Ludhiana Protest March : ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਮੁਲਾਜ਼ਮ ਪੰਜਾਬ ਸਰਕਾਰ ਖਿਲ਼ਾਫ ਲੁਧਿਆਣ ’ਚ ਕਰਨਗੇ ਰੋਸ ਮਾਰਚ

Ludhiana Protest March
Ludhiana Protest March : ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਮੁਲਾਜ਼ਮ ਪੰਜਾਬ ਸਰਕਾਰ ਖਿਲ਼ਾਫ ਲੁਧਿਆਣ ’ਚ ਕਰਨਗੇ ਰੋਸ ਮਾਰਚ

ਭਗਵੰਤ ਮਾਨ ਸਰਕਾਰ ਦੀ ਲਾਅਰੇਬਾਜ਼ੀ ਤੋਂ ਤੰਗ ਆ ਕੇ ਸਿਹਤ ਮੁਲਾਜ਼ਮਾਂ ਨੇ ਲੁਧਿਆਣਾ ਵੈਸਟ ਵੱਲ ਪਾਏ ਚਾਲੇ

  • ਜਨਤਕ ਥਾਵਾਂ ’ਤੇ ਹਜ਼ਾਰਾਂ ਪਰਚੇ ਵੰਡ ਕੇ ਸਰਕਾਰ ਦੀ ਵਾਅਦਾ ਖਿਲਾਫ਼ੀ ਦਾ ਕੀਤਾ ਜਾਵੇਗਾ ਪਰਦਾਫਾਸ਼

Ludhiana Protest March: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਭਰ ਵਿੱਚ ਸਿਹਤ ਵਿਭਾਗ ਅਧੀਨ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾਮੈਡੀਕਲ ਅਤੇ ਦਫਤਰੀ ਸਿਹਤ ਕਾਮੇ ਠੇਕਾ ਪ੍ਰਥਾ ਦਾ ਸ਼ਿਕਾਰ ਹੋ ਰਹੇ ਹਨ ਪ੍ਰੰਤੂ ਪਿਛਲੇ ਢਾਈ ਤਿੰਨ ਸਾਲਾਂ ਤੋਂ ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀਆਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਈਆਂ। ਮੀਟਿੰਗਾਂ ਸਿਰਫ ਜੁਬਾਨੀ ਲਾਆਰੇਬਾਜ਼ੀ ਸਾਬਿਤ ਹੋਈਆਂ। ਸੂਬਾਈ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਲਗਭਗ ਤਿੰਨ ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕੋਈ ਵੀ ਜਾਇਜ਼ ਮੰਗ ਪੂਰੀ ਨਹੀਂ ਕੀਤੀ, ਜਿਸ ਕਰਕੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

13 ਜੂਨ ਨੂੰ ਰੋਸ ਵਜੋਂ ਕਰਨਗੇ ਕੰਮ ਬੰਦ ਸਮੁੱਚੇ ਐਨ ਐਚ ਐਮ ਕਰਮਚਾਰੀ‌

ਯੂਨੀਅਨ ਆਗੂਆਂ ਦੀ ਅੱਜ 9 ਜੂਨ ਨੂੰ ਕੀਤੀ ਆਨਲਾਈਨ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਮੂਹ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਇਸੇ ਮਹੀਨੇ 15 ਜੂਨ ਨੂੰ ਲੁਧਿਆਣਾ ਵੈਸਟ ਵਿਧਾਨ ਸਭਾ ਜਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਪੋਲ ਖੋਲ੍ਹ ਰੈਲੀ ਕਰਕੇ ਪਰਚੇ ਵੰਡੇ ਜਾਣਗੇ। ਵਿਰੋਧ ਪ੍ਰਦਰਸ਼ਨ ਅਤੇ ਰੋਸ ਮਾਰਚ ਕਰਦੇ ਹੋਏ ਲੁਧਿਆਣਾ ਵੈਸਟ ਦੇ ਮੁਹੱਲਿਆਂ ਅਤੇ ਬਜ਼ਾਰਾਂ ਵਿੱਚ 10000 ਪਰਚੇ ਵੰਡ ਕੇ ਪੰਜਾਬ ਸਰਕਾਰ ਦੇ ਝੂਠ ਦੀ ਪੋਲ ਖੋਲ੍ਹੀ ਜਾਵੇਗੀ  ਅਤੇ ਨਾਲ਼ ਹੀ ਰੋਸ ਵਜੋਂ 13 ਜੂਨ ਨੂੰ ਆਨਲਾਈਨ ਅਤੇ ਆਫ ਲਾਈਨ ਕੰਮ ਬੰਦ ਕਰਕੇ ਆਪਣੇ ਆਪਣੇ ਬਲਾਕ ਅਤੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਇੱਕਠੇ ਹੋ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ।

15 ਜੂਨ ਨੂੰ ਆਪ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਲੁਧਿਆਣਾ ਦੇ ਬਜਾਰਾਂ ’ਚ ਕਰਨਗੇ ਪੋਲ ਖੋਲ੍ਹ ਮਾਰਚ

ਇਹ ਜਾਣਕਾਰੀ ਐਨ.ਐਚ.ਐਮ ਇੰਪਲਾਇਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਵਾਹਿਦ ਮਾਲੇਰਕੋਟਲਾ ਅਤੇ ਸੂਬਾ ਜਨਰਲ ਸਕੱਤਰ ਗੁਲਸ਼ਨ ਸ਼ਰਮਾ ਫਰੀਦਕੋਟ ਨੇ ਦਿੱਤੀ। ਇਸ ਮੌਕੇ ਸੀਨੀਅਰ ਆਗੂ ਸੁਖਜੀਤ ਸਿੰਘ ਰੋਪੜ, ਕਿਰਨਜੀਤ ਕੌਰ ਮੁਹਾਲੀ, ਸੰਦੀਪ ਕੌਰ ਬਰਨਾਲਾ ਅਤੇ ਅਮਰਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵੱਲੋਂ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਸਰਵਿਸ ਬਾਏ ਲਾਅਜ਼ ਬਣਾ ਕੇ ਰੈਗੂਲਰ ਪੇਅ ਸਕੇਲ, ਪੇਅ ਕਮਿਸ਼ਨ,ਡੀ.ਏ ਅਤੇ ਮੈਡੀਕਲ ਰੀਬਰਸਮੈਂਟ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਐਨ.ਐਚ.ਐਮ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਰੈਗੂਲਰਾਈਜੇਸ਼ਨ, ਹਰਿਆਣਾ ਦੀ ਤਰਜ਼ ’ਤੇ ਬਾਏ ਲਾਅਜ਼ ਬਣਾ ਕੇ ਮੌਜੂਦਾ ਤਨਖਾਹਾਂ ਵਿੱਚ ਵਾਧਾ ਕਰਨਾ,ਲਾਇਲਟੀ ਬੋਨਸ, ਲੀਵ ਪਾਲਿਸੀ ਤਹਿਤ ਕਮਾਊਂ ਛੁੱਟੀ,ਗ੍ਰੈਚਇਟੀ ਆਦਿ ਹਨ।

ਇਹ ਵੀ ਪੜ੍ਹੋ: Ahmedabad Plane Crash News: ਵੱਡੀ ਖਬਰ, ਅਹਿਮਦਾਬਾਦ ’ਚ ਹਾਦਸਾ, 242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸਾਗ੍…

ਇਸ ਮੌਕੇ ਡਾਕਟਰ ਸ਼ਿਵਰਾਜ ਲੁਧਿਆਣਾ,ਰਣਜੀਤ ਕੌਰ ਬਠਿੰਡਾ, ਦਿਨੇਸ਼ ਗਰਗ ਪਟਿਆਲਾ , ਜਸਬੀਰ ਸਿੰਘ ਤਰਨਤਾਰਨ, ਦੀਪਿਕਾ ਸ਼ਰਮਾ ਪਠਾਨਕੋਟ,ਡਾਕਟਰ ਪ੍ਰਭਜੋਤ ਕਪੂਰਥਲਾ ,ਅਮਨਦੀਪ ਸਿੰਘ ਨਾਭਾ, ਅਨਿਤਾ ਹੁਸ਼ਿਆਰਪੁਰ ਅਤੇ ਡਾਕਟਰ ਸੁਮਿਤ ਕਪਾਹੀ ਜਲੰਧਰ, ਅਵਤਾਰ ਸਿੰਘ ਮਾਨਸਾ ਸੂਬਾ ਸਲਾਹਕਾਰ, ਸੁਖਜੀਤ ਸਿੰਘ ਰੋਪੜ, ਗੁਰਪ੍ਰੀਤ ਸਿੰਘ ਭੁੱਲਰ ਮੁਕਤਸਰ ਸਾਹਿਬ, ਡਾਕਟਰ ਸੁਨੀਲ ਤਰਗੋਤਰਾ, ਹਰਪਾਲ ਸਿੰਘ ਸੋਢੀ ਆਦਿ ਆਗੂਆਂ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕਰਕੇ ਬਣਦਾ ਮਾਨ ਸਨਮਾਨ ਬਹਾਲ ਕੀਤਾ ਜਾਵੇ । Ludhiana Protest March

ਇਸ ਮੌਕੇ ਹਾਜ਼ਰ ਸੂਬਾਈ ਆਗੂਆਂ ਨੇ ਰੋਸ਼ ਜਾਹਰ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਜਾਇਜ਼ ਮੰਗਾਂ ਦਾ ਹੱਲ ਕਰਨ ਤੋਂ ਭੱਜਦੀ ਦਿਖਾਈ ਦੇ ਰਹੀ ਹੈ ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਡਾਕਟਰ ਰਾਜ ਨਵਾਂਸ਼ਹਿਰ,ਜਸ਼ਨ ਫ਼ਤਹਿਗੜ੍ਹ ਸਾਹਿਬ, ਹਰਜਿੰਦਰ ਸਿੰਘ ਸੰਗਰੂਰ, ਡਾਕ੍ਟਰ ਕੁਲਵਿੰਦਰ ਸਿੰਘ, ਡਾਕਟਰ ਜਤਿੰਦਰ ਸਿੰਘ ਅਤੇ ਜਿਲ੍ਹਿਆਂ ਦੇ ਆਗੂ ਵੀ ਹਾਜ਼ਰ ਸਨ।