ਵਿਸ਼ਵ ਟੈਸਟ ਚੈਂਪੀਅਨਸ਼ਿਪ ਮੈਚ ਦਾ ਆਖਰੀ ਦਾ ਦਿਨ : ਨਿਊਜ਼ੀਲੈਂਡ ਦੀ ਪਹਿਲੀ ਪਾਰੀ 249 ਦੌੜਾਂ ਸਿਮਟੀ

ਨਿਊਜ਼ੀਲੈਂਡ ਨੂੰ ਮਿਲਿਆ 32 ਦੌੜਾਂ ਦਾ ਵਾਧਾ, ਮੈਚ ਡਰਾਅ ਵੱਲ

ਨਵੀਂ ਦਿੱਲੀ। ਭਾਰਤ-ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੇ ਪੰਜਵੇਂ ਦਿਨ ਨਿਊਜ਼ੀਲੈਂਡ ਦੀ ਪਹਿਲੀ 249 ਦੌੜਾਂ ਸਿਮਟ ਗਈ ਪੰਜਵੇਂ ਦਿਨ ਨਿਊਜ਼ੀਲੈਂਡ ਦੀ ਟੀਮ ਨੇ 102 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ ਤੇ ਕੁਝ ਅੰਤਰਾਲ ਬਾਅਦ ਕੀਵੀ ਬੱਲੇਬਾਜ਼ ਆਊਟ ਹੁੰਦੇ ਚਲੇ ਗਏ।

ਕੀਵੀ ਬੱਲੇਬਾਜ਼ ਰਾਸ ਟੇਲਰ ਨੇ 11 ਦੌੜਾਂ ਬਣਾਈਆਂ ਨਿਕੋਲਸ 7 ਦੌੜਾਂ ਦੇ ਨਿੱਜੀ ਸਕੋਰ ’ਤੇ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ਰੋਹਿਤ ਸ਼ਰਮਾ ਨੂੰ ਕੈਚ ਦੇ ਬੈਠੇ ਇਸ ਤਰ੍ਹਾਂ ਕਾਇਲ ਜੈਮੀਸਨ ਵੀ 21 ਦੌੜਾਂ ਬਣਾ ਕੇ ਚੱਲਦੇ ਬਣੇ ਨਿਊਜ਼ੀਲੈਂਡ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਕਪਤਾਨ ਕੇਨ ਵਿਲੀਅਮਸਨ 49 ਦੌੜਾਂ ’ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 217 ਦੌੜਾਂ ਬਣਾਈਆਂ ਸਨ ਇਸ ਤਰ੍ਹਾਂ ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ 31 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਹੈ ਖਬਰ ਲਿਖੇ ਜਾਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ’ਚ 6 ਓਵਰਾਂ ’ਚ ਬਿਨਾ ਕੋਈ ਵਿਕਟ ਗੁਆਏ 11 ਦੌੜਾਂ ਬਣਾ ਲਈਆਂ ਸਨ ਰੋਹਿਤ ਸ਼ਰਮਾ 19 ਗੇਂਦਾਂ ’ਚ 9 ਦੌੜਾਂ ਬਣਾ ਕੇ ਖੇਡ ਰਹੇ ਸਨ ਤੇ ਸੁਭਮਨ ਗਿੱਲ 17 ਗੇਂਦਾਂ ’ਤੇ 2 ਦੌੜਾਂ ਬਣਾ ਕੇ ਖੇਡ ਰਹੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।