ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News NIA Raids Pun...

    NIA Raids Punjab: ਪੰਜਾਬ ’ਚ ਸਵੇਰੇ-ਸਵੇਰੇ NIA ਦੇ ਛਾਪੇ

    NIA Raids Punjab
    NIA Raids Punjab: ਪੰਜਾਬ ’ਚ ਸਵੇਰੇ-ਸਵੇਰੇ NIA ਦੇ ਛਾਪੇ

    ਕਿਰਾਏ ’ਤੇ ਰਹਿ ਰਹੇ ਵਿਅਕਤੀ ਤੋਂ ਪੁੱਛਗਿੱਛ | NIA Raids Punjab

    ਜਲੰਧਰ (ਸੱਚ ਕਹੂੰ ਨਿਊਜ਼)। NIA Raids Punjab: ਐਨਆਈਏ ਨੇ ਅੱਜ ਪੰਜਾਬ ’ਚ 6 ਤੋਂ 7 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਕਿਉਂ ਕੀਤੀ ਗਈ ਹੈ, ਇਸ ਬਾਰੇ ਕਿਸੇ ਅਧਿਕਾਰੀ ਨੂੰ ਕੁੱਝ ਵੀ ਨਹੀਂ ਦੱਸਿਆ ਹੈ। ਐਨਆਈਏ ਦੀਆਂ ਟੀਮਾਂ ਅੱਜ ਸਵੇਰੇ 7 ਵਜੇ ਜ਼ਿਲ੍ਹਾ ਪੁਲਿਸ ਨਾਲ ਜਲੰਧਰ ਦੇ ਪਾਸ਼ ਖੇਤਰ ਫਰੈਂਡਜ਼ ਕਲੋਨੀ ਪਹੁੰਚੀਆਂ। ਕਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ’ਤੇ ਰਹਿ ਰਿਹਾ ਹੈ। ਫਿਲਹਾਲ, ਜਲੰਧਰ ’ਚ ਉਸ ਘਰ ’ਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ ਜਿੱਥੇ ਛਾਪਾ ਮਾਰਿਆ ਗਿਆ ਹੈ। NIA Raids Punjab

    ਇਹ ਖਬਰ ਵੀ ਪੜ੍ਹੋ : Rudraprayag Bus Accident 2025: ਰੁਦਰਪ੍ਰਯਾਗ ’ਚ ਅਲਕਨੰਦਾ ਨਦੀ ’ਚ ਡਿੱਗੀ ਬੱਸ, 1 ਦੀ ਮੌਤ, 7 ਜ਼ਖਮੀ

    ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਉਹ ਵਿਅਕਤੀ ਜਾਂਚ ’ਚ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕਰਦਾ ਹੈ, ਤਾਂ ਟੀਮ ਉਸ ਨੂੰ ਆਪਣੇ ਨਾਲ ਵੀ ਲੈ ਜਾ ਸਕਦੀ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਤੇ ਡਿਜੀਟਲ ਡਿਵਾਈਸ ਮਿਲੇ ਹਨ ਜਿਨ੍ਹਾਂ ਦੀ ਉਹ ਜਾਂਚ ਕਰ ਰਹੇ ਹਨ। ਉਕਤ ਵਿਅਕਤੀ ਦੇ ਮੋਬਾਈਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟੀਮ ਇਹ ਵੀ ਜਾਂਚ ਕਰ ਰਹੀ ਹੈ ਕਿ ਫਰੈਂਡਜ਼ ਕਲੋਨੀ ’ਚ ਇਸ ਵਿਅਕਤੀ ਦੇ ਸੰਪਰਕ ’ਚ ਕੌਣ-ਕੌਣ ਹੈ। ਉਕਤ ਵਿਅਕਤੀ ਦੇ ਘਰ ਦੇ ਬਾਹਰ ਪੁਲਿਸ ਫੋਰਸ ਵੀ ਤਾਇਨਾਤ ਹੈ। ਉਮੀਦ ਹੈ ਕਿ ਐਨਆਈਏ ਅਧਿਕਾਰੀ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਕਰਨਗੇ।