ਸਿੰਧੀਆ ਰਾਜਨਾਥ ਤੇ ਸ਼ਾਹ ਨੂੰ ਮਿਲੇ
ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਏ ਜੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸ੍ਰੀ ਸਿੰਧੀਆ ਨੇ 10 ਮਾਰਚ ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਬੁੱਧਵਾਰ ਨੂੰ ਉਹ ਭਾਜਪਾ 'ਚ ਸ਼ਾਮਲ ਹੋਏ ਸਨ।
ਸੈਂਸੇਕਸ 2400 ਅੰਕ ਮੂਧੇ-ਮੂੰਹ ਡਿੱਗਿਆ
ਕੋਰੋਨਾ ਵਾਇਰਸ 'ਕੋਵਿਡ-19' ਨੂੰ ਵਿਸ਼ਵ ਪੱਧਰੀ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਭਾਰਤ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ 'ਚ ਭਾਰੀ ਗਿਰਾਵਟ ਦੇਖੀ ਗਈ ਅਤੇ ਬੀਐੱਸਈ ਦਾ ਸੈਂਸੇਕਸ ਕਰੀਬ 2400 ਅੰਕ ਡਿੱਗ ਗਿਆ।
ਰੁਪੱਈਆ ਇਤਿਹਾਸਿਕ ਹੇਠਲੇ ਪੱਧਰ ‘ਤੇ
ਕਰੋਨਾ ਵਾਇਰਸ 'ਕੋਵਿਡ-19' ਨੂੰ ਲੈ ਕੇ ਕਮਜ਼ੋਰ ਹੋਈ ਨਿਵੇਸ਼ ਧਾਰਨਾ ਵਿਚਕਾਰ ਘਰੇਲੂ ਸ਼ੇਅਰ ਬਜ਼ਾਰਾਂ ਦੇ ਨਾਲ ਰੁਪਏ 'ਚ ਵੀ ਭਾਰੀ ਗਿਰਾਵਟ ਦੇਖੀ ਗਈ ਅਤੇ ਇਹ ਪਹਿਲੀ ਵਾਰ 74.50 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਟੁੱਟ ਗਿਆ।
ਭਾਜਪਾ ‘ਚ ਸ਼ਾਮਲ ਹੋਏ ਸਿੰਧੀਆ, ਨੱਢਾ ਨੇ ਕਿਹਾ- ਖੁਸ਼ੀ ਦੀ ਗੱਲ
ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜੋਤੀਰਾਦਿੱਤਿਆ ਸਿੰਧੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਭਾਜਪਾ ਦਫ਼ਤਰ 'ਚ ਸ੍ਰੀ ਸਿੰਧੀਆ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਪਾਰਟੀ ਦੇ ਉਪ ਪ੍ਰਧਾਨ ਵਿਨੈ ਸਹਸਤਰਬੁੱਧੇ ਤੇ ਕਈ ਸੀਨੀਅਰ ਆਗੂ ਹਾਜ਼ਰ ਸਨ।
ਸੋਨੇ ਦੀ ਚਮਕ ਹੋਰ ਘਟੀ, 595 ਰੁਪਏ ਟੁੱਟਿਆ
ਵਿਸ਼ਵ ਪੱਧਰ 'ਤੇ ਪੀਲੀ ਧਾਤ 'ਚ ਰਹੀ ਤੇਜ਼ੀ ਵਿਚਕਾਰ ਦਿੱਲੀ ਸਰਾਫ਼ਾ ਬਜ਼ਾਰ 'ਚ ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਬੁੱਧਵਾਰ ਨੂੰ ਸੋਨਾ 595 ਰੁਪਏ ਟੁੱਟ ਕੇ 44,815 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ।
Corona ਤੋਂ ਸੰਕ੍ਰਮਿਤ ਵਿਅਕਤੀਆਂ ਦੀ ਗਿਣਤੀ 60 ਹੋਈ
ਘਾਤਕ ਵਾਇਰਸ ਕਰੋਨਾ ਕੋਵਿਡ 19 ਦੇ ਸੰਕ੍ਰਮਣ ਨਾਲ ਕੇਰਲ 'ਚ ਨਵੇਂ ਅੱਠ ਅਤੇ ਰਾਜਸਥਾਨ ਤੇ ਦਿੱਲੀ 'ਚ ਇੱਕ-ਇੱਕ ਨਵੇਂ ਮਾਮਲੇ ਦੀ ਪੁਸ਼ਟੀ ਹੋਣ ਨਾਲ ਦੇਸ਼ 'ਚ ਇਸ ਤੋਂ ਸੰਕ੍ਰਮਿਤ ਹੋਏ ਵਿਅਕਤੀਆਂ ਦੀ ਗਿਣਤੀ ਸੱਠ 'ਤੇ ਪਹੁੰਚ ਗਈ ਹੈ।
ਚੁਣੀਆਂ ਸਰਕਾਰ ਡੇਗਣ ਦੀ ਥਾਂ ਜਨਹਿਤ ‘ਤੇ ਧਿਆਨ ਦੇਣ ਮੋਦੀ
ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਫਤਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਡੇਗਣ
ਦੁਨੀਆ ‘ਚ ਕੋਰੋਨਾ ਨਾਲ 4270 ਮੌਤਾਂ
ਬੀਜਿੰਗ/ਜੇਨੇਵਾ/ ਨਵੀਂ ਦਿੱਲੀ, ਏਜੰਸੀ। ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਪੈਰ ਪਸਾਰਨ ਵਾਲੇ ਜਾਨ ਲੇਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਵਿਸ਼ਵ ਦੇ 104 ਤੋਂ ਜ਼ਿਆਦਾ ਦੇਸ਼ ਆ ਗਏ
ਸਿੰਧੀਆ ਅੱਜ ਫੜਨਗੇ ਭਾਜਪਾ ਦਾ ਪੱਲਾ
ਨਵੀਂ ਦਿੱਲੀ, ਏਜੰਸੀ। ਕਾਂਗਰਸ ਤੋਂ ਤਿਆਗ ਪੱਤਰ ਦੇਣ ਵਾਲੇ ਮੱਧ ਪ੍ਰਦੇਸ਼ ਦੇ ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਿਉਤੀਰਾਦਿੱਤਿਆ ਸਿੰਧੀਆ ਅੱਜ ਦੁਪਹਿਰ ਭਾਰਤੀ ਜਨਤਾ ਪਾਰਟੀ
ਸਿੰਧੂ ਬਣੀ ਬੀਬੀਸੀ ਇੰਡੀਅਨ ਸਪੋਰਟਸ ਵੁਮੈਨ ਆਫ ਦਿ ਈਅਰ
ਨਵੀਂ ਦਿੱਲੀ, ਏਜੰਸੀ। ਓਲੰਪਿਕ ਚਾਂਦੀ ਜੇਤੂ ਅਤੇ ਭਾਰਤ ਦੀ ਪਹਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੁਮੈਨ ਆਫ ਦਿ ਈਅਰ ਚੁਣਿਆ ਗਿਆ ਹੈ