New Zealand News: ਆਕਲੈਂਡ/ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਸਦਕਾ ਨਿਊਜ਼ੀਲੈਂਡ ਦੀ ਸਾਧ ਸੰਗਤ ਨੇ ਖੂਨਦਾਨ ਕੈਂਪ ਲਗਾ ਕੇ ਪਵਿੱਤਰ ਮਹਾਂ ਪਰਉਪਕਾਰ ਮਹੀਨਾ ਮਨਾਇਆ। ਆਕਲੈਂਡ ਦੇ ਮੈਨੁਕਾਊ ਬਲੱਡ ਡੋਨਰ ਸੈਂਟਰ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਧ-ਸੰਗਤ ਵੱਲੋਂ 10 ਯੂਨਿਟ ਖੂਨਦਾਨ ਅਤੇ 8 ਯੂਨਿਟ ਪਲਾਜ਼ਾ ਦਾਨ ਕੀਤਾ ਗਿਆ।
ਇਹ ਵੀ ਪੜ੍ਹੋ: Saint Dr MSG: ਜਿਹੜੇ ਮਾਂ-ਬਾਪ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਹੋ ਜਾਓ ਸਾਵਧਾਨ, ਪੜ੍ਹ ਲਵੋ ਪੂਜਨੀਕ ਗੁਰੂ ਜੀ ਦੇ ਇਹ…
ਇਸ ਮੌਕੇ ਆਕਲੈਂਡ ਦੇ ਮੈਨੁਕਾਊ ਬਲੱਡ ਡੋਨਰ ਸੈਂਟਰ ਦੇ ਡਾਕਟਰਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਬਹੁਤ ਸ਼ਲਾਘਾ ਤੇ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਡਾਕਟਰ ਸਾਹਿਬਾਨਾਂ ਨੇ ਕਿਹਾ ਕਿ ਸਾਨੂੰ ਲੋੜਵੰਦ ਮਰੀਜ਼ਾਂ ਲਈ ਨਿਯਮਿਤ ਰੂਪ ਵਿੱਚ ਖੂਨ ਅਤੇ ਪਲਾਜਮਾ ਦਾਨ ਕਰਦੇ ਰਹਿਣਾ ਚਾਹੀਦਾ ਹੈ। New Zealand News