ਲੋਕ ਸਭਾ ‘ਚ ਉਠੀ ਵਿਦੇਸ਼ਾਂ ‘ਚ ਫਸੇ ਭਾਰਤੀਆਂ ਵਾਪਸ ਲਿਆਉਣ ਦੀ ਮੰਗ
ਰੋਜੀ ਰੋਟੀ ਲਈ ਬਾਹਰਲੇ ਮੁਲਕਾਂ ਵਿੱਚ ਗਏ ਭਾਰਤੀ ਜਿਹਨਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਵੀ ਹਨ ਤੇ ਹੁਣ ਕੋਰੋਨਾ ਵਾਇਰਸ ਕਰਕੇ ਵਾਪਸ ਭਾਰਤ ਨਹੀ ਆ ਰਹੇ, ਨੂੰ ਲਿਆਉਣ ਦੀ ਮੰਗ ਅੱਜ ਲੋਕ ਸਭਾ ਵਿੱਚ ਉਠਾਈ ਗਈ।
ਸੇਂਸੇਕਸ 800 ਅੰਕ, ਨਿਫਟੀ 230 ਅੰਕ ਲੁੜਕਿਆ
ਦਿਨੋ ਦਿਨ ਆਪਣੇ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸ਼ੇਅਰ ਬਾਜ਼ਾਰ ਉਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਸੇਂਸੇਕਸ ਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਕਾਂਗਰਸ ਦਾ ਰਾਜਸਭਾ ‘ਚ ਹੰਗਾਮਾ, ਕਾਰਵਾਈ ਦੋ ਵਜੇ ਤੱਕ ਮੁਲਤਵੀ
ਕਾਂਗਰਸ ਮੈਂਬਰਾਂ ਦੁਆਰਾ ਰਾਜ ਸਭਾ ਵਿੱਚ ਆਪਣੇ ਮੈਂਬਰ ਦੀ ਗਿਰਫਤਾਰੀ ਨੂੰ ਲੈ ਕੇ ਕੀਤੇ ਗਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰਨੀ ਪਈ ਤੇ ਇਸ ਹੰਗਾਮੇ ਕਾਰਨ ਪਰਸ਼ਨ ਕਾਲ ਨਹੀਂ ਹੋ ਸਕਿਆ।
ਬੰਗਲੁਰੂ ‘ਚ ਧਰਨੇ ‘ਤੇ ਬੈਠੇ ਦਿੱਗਵਿਜੈ ਨੂੰ ਕੀਤਾ ਗ੍ਰਿਫ਼ਤਾਰ
ਕਰਨਾਟਕ ਦੇ ਇੱਕ ਵਿਧਾਇਕ ਤੇ ਬਹੁਤ ਸਾਰੇ ਸਥਾਨ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਜਿਓਤੀਰਾਦਿੱਤਿਆ ਸਿੰਧੀਆ ਦੇ ਸਮੱਰਥਕਾਂ ਦੇ ਵਿਰੋਧ 'ਚ ਧਰਨਾ ਲਾ ਰਹੇ ਸਨ।
ਮੱਧ ਪ੍ਰਦੇਸ਼: ਕਾਂਗਰਸ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
ਮਾਣਯੋਗ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਮਾਮਲੇ 'ਚ ਕਾਂਗਰਸ ਦੇ 16 ਬਾਗੀ ਵਿਧਾਇਕਾਂ 'ਚੋਂ ਇੱਕ ਵਿਧਾਇਕ ਦੇ ਭਰਾ ਦੀ ਅਰਜ਼ੀ 'ਤੇ ਬੁੱਧਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ।
ਸੁਖਬੀਰ ਵੱਲੋਂ ਕੈਪਟਨ ਨੂੰ ‘ਝੂਠਾ, ਨਿਕੰਮਾ ਅਤੇ ਬੇਸ਼ਰਮ’ ਮੁੱਖ ਮੰਤਰੀ ਕਰਾਰ
sukhbir badal press conference | ਪਿਛਲੇ ਤਿੰਨ ਸਾਲਾਂ ਦੌਰਾਨ ਸਿਵਾਏ ਝੂਠ ਤੋਂ ਕੁਝ ਨਹੀਂ ਬੋਲਿਆ ਮੁੱਖ ਮੰਤਰੀ, ਹੁਣ ਵੀ ਨਹੀਂ ਆਉਂਦੀ ਸ਼ਰਮ : ਸੁਖਬੀਰ
ਹੁਣ ਸਾਰੇ ਸ਼ਾਪਿੰਗ ਮਾਲ, ਕਿਸਾਨ ਮੰਡੀਆਂ ਅਤੇ ਅਜਾਇਬ ਘਰਾਂ ਨੂੰ ਵੀ ਤਾਲੇ ਲਗਾਉਣ ਦੇ ਆਦੇਸ਼, ਰਹਿਣਗੇ ਬੰਦ
Corona Effect Punjab | ਧਾਰਮਿਕ ਸੰਸਥਾਵਾਂ ਅਤੇ ਡੇਰਾ ਪ੍ਰਬੰਧਕਾਂ ਨੂੰ ਆਪਣੇ ਧਾਰਮਿਕ ਸਮਾਗਮ ਮੁਲਤਵੀ ਕਰਨ ਲਈ ਕਿਹਾ
ਪਿਛਲੇ 24 ਘੰਟਿਆਂ ‘ਚ 862 ਲੋਕਾਂ ਦੀ ਮੌਤ : ਡਬਲਿਊ.ਐੱਚ.ਓ.
ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਵਿਸ਼ਵ ਮਹਾਂਮਾਰੀ ਐਲਾਨਿਆ ਹੋਇਆ ਹੈ। ਇਸ ਮਹਾਮਾਰੀ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਮੌਤ ਦੇ ਮੂੰਹ 'ਚ ਭੇਜ ਦਿੱਤਾ ਹੈ।
ਬ੍ਰਿਟੇਨ ਦੀ ਸੰਸਦ ਦੇ ਦਰਵਾਜ਼ੇ ਸੈਲਾਨੀਆਂ ਲਈ ਬੰਦ
ਕਰੋਨਾ ਵਾਇਰਸ ਫੈਲਣ ਦੇ ਡਰ ਨੇ ਵਿਸ਼ਵ ਪੱਧਰ 'ਤੇ ਸਨਸਨੀ ਫੈਲਾ ਰੱਖੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਬ੍ਰਿਟੇਨ ਨੇ ਵੀ ਇੱਕ ਫੈਸਲਾ ਲਿਆ ਹੈ