ਅੰਮ੍ਰਿਤਪਾਲ ਸਿੰਘ ਦੇ ਸਾਲੇ ’ਤੇ NIA ਦਾ ਸ਼ਿਕੰਜਾ

Amritpal Singh

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਕੌਮੀ ਜਾਂਚ ਏਜੰਸੀ (NIA) ਨੇ ਅੰਮ੍ਰਿਤਪਾਲ (Amritpal Singh) ਸਿੰਘ ਦੇ ਸਾਲੇ ਅਮਰਜੋਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਖਾਲਿਸਤਾਨ ਸਮਰਥਕਾਂ ਦੀ ਭੀੜ ਨੇ ਕੈਨੇਡਾ ਦੇ ਓਟਾਵਾ ’ਚ 23 ਮਾਰਚ 2023 ਨੂੰ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕੀਤਾ ਸੀ। ਇਸ ਦੌਰਾਨ ਬਿਲਡਿੰਗ ’ਤੇ ਦੋ ਗ੍ਰੇਨੇਡ ਦੀ ਸੁੱਟੇ ਗਏ ਸਨ।

ਇਸ ਭੀੜ ਦੀ ਅਗਵਾਈ ਅਮ੍ਰਿਤਪਾਲ (Amritpal Singh) ਸਿੰਘ ਦਾ ਸਾਲਾ ਕਰ ਰਿਹਾ ਸੀ। ਐੱਨਆਈਏ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਦੀ ਦੱਸਿਆ ਕਿ ਫੈਡਰਲ ਏਜੰਸੀ ਨੇ ਸੈਨ ਫ੍ਰਾਂਸਿਸਕੋ ’ਚ ਭਾਰਤੀ ਦੂਤਾਵਾਸ ’ਤੇ ਹੋਏ ਹਮਲੇ ’ਚ ਵੀ ਇੱਕ ਹੋਰ ਐੱਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ’ਚ ਬਾਬਾ ਸਰਵਨ ਸਿੰਘ ਸਮੇਤ ਅੱਠ ਖਾਲਿਸਤਾਨ ਸਮਰਥਕਾਂ ਦੀ ਪਛਾਣ ਕੀਤੀ ਗਈ ਹੈ।

18-19 ਮਾਰਚ ਨੂੰ ਅਮਰੀਕਾ ਦੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ’ਤੇ ਹੋਏ ਹਮਲੇ ਨਾਲ ਸਬੰਧਿਤ ਦੂਜੇ ਮਾਮਲੇ ’ਚ ਐਨ.ਆਈ.ਏ ਨੇ ਅੱਠ ਖਾਲਿਸਤਾਨ ਸਮਰਥਕਾਂ ਬਾਬਾ ਸਰਵਣ ਸਿੰਘ, ਅਮਨਦੀਪ ਸਿੰਘ ਵਿਰਕ, ਲਖਬੀਰ ਸਿੰਘ, ਗੁਰਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗੁਰਚਰਨ ਸਿੰਘ ਖਾਲਸਾ, ਜਸਪ੍ਰੀਤ ਸਿੰਘ ਲੋਵਲਾ ਅਤੇ ਅਣਪਛਾਤੇ ਦੇ ਨਾਂਅ ਸ਼ਾਮਲ ਕੀਤੇ ਗਏ ਹਨ। N91 ਨੇ 19 ਮਾਰਚ ਨੂੰ ਲੰਡਨ ’ਚ ਹੋਏ ਇਸੇ ਤਰ੍ਹਾਂ ਦੇ ਹਮਲੇ ਦੀ ਚੱਲ ਰਹੀ ਜਾਂਚ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨਾਂ ਅਤੇ ਸੰਘੀ ਦੂਤਾਵਾਸਾਂ ’ਤੇ ਹਮਲਿਆਂ ’ਚ ਵੱਡੀ ਸਾਜ਼ਿਸ਼ ਅਤੇ ਪਾਕਿਸਤਾਨ ਦੇ ਸਬੰਧ ਦੀ ਜਾਂਚ ਕਰਨ ਲਈ ਮਾਮਲਿਆਂ ਨੂੰ ਆਪਣੇ ਹੱਥ ’ਚ ਲਿਆ ਸੀ। (Amritpal Singh)

ਇਹ ਵੀ ਪੜ੍ਹੋ : ਉਫਾਨ ’ਤੇ ਘੱਗਰ ਦਰਿਆ, ਪੰਚਕੂਲਾ ’ਚ ਔਰਤ ਕਾਰ ਸਮੇਤ ਘੱਗਰ ’ਚ ਰੁੜ੍ਹੀ

LEAVE A REPLY

Please enter your comment!
Please enter your name here