨ ਪਹਿਲਾਂ ਏਐਸਆਈ ਮੋਤੀਰਾਮ ਜਾਟ ਦਾ ਪਹਿਲਗਾਮ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ। ਅੱਤਵਾਦ ਵਿਰੋਧੀ ਏਜੰਸੀ ਬੀਐਨਐਸ 2023 ਦੀ ਧਾਰਾ 61 (2), 147, 148, ਅਧਿਕਾਰਤ ਗੁਪਤ ਐਕਟ 1923 ਦੀ ਧਾਰਾ 3 ਤੇ 5 ਅਤੇ ਯੂਏ (ਪੀ) ਐਕਟ 1967 ਦੀ ਧਾਰਾ 18 ਦੇ ਤਹਿਤ ਦਰਜ ਮਾਮਲੇ ’ਚ ਆਪਣੀ ਜਾਂਚ ਜਾਰੀ ਰੱਖ ਰਹੀ ਹੈ।