ਅੰਮ੍ਰਿਤਸਰ ‘ਹੈਰੀਟੇਜ ਸਟਰੀਟ’ ’ਤੇ ਧਮਾਕਿਆਂ ਜਗ੍ਹਾ ਜਾਂਚ ਕਰਨ ਪੁੱਜੀ ਐੱਨਆਈਏ ਟੀਮ

Heritage Street
ਅੰਮ੍ਰਿਤਸਰ। ਹੈਰੀਟੇਜ ਸਟਰੀਟ 'ਤੇ ਜਾਂਚ ਕਰਨ ਪੁੱਜੀ ਟੀਮ।

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਥੋੜ੍ਹੇ ਹੀ ਵਕਤ ਦੇ ਵਕਫ਼ੇ ’ਚ ਦੋ ਧਮਾਕੇ ਹੋਣ ਨਾਲ ਸ਼ੱਕ ਦੀ ਸੂਈ ਕਈ ਪਾਸੇ ਘੁੰਮਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਹੈਰੀਟੇਜ ਸਟਰੀਟ (Heritage Street) ’ਤੇ ਲਗਾਤਾਰ ਦੋ ਧਮਾਕਿਆਂ ਤੋਂ ਬਾਅਦ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਦੌਰਾਨ ਕਈ ਜਾਂਚ ਏਜੰਸੀਆਂ ਨੇ ਮਾਮਲੇ ਵਿੱਚ ਸ਼ਮੂਲੀਅਤ ਕੀਤੀ। ਦੇਰ ਸ਼ਾਮ ਐੱਨਆਈਏ ਦੀ ਟੀਮ ਧਮਾਕੇ ਵਾਲੀ ਜਗ੍ਹਾਂ ’ਤੇ ਪਹੰੁਚੀ ਅਤੇ ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜਾ ਲੈਣ ਤੋਂ ਬਾਅਦ ਬਰੀਕੀ ਨਾਲ ਜਾਂਚ ਕੀਤੀ।

ਇਹ ਵੀ ਪੜ੍ਹੋ : ਕਿਸੇ ਨੂੰ ਇੱਕ ਬੂੰਦ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਮੁੱਖ ਮੰਤਰੀ

ਇਸ ਦੌਰਾਨ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਅੱਜ ਐੱਨਆਈਏ ਦੀ ਟੀਮ ਜਾਂਚ ਲਈ ਪਹੰੁਚੀ ਹੈ। ਉਸ ਤੋਂ ਇਸ ਪੁਲਿਸ ਵੱਲੋਂ ਵੀ ਆਪਣੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਰਾਸਤੀ ਮਾਰਗ (Heritage Street) ’ਤੇ ਸਥਿੱਤ ਹੋਟਲ ਮਾਲਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਜੋ ਹਰ ਇੱਕ ਪਹਿਲੂ ਤੋਂ ਇਸ ਦੀ ਜਾਂਚ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਅੰਮਿ੍ਰਤਸਰ ਵਿਖੇ ਹੈਰੀਟੇਜ ਸਟਰੀਟ (Heritage Street) ’ਤੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਦੋ ਧਮਾਕੇ ਹੋਏ ਜਿਨ੍ਹਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।