ਸਾਡੇ ਨਾਲ ਸ਼ਾਮਲ

Follow us

12.1 C
Chandigarh
Friday, February 13, 2026
More
    Home Breaking News ਸ੍ਰੀ ਮੁਕਤਸਰ ਸ...

    ਸ੍ਰੀ ਮੁਕਤਸਰ ਸਾਹਿਬ ’ਚ ਐੱਨਆਈਏ ਦੀ ਰੇਡ, ਪਾਕਿਸਤਾਨ ਨਾਲ ਜੁੜੀਆਂ ਤਾਰਾਂ

    NIA

    ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿੱਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ਵਿੱਚ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਅੱਜ ਸਵੇਰੇ ਕਰੀਬ ਛੇ ਵਜੇ ਇਹ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਐੱਨਆਈਏ  (NIA) ਵੱਲੋਂ ਇਹ ਅਚਨਚੇਤ ਛਾਪੇਮਾਰੀ ਜੁੱਤੀਆਂ ਦੇ ਹੋਲਸੇਲ ਵਪਾਰੀ ਸੋਨੂੰ ਦੇ ਘਰ ਕੀਤੀ ਗਈ।

    ਦੱਸ ਦੇਈਏ ਕਿ ਸੋਨੂੰ ਪੰਜਾਬੀ ਅਤੇ ਪਾਕਿਸਤਾਨੀ ਜੁੱਤੀਆਂ ਦਾ ਵਪਾਰ ਕਰਦਾ ਹੈ। 6 ਘੰਟੇ ਚੱਲੀ ਇਸ ਰੇਡ ਦੌਰਾਨ ਐਨਆਈਏ (NIA) ਦੀ ਟੀਮ ਕਾਗਜਾਤ ਅਤੇ ਹੋਰ ਸਾਮਾਨ ਵਪਾਰੀ ਦੇ ਘਰੋਂ ਲੈ ਗਈ। ਅਧਿਕਾਰਕ ਤੌਰ ’ਤੇ ਭਾਵੇ ਟੀਮ ਵੱਲੋਂ ਇਸ ਰੇਡ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਮੁਤਾਬਕ ਮਾਮਲਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਹੋਏ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ ਅਤੇ ਕਥਿਤ ਤੌਰ ‘ਤੇ ਹਵਾਲੇ ਦੇ ਪੈਸੇ ਨਾਲ ਇਸ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। (NIA)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here