ਬ੍ਰਿਟੇਨ ਦੇ ਹਸਤਪਤਾਲਾਂ ਲਈ ਅਗਲੇ ਕੁੱਝ ਹਫ਼ਤੇ ਔਖੇ ਹੋਣਗੇ: ਜਾਵੇਦ
ਲੰਡਨ। ਬ੍ਰਿਟੇਨ ਦੇ ਸਿਹਤ ਮੰਤਰੀ ਸਈਅਦ ਜਾਵੇਦ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਰਾਸ਼ਟਰ ਸਿਹਤ ਸੇਵਾਵਾਂ ਲਈ ਅਗਲੇ ਕੁੱਝ ਹਫ਼ਤੇ ਮੁਸ਼ਕਲ ਹੋਣਗੇ । ਦੱਖਣੀ ਲੰਡਨ ਦੇ ਇੱਕ ਹਸਪਤਾਲ ਦਾ ਦੌਰਾ ਕਰਦੇ ਹੋਏ ਜਾਵੇਦ ਨੇ ਕਿਹਾ ਕਿ ਇਹ ਹਸਪਤਾਲ ਸੇਵਾ ਲਈ ਚੁਨੌਤੀ ਭਰਿਆ ਸਮਾਂ ਹੈ ਅਤੇ ਲੋਕ ਜੋ ‘ਸਭ ਤੋਂ ਵਧੀਆ ਗੱਲ’ ਕਰ ਸਕਦੇ ਹਨ, ਉਹ ਹੈ ਕਿ ਉਹ ਕੋਵਿਡ ਬੂਸਟਰ ਡੋਜ਼ ਲਗਵਾਉਣ।
ਉਹਨਾਂ ਨੇ ਕਿਹਾ,‘‘ ਅਸੀਂ ਹੁਣ ਜਾਣਦੇ ਹਾਂ ਕਿ ਓਮੀਕ੍ਰੋਨ ਹੁਣ ਘੱਟ ਗੰਭੀਰ ਹੈ ਅਤੇ ਅਸੀਂ ਪੱਕਾ ਜਾਣਦੇ ਹਾਂ ਕਿ ਇੱਕ ਵਾਰ ਜਦੋਂ ਇਹ ਵੱਧ ਜਾਂਦਾ ਹੈ ਤਾਂ ਹਸਪਤਾਲ ਵਿੱਚ ਭਰਤੀ ਹੋਣ ਦਾ ਜੋਖ਼ਮ ਹੁੰਦਾ ਹੈ। ਸਾਡਾ ਤਾਜਾ ਵਿਸ਼ਲੇਸ਼ਨ ਦਰਸਾਉਂਦਾ ਹੈ ਕਿ ਇਹ ਰੂਪ ਡੈਲਟਾ ਦੇ ਮੁਕਾਬਲੇ ਘੱਟ ਘਾਤਕ ਹੈ।’ ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਿਕ ਬਿੇ੍ਰਟਨ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 1 ਲੱਖ 78 ਹਜ਼ਾਰ 250 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 14193288 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ