ਭਲਕੇ ਨਿਊਜੀਲੈਂਡ ਦਾ ਓਪਨਿੰਗ ਮੈਚ | Lockie Ferguson Injury
ਸਪੋਰਟਸ ਡੈਸਕ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਹੈਮਸਟ੍ਰਿੰਗ ਦੇ ਖਿਚਾਅ ਕਾਰਨ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਕਾਇਲ ਜੈਮੀਸਨ ਨੂੰ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਦਾ ਉਦਘਾਟਨੀ ਮੈਚ ਬੁੱਧਵਾਰ, 19 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਖੇਡਣ ਵਾਲਾ ਹੈ। ਅਜਿਹੀ ਸਥਿਤੀ ’ਚ, ਆਖਰੀ ਸਮੇਂ ’ਤੇ ਫਰਗੂਸਨ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਟੀਮ ਲਈ ਇੱਕ ਵੱਡਾ ਝਟਕਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਨੂੰ ਲਗਭਗ 10 ਦਿਨ ਪਹਿਲਾਂ ਯੂਏਈ ਦੀ ਲੀਗ ਆਈਐੱਲਟੀ20 ਦੇ ਇੱਕ ਮੈਚ ਦੌਰਾਨ ਸੱਟ ਲੱਗ ਗਈ ਸੀ। ਉਨ੍ਹਾਂ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆਇਆ ਹੈ।
ਇਹ ਖਬਰ ਵੀ ਪੜ੍ਹੋ : IPL Schedule 2025: ਆਈਐੱਲ ਦੇ 18ਵੇਂ ਸੀਜ਼ਨ ਦਾ ਸ਼ਡਿਊਲ ਜਾਰੀ, ਪਹਿਲੇ ਮੁਕਾਬਲੇ ’ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਫਰਗੂਸਨ 2023 ਵਿਸ਼ਵ ਕੱਪ ਤੋਂ ਬਾਅਦ ਨਹੀਂ ਖੇਡਿਆ ਕੋਈ ਇੱਕਰੋਜ਼ਾ
ਫਰਗੂਸਨ ਨੂੰ ਚੈਂਪੀਅਨਜ਼ ਟਰਾਫੀ ਲਈ ਨਿਊਜ਼ੀਲੈਂਡ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਉਹ ਨਿਊਜ਼ੀਲੈਂਡ ਦੇ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਹੈ। ਉਨ੍ਹਾਂ 2023 ਦੇ ਇੱਕਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਨਿਊਜ਼ੀਲੈਂਡ ਲਈ ਕੋਈ ਇੱਕਰੋਜ਼ਾ ਮੈਚ ਨਹੀਂ ਖੇਡਿਆ ਹੈ।
ਨਿਊਜੀਲੈਂਡ ਕ੍ਰਿਕੇਟ ਨੇ ਟਵਿੱਟਰ ਪੋਸਟ ਰਾਹੀਂ ਦਿੱਤੀ ਹੈ ਖਿਡਾਰੀ ਦੇ ਜ਼ਖਮੀ ਹੋਣ ਦੀ ਜਾਣਕਾਰੀ
ਨਿਊਜੀਲੈਂਡ ਦੀ ਕ੍ਰਿਕੇਟ ਟੀਮ ਨੇ ਟਵਿੱਟਰ ’ਤੇ ਪੋਸਟ ਕਰਕੇ ਲਾਕੀ ਫਰਗਯੂਸਨ ਦੇ ਜਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਪੋਸਟ ’ਚ ਦੋਵੇਂ ਖਿਡਾਰੀਆਂ ਦੀ ਫੋਟੋ ਅਪਲੋਡ ਕੀਤੀ ਹੈ, ਇੱਕ ਪਾਸੇ ਫਰਗਯੂਸਨ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਜਗ੍ਹਾ ’ਤੇ ਟੀਮ ’ਚ ਸ਼ਾਮਲ ਕੀਤੇ ਗਏ ਖਿਡਾਰੀ ਦੀ ਫੋਟੋ ਹੈ। ਹੇਠਾਂ ਦਿੱਤੀ ਗਈ ਪੋਸਟ ’ਚ ਵੇਖੋ ਜਿਸ ਵਿੱਚ ਨਿਊਜੀਲੈਂਡ ਨੇ ਇਸ ਦੀ ਜਾਣਕਾਰੀ ਦਿੱਤੀ:
Squad News | Fast bowler Lockie Ferguson has been ruled out of the ICC Champions Trophy 2025 with a foot injury and will be replaced by Kyle Jamieson. #ChampionsTrophyhttps://t.co/8FWL4qXfV8
— BLACKCAPS (@BLACKCAPS) February 18, 2025