Soldier House Raid: ਐਨਆਈਏ ਵੱਲੋਂ ਪਿੰਡ ਮਾਝੀ ਵਿਖੇ ਫੌਜੀ ਦੇ ਘਰ ਅਚਨਚੇਤ ਛਾਪਾ

Soldier House Raid
Soldier House Raid: ਐਨਆਈਏ ਵੱਲੋਂ ਪਿੰਡ ਮਾਝੀ ਵਿਖੇ ਫੌਜੀ ਦੇ ਘਰ ਅਚਨਚੇਤ ਛਾਪਾ

Soldier House Raid: (ਵਿਜੈ ਸਿੰਗਲਾ) ਭਵਾਨੀਗੜ੍ਹ। ਨੇੜਲੇ ਇਕ ਪਿੰਡ ’ਚ ਅੱਜ ਸਵੇਰੇ ਤੜਕੇ ਐੱਨ.ਆਈ.ਏ ਵੱਲੋਂ ਭਾਰਤੀ ਫੌਜ ’ਚ ਨੌਕਰੀ ਕਰਦੇ ਇਕ ਜਵਾਨ ਦੇ ਘਰ ਛਾਪਾ ਮਾਰਕੇ ਘਰ ਦੀ ਤਲਾਸ਼ੀ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐੱਨ.ਆਈ.ਏ ਵੱਲੋਂ ਪਿੰਡ ਮਾਝੀ ਵਿਖੇ ਸਵੇਰੇ ਭਾਰਤੀ ਫੌਜ ’ਚ ਤਾਇਨਾਤ ਇਕ ਜਵਾਨ ਦੇ ਘਰ ਸ਼ੱਕ ਦੇ ਅਧਾਰ ’ਤੇ ਰੇਡ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਨ.ਆਈ.ਏ ਦੀ ਟੀਮ ਵੱਲੋਂ ਸਥਾਨਕ ਪੁਲਿਸ ਦੀ ਮੱਦਦ ਨਾਲ ਤੜਕੇ ਕਰੀਬ ਸਾਢੇ 6 ਵਜੇ ਉਕਤ ਜਵਾਨ ਦੇ ਘਰ ਰੇਡ ਕੀਤੀ ਗਈ ਤੇ ਕਰੀਬ ਦੋ ਤੋਂ ਢਾਈ ਘੰਟੇ ਤੱਕ ਘਰ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ ਗਈ ਤੇ ਇਨ੍ਹਾਂ ਦੇ ਮੋਬਾਇਲ ਫੋਨਾਂ ਦੀ ਵੀ ਜਾਂਚ ਕੀਤੇ ਜਾਣ ਦਾ ਪਤਾ ਚੱਲਿਆ। ਇਸ ਸਬੰਧੀ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਨ ’ਤੇ ਉਕਤ ਜਵਾਨ ਦੇ ਭਰਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਘਰ ਅਚਨਚੇਤ ਭਾਰੀ ਗਿਣਤੀ ’ਚ ਪੁਲਿਸ ਫੋਰਸ ਪਹੁੰਚੀ।

ਇਹ ਵੀ ਪੜ੍ਹੋ: Road Accident: ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ

ਪੁਲਿਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਕੁਝ ਪੁੱਛ-ਗਿੱਛ ਕੀਤੀ ਗਈ ਤੇ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਦੌਰਾਨ ਪੁਲਿਸ ਨੂੰ ਉਨ੍ਹਾਂ ਘਰੋਂ ਕੁਝ ਵੀ ਗਲਤ ਬਰਾਮਦ ਨਹੀਂ ਹੋਇਆ ਤੇ ਨਾ ਹੀ ਪੁਲਿਸ ਨੇ ਉਨ੍ਹਾਂ ਦੇ ਘਰੋਂ ਕੋਈ ਵੀ ਮੋਬਾਇਲ ਜਾਂ ਕੋਈ ਹੋਰ ਵਸਤੂ ਆਪਣੇ ਕਬਜ਼ੇ ’ਚ ਲਈ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਭਾਰਤੀ ਫੌਜ ’ਚ ਤਾਇਨਾਤ ਹੈ ਤੇ ਉਸ ਦੇ ਭਰਾ ਦੇ ਨਾਂਅ ਉਪਰ ਚੱਲਦਾ ਇਕ ਮੋਬਾਇਲ ਫੋਨ ਦਾ ਸਿਮ ਕਾਰਡ ਉਸ ਦੀ ਭਰਜਾਈ ਭਾਵ ਫੌਜੀ ਜਵਾਨ ਦੀ ਪਤਨੀ ਕੋਲ ਹੈ।

ਉਨ੍ਹਾਂ ਦੱਸਿਆ ਕਿ ਉਸ ਦੀ ਭਰਜਾਈ ਜਦੋਂ ਆਪਣੇ ਪੇਕੇ ਘਰ ਗਈ ਹੋਈ ਸੀ ਤਾਂ ਉਸ ਦੀ ਭਰਜਾਈ ਦੇ ਭਰਾ ਵੱਲੋਂ ਆਪਣੀ ਭੈਣ ਦੇ ਫੋਨ ਤੋਂ ਕਿਸੇ ਵਿਅਕਤੀ ਨਾਲ ਗੱਲਬਾਤ ਕੀਤੇ ਜਾਣ ਦੇ ਅਧਾਰ ’ਤੇ ਹੀ ਉਨ੍ਹਾਂ ਦੇ ਘਰ ਰੇਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਸੀ ਜਾਂਚ ਕਰਨ ਆਈ ਟੀਮ ਨੂੰ ਦੱਸ ਦਿੱਤਾ ਕਿ ਅਸੀਂ ਉਕਤ ਵਿਅਕਤੀ ਨੂੰ ਨਹੀਂ ਜਾਣਦੇ ਤੇ ਨਾ ਹੀ ਸਾਡਾ ਇਸ ਨਾਲ ਕੋਈ ਸਬੰਧੀ ਹੈ। Soldier House Raid

ਐੱਨ.ਆਈ.ਏ ਦੀ ਇਸ ਰੇਡ ਸਬੰਧੀ ਭਵਾਨੀਗੜ੍ਹ ਸਬ ਡੀਵਜ਼ਨ ਦੇ ਡੀ.ਐੱਸ.ਪੀ ਰਾਹੁਲ ਕੌਂਸਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਐੱਨ.ਆਈ.ਏ ਵੱਲੋਂ ਅੱਜ ਪਿੰਡ ਮਾਝੀ ਵਿਖੇ ਰੇਡ ਕੀਤੀ ਗਈ ਹੈ। ਇਹ ਰੇਡ ਕਿਸ ਅਧਾਰ ’ਤੇ ਕੀਤੀ ਗਈ ਇਸ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਵੱਲੋਂ ਪੂਰਾ ਮਾਮਲਾ ਗੁਪਤ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਐੱਨ.ਆਈ.ਏ ਦੀ ਟੀਮ ਨੂੰ ਸੁਰੱਖਿਆਂ ਲਈ ਪੁਲਸ ਫੋਰਸ ਮੁਹੱਈਆ ਕਰਵਾਈ ਗਈ ਸੀ।

LEAVE A REPLY

Please enter your comment!
Please enter your name here