ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News NHAI New Toll...

    NHAI New Toll Plaza Rules 2025: NHAI ਨੇ ਬਦਲੇ ਟੋਲ ਪਲਾਜ਼ਾ ਦੇ ਨਿਯਮ, ਕੀ ਤੁਹਾਡੀ ਯਾਤਰਾ ਹੋਵੇਗੀ ਸੌਖੀ?

    NHAI New Toll Plaza Rules 2025
    NHAI New Toll Plaza Rules 2025: NHAI ਨੇ ਬਦਲੇ ਟੋਲ ਪਲਾਜ਼ਾ ਦੇ ਨਿਯਮ, ਕੀ ਤੁਹਾਡੀ ਯਾਤਰਾ ਹੋਵੇਗੀ ਸੌਖੀ?

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। NHAI New Toll Plaza Rules 2025: NHAI ਨੇ ਦੂਰੀ ਸਬੰਧੀ ਟੋਲ ਨਿਯਮਾਂ ’ਚ ਵੱਡਾ ਬਦਲਾਅ ਕੀਤਾ ਹੈ। ਜਾਣਕਾਰੀ ਅਨੁਸਾਰ, ਹੁਣ ਨਵੇਂ ਨਿਯਮ ਤਹਿਤ 2 ਟੋਲ ਪਲਾਜ਼ਿਆਂ ਵਿਚਕਾਰ ਘੱਟੋ-ਘੱਟ 60 ਕਿਲੋਮੀਟਰ ਦੀ ਦੂਰੀ ਲਾਜ਼ਮੀ ਹੋਵੇਗੀ। ਐੱਨਐੱਚਆਈਏ ਅਨੁਸਾਰ, ਹੁਣ ਦੋ ਟੋਲ ਪਲਾਜ਼ਿਆਂ ਵਿਚਕਾਰ ਘੱਟੋ-ਘੱਟ 60 ਕਿਲੋਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਇਹ ਨਿਯਮ ਨਵੇਂ ਤੇ ਪ੍ਰਸਤਾਵਿਤ ਟੋਲ ਪਲਾਜ਼ਿਆਂ ’ਤੇ ਲਾਗੂ ਹੋਵੇਗਾ। ਇਹ ਨਿਯਮ ਸਮੀਖਿਆ ਤੋਂ ਬਾਅਦ ਪਹਿਲਾਂ ਤੋਂ ਬਣੇ ਟੋਲ ਪਲਾਜ਼ਿਆਂ ’ਤੇ ਲਾਗੂ ਕੀਤਾ ਜਾ ਸਕਦਾ ਹੈ। NHAI New Toll Plaza Rules 2025

    ਇਹ ਖਬਰ ਵੀ ਪੜ੍ਹੋ : EPFO Pension: ਖੁਸ਼ਖਬਰੀ, ਜੇਕਰ ਇਨ੍ਹੇਂ ਸਾਲ ਵੀ ਕੀਤੀ ਹੈ ਨੌਕਰੀ, ਤਾਂ ਮਿਲੇਗੀ ਇਨ੍ਹੇਂ ਹਜ਼ਾਰ ਦੀ ਪੈਨਸ਼ਨ

    ਇਸ ਨਵੇਂ ਨਿਯਮ ਬਾਅਦ, ਹੁਣ ਯਾਤਰੀਆਂ ਨੂੰ ਸਿੱਧਾ ਲਾਭ ਮਿਲਣ ਜਾ ਰਿਹਾ ਹੈ। ਇਸ ਦਾ ਉਦੇਸ਼ ਯਾਤਰੀਆਂ ਨੂੰ ਵਾਰ-ਵਾਰ ਟੋਲ ਅਦਾ ਕਰਨ ਤੋਂ ਰਾਹਤ ਦੇਣਾ ਤੇ ਯਾਤਰਾ ਨੂੰ ਸੁਵਿਧਾਜਨਕ ਬਣਾਉਣਾ ਹੈ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਯਾਤਰੀਆਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਛੋਟੇ-ਛੋਟੇ ਅੰਤਰਾਲਾਂ ’ਤੇ ਟੋਲ ਵਸੂਲੇ ਜਾ ਰਹੇ ਹਨ। ਕਈ ਥਾਵਾਂ ’ਤੇ 10-20 ਕਿਲੋਮੀਟਰ ਦੇ ਅੰਦਰ ਦੋ ਟੋਲ ਪਲਾਜ਼ੇ ਮਿਲਦੇ ਹਨ, ਜਿਸ ਕਾਰਨ ਆਮ ਵਿਅਕਤੀ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। NHAI New Toll Plaza Rules 2025