ਐਲੈਕਸ ਅਜ਼ਰ ਨੂੰ ਹਟਾਉਣ ਦੀ ਖਬਰ ਬੇਬੁਨਿਆਦ
ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਐਲੈਕਸ ਅਜ਼ਰ ਨੂੰ ਅਹੁਦੇ ਤੋਂ ਹਟਾਏ ਜਾਣ ਦੀਆਂ ਖ਼ਬਰਾਂ ਬੇਬੁਨਿਆਦ ਹਨ। ਜਾਣਕਾਰੀ ਅਨੁਸਾਰ ਟਰੰਪ ਦੀ ਕੋਰੋਨਾ ਵਾਇਰਸ (ਕੋਵਿਡ 19) ਦੇ ਫੈਲਣ ਦੀ ਰੋਕਥਾਮ ਵਿੱਚ ਦੇਰੀ ਕਰਨ ਲਈ ਸ੍ਰੀ ਟਰੰਪ ਦੀ ਨਿੰਦਾ ਕਰਨ ਦੇ ਮੁੱਦੇ ‘ਤੇ ਬਰਖਾਸਤ ਕਰਨ ਦੀ ਗੱਲ ਕਹੀ ਗਈ ਸੀ।
ਟਰੰਪ ਨੇ ਐਤਵਾਰ ਨੂੰ ਟਵੀਟ ਕਰਦਿਆਂ ਕਿਹਾ, “ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਮੈਂ ਸ੍ਰੀ ਅਜ਼ਰ ਨੂੰ ਹਟਾਉਣ ਜਾ ਰਿਹਾ ਹਾਂ। ਇਹ ਝੂਠੀ ਖ਼ਬਰ ਹੈ। ਮੁੱਖ ਧਾਰਾ ਮੀਡੀਆ ਇਸ ਨੂੰ ਜਾਣਦਾ ਹੈ, ਪਰ ਉਹ ਜਨਤਾ ਦੇ ਮਨਾਂ ਵਿਚ ਹਫੜਾ-ਦਫੜੀ ਅਤੇ ਦਹਿਸ਼ਤ ਪੈਦਾ ਕਰਨ ਲਈ ਬੇਤਾਬ ਹਨ। ਉਨ੍ਹਾਂ ਲੋਕਾਂ ਨੇ ਮੇਰੇ ਨਾਲ ਕਦੇ ਇਸ ਬਾਰੇ ਗੱਲ ਨਹੀਂ ਕੀਤੀ।
ਸ੍ਰੀ ਅਜ਼ਰ ਵਧੀਆ ਕੰਮ ਕਰ ਰਹੇ ਹਨ। ਜਿਕਰਯੋਗ ਹੈ ਕਿ ਅਮਰੀਕੀ ਮੀਡੀਆ ਨੇ ਸ਼ਨਿੱਚਰਵਾਰ ਨੂੰ ਵਾਈਟ ਹਾਊਸ ਦੇ ਸੂਤਰਾਂ ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਸ੍ਰੀ ਅਜ਼ਰ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਮੀਡੀਆ ਰਿਪੋਰਟ ‘ਚ, ਉਸ ਨੂੰ ਵਾਈਟ ਹਾਊਸ ਦੀ ਕੋਰੋਨਾ ਵਾਇਰਸ ਕੋਆਰਡੀਨੇਟਰ ਦਬੋਰਾਹ ਬਿਰਕਸ, ਉਪ ਸਿਹਤ ਮੰਤਰੀ ਐਰਿਕ ਹਰਗਨ ਜਾਂ ਮੈਡੀਕੇਅਰ ਦੀ ਮੁਖੀ ਸੀਮਾ ਵਰਮਾ ਨੂੰ ਮੰਤਰੀ ਬਣਾਉਣ ਲਈ ਕਿਹਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।