ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, February 12, 2026
More
    Home Breaking News Car Accident:...

    Car Accident: ਨਵੀਂ ਲਿਆਂਦੀ ਕਾਰ ਬੇਕਾਬੂ ਹੋ ਕੇ ਖੰਭੇ ’ਚ ਵੱਜੀ, ਜਾਨੀ ਨੁਕਸਾਨ ਤੋਂ ਬਚਾਅ

    Car Accident
    ਬਾਦਸ਼ਾਹਪੁਰ : ਹਾਦਸਾ ਗ੍ਰਸਤ ਤੋਂ ਬਾਅਦ ਨੁਕਸਾਨੀ ਗੱਡੀ ਦੀਆਂ ਫੋਟੋਆਂ l ਤਸਵੀਰ : ਮਨੋਜ ਗੋਇਲ

    Car Accident: (ਮਨੋਜ ਗੋਇਲ) ਬਾਦਸ਼ਾਹਪੁਰ। ਬਿਜਲੀ ਵਾਲੇ ਖੰਬੇ ਵਿੱਚ ਜ਼ਬਰਦਸਤ ਟੱਕਰ ਹੋਣ ਤੋਂ ਬਾਅਦ ਖੰਭਾ ਟੁੱਟ ਕੇ ਗੱਡੀ ’ਤੇ ਡਿੱਗਣ ਕਾਰਨ ਕਾਰ ਦਾ ਭਾਰੀ ਨੁਕਸਾਨ ਹੋਇਆ ਪਰ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੌਤਮ ਵੀਰ ਸਿੰਘ ਉਮਰ 18-20 ਸਾਲ ਪੁੱਤਰ ਗੁਰਜੰਟ ਸਿੰਘ ਵਾਸੀ ਰੰਧਾਵਾ ਜ਼ਿਲ੍ਹਾ ਪਟਿਆਲਾ ਆਪਣੀ ਨਵੀਂ ਕਾਰ ਲੈ ਕੇ ਇੱਥੋਂ ਨੇੜਲੇ ਆਪਣੇ ਨਾਨਕੇ ਪਿੰਡ ਜੈਖਰ ਜਾ ਰਿਹਾ ਸੀ ਤਾਂ ਅਚਾਨਕ ਕਸਬਾ ਬਾਦਸ਼ਾਹਪੁਰ ਦੀ ਮੇਨ ਚੌਂਕ ਤੋਂ ਰੋਡ ’ਤੇ ਸਾਈਡ ’ਤੇ ਖੜੀ ਗੱਡੀ ਨੂੰ ਪਾਰ ਕਰਦਿਆਂ ਬਰੇਕ ਦੀ ਜਗ੍ਹਾ ’ਤੇ ਐਕਸੀਲੇਟਰ ਦਬਾ ਦਿੱਤਾ,

    ਜਿਸ ਦੌਰਾਨ ਗੱਡੀ ਇਕਦਮ ਸਾਹਮਣੇ ਜਾ ਕੇ ਬਰਤਨਾਂ ਵਾਲੀ ਦੁਕਾਨ ਨਾਲ ਜਾ ਟਕਰਾਈ ਸਾਹਮਣੇ ਆਹ ਰੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ! ਜਿਸ ਤੋਂ ਬਾਅਦ ਗੱਡੀ ਰੋਡ ਦੀ ਸਾਈਡ ’ਤੇ ਲੱਗੇ ਬਿਜਲੀ ਵਾਲੇ ਖੰਬੇ ਨਾਲ ਜਾ ਟਕਰਾਈ ਗੱਡੀ ਇੰਨੀ ਜਿਆਦਾ ਸਪੀਡ ਵਿੱਚ ਸੀ ਕਿ ਉਸਦੇ ਖੰਭਾ ਟੁੱਟ ਕੇ ਉਸ ਉੱਪਰ ਡਿੱਗ ਪਿਆ ਅਤੇ ਗੱਡੀ ਦੇ ਏਅਰ ਬੈਗ ਵੀ ਖੁੱਲ ਗਏ। ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

    Car Accident
    ਬਾਦਸ਼ਾਹਪੁਰ : ਹਾਦਸਾ ਗ੍ਰਸਤ ਤੋਂ ਬਾਅਦ ਨੁਕਸਾਨੀ ਗੱਡੀ ਦੀਆਂ ਫੋਟੋਆਂ l ਤਸਵੀਰ : ਮਨੋਜ ਗੋਇਲ

    ਇਹ ਵੀ ਪੜ੍ਹੋ: Najmul Hossain Shanto: ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਨਜ਼ਮੁਲ ਹੁਸੈਨ ਨੇ ਛੱਡੀ ਬੰਗਲਾਦੇਸ਼ ਦੀ ਕਪਤਾਨੀ

    ਗੱਡੀ ਵਿੱਚ ਸਵਾਰ ਉਸਦੇ ਦਾਦਾ ਗੁਰਦੀਪ ਸਿੰਘ ਅਤੇ ਉਸ ਦੀ ਦਾਦੀ ਅਤੇ ਮਾਂ ਸਨ ਜਿਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਜਾ ਰਹੇ ਸਨ  ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ । ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਦੇ ਪਿਤਾ ਗੁਰਜੰਟ ਸਿੰਘ ਜੋ ਕਿ ਬਾਹਰ ਰਹਿੰਦੇ ਹਨ ਬੱਚੇ ਦੀ ਡਿਮਾਂਡ ’ਤੇ ਉਹਨਾਂ ਨੇ ਪੈਸੇ ਭੇਜੇ ਅਤੇ ਨਵੀਂ ਗੱਡੀ ਲਿਆਂਦੀ ਸਿਰਫ ਅਜੇ ਛੇ ਦਿਨ ਹੀ ਹੋਏ ਹਨ ਗੱਡੀ ਲਿਆਂਦੀ ਨੂੰ ਕਿ ਇਹ ਹਾਦਸਾ ਵਾਪਰ ਗਿਆ।

    ਇੱਥੇ ਜਿਕਰਯੋਗ ਹੈ ਕਿ ਜੇਕਰ ਇਸ ਬੱਚੇ ਨੂੰ ਗੱਡੀ ਚਲਾਉਣੀ ਆਉਂਦੀ ਹੀ ਨਹੀਂ ਤਾਂ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਗੱਡੀ ਲੈ ਕੇ ਹੀ ਕਿਉਂ ਦਿੱਤੀ । ਲੋਕਾਂ ਦਾ ਹੋਰ ਵੀ ਕਹਿਣਾ ਹੈ ਕਿ ਜੇਕਰ ਇਸ ਨੂੰ ਗੱਡੀ ਚਲਾਉਣੀ ਆਉਂਦੀ ਹੀ ਨਹੀਂ ਤਾਂ ਇਸਦਾ ਡਰਾਈਵਿੰਗ ਲਾਈਸੈਂਸ ਫਿਰ ਕਿਸ ਤਰ੍ਹਾਂ ਬਣ ਗਿਆ। ਕੀ ਡਰਾਈਵਿੰਗ ਟੈਸਟ ਤੋਂ ਬਿਨਾਂ ਹੀ ਇਸ ਦਾ ਲਾਇਸੰਸ ਬਣਾਇਆ ਗਿਆ ਹੈ। ਇਸ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ  ਕਿਉਂਕਿ ਮਾਂ ਬਾਪ ਦੀ ਇਸ ਅਣਗਿਹਲੀ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। Car Accident