NIA Raid: ਐੱਨਆਈਏ ਨੇ ਦਿੱਲੀ ਤੇ ਹਿਮਾਚਲ ’ਚ ਕੀਤੀ ਛਾਪੇਮਾਰੀ

NIA Raid
NIA Raid: ਐੱਨਆਈਏ ਨੇ ਦਿੱਲੀ ਤੇ ਹਿਮਾਚਲ ’ਚ ਕੀਤੀ ਛਾਪੇਮਾਰੀ

ਡੰਕੀ ਰਾਹੀਂ ਵਿਦੇਸ਼ ਭੇਜਣ ਦੇ ਦੋਸ਼ ’ਚ 2 ਗ੍ਰਿਫਤਾਰ

ਨਵੀਂ ਦਿੱਲੀ (ਏਜੰਸੀ)। NIA Raid: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਤੇ ਦਿੱਲੀ ’ਚ ਦੋ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ, ਦੋ ਲੋਕਾਂ ਨੂੰ ਡੰਕੀ ਰਸਤੇ ਤੇ ਮਨੁੱਖੀ ਤਸਕਰੀ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਗੰਭੀਰ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਉਰਫ਼ ਸੰਨੀ ਡੋਂਕਰ ਤੇ ਸ਼ੁਭਮ ਸੰਧਲ ਉਰਫ਼ ਦੀਪ ਵਜੋਂ ਹੋਈ ਹੈ। ਰਾਸ਼ਟਰੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਤੇ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ, ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। NIA Raid

ਇਹ ਖਬਰ ਵੀ ਪੜ੍ਹੋ : IND vs ENG: ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨ ਦੀ ਚੁਣੌਤੀ ‘DSP ਸਾਹਿਬ’ ਨੂੰ ਹੈ ਪਸੰਦ, ਮਹਿਸੂਸ ਨਹੀਂ ਹੋਣ ਦਿੰਦੇ ਬੁਮਰਾ…

ਜੋ ‘ਯੂਐਸ ਡੌਂਕੀ ਰੂਟ’ ਮਨੁੱਖੀ ਤਸਕਰੀ ਨਾਲ ਸਬੰਧਤ ਇੱਕ ਵੱਡੇ ਰੈਕੇਟ ’ਚ ਸ਼ਾਮਲ ਹਨ। ਮੁਲਜ਼ਮਾਂ ਦੀ ਪਛਾਣ ਸੰਨੀ ਉਰਫ਼ ਸੰਨੀ ਡੋਂਕਰ, ਵਾਸੀ ਧਰਮਸ਼ਾਲਾ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਤੇ ਸ਼ੁਭਮ ਸੰਧਲ ਉਰਫ਼ ਦੀਪ ਹੁੰਡੀ, ਵਾਸੀ ਰੋਪੜ (ਪੰਜਾਬ) ਵਜੋਂ ਹੋਈ ਹੈ, ਜੋ ਇਸ ਸਮੇਂ ਪੀਰਾਗੜ੍ਹੀ (ਦਿੱਲੀ) ’ਚ ਰਹਿ ਰਹੇ ਹਨ। ਇਹ ਦੋਵੇਂ ਗਗਨਦੀਪ ਸਿੰਘ ਉਰਫ਼ ਗੋਲਡੀ ਦੇ ਸਾਥੀ ਸਨ, ਜਿਸ ਨੂੰ ਮਾਰਚ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਸੰਨੀ ਨੇ ਮਾਸਕੋ ਦੀ ਇੱਕ ਕੁੜੀ ਨਾਲ ਵਿਆਹ ਕੀਤਾ ਸੀ।

ਉਨ੍ਹਾਂ ਦੀ ਇੱਕ ਛੇ ਸਾਲ ਦੀ ਧੀ ਹੈ। ਸੰਨੀ ਪਿਛਲੇ ਸੱਤ ਸਾਲਾਂ ਤੋਂ ਆਪਣੀ ਪਤਨੀ ਨਾਲ ਵਿਦੇਸ਼ ਘੁੰਮ ਰਿਹਾ ਹੈ। ਦੋਸ਼ ਹੈ ਕਿ ਸੰਨੀ ਤੇ ਉਸਦੀ ਪਤਨੀ ਨੇ ਡੰਕੀ ਦੇ ਰਸਤੇ ਕੁਝ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਇਕੱਠੇ ਕੀਤੇ ਹਨ। ਸੰਨੀ ’ਤੇ ਮਨੁੱਖੀ ਤਸਕਰੀ ਦੇ ਨਾਲ-ਨਾਲ ਮਨੀ ਲਾਂਡਰਿੰਗ ਦਾ ਵੀ ਦੋਸ਼ ਹੈ। ਐਨਆਈਏ ਨੇ ਉਸ ਵਿਰੁੱਧ ਮਨੁੱਖੀ ਤਸਕਰੀ ਲਈ ਭਾਰਤੀ ਦੰਡਾਵਲੀ ਦੀ ਧਾਰਾ 143, ਅਪਰਾਧ ਦੇ ਸਬੂਤ ਗਾਇਬ ਕਰਨ ਜਾਂ ਅਪਰਾਧੀ ਨੂੰ ਲੁਕਾਉਣ ਲਈ ਧਾਰਾ 238, ਧੋਖਾਧੜੀ ਲਈ ਧਾਰਾ 318, ਅਪਰਾਧਿਕ ਸਾਜ਼ਿਸ਼ ਲਈ ਧਾਰਾ 61(2) ਤੇ ਪੰਜਾਬ ਯਾਤਰਾ ਪੇਸ਼ੇਵਰ ਰੈਗੂਲੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। NIA Raid