ਨਿਊਜ਼ੀਲੈਂਡ : ਮਸਜਿਦਾਂ ਦੀ ਨਿਗਰਾਨੀ ਲਈ ਪੁਲਿਸ ਕਰੇਗੀ ਗਸ਼ਤ
ਵੈਲਿੰਗਟਨ (ਏਜੰਸੀ)। ਨਿਊਜ਼ੀਲੈਂਡ ਦੀ ਸਰਕਾਰ ਕ੍ਰਾਈਸਟਚਰਚ ਦੀਆਂ ਮਸਜਿਦਾਂ ‘ਚ ਹੋਏ ਕਤਲੇਆਮ ਤੋਂ ਬਾਅਦ ਕਾਫ਼ੀ ਸਾਵਧਾਨ ਹੋ ਗਈ ਹੈ। ਇਸ ਹਮਲੇ ‘ਚ 51 ਮੁਸਲਿਮ ਲੋਕ ਮਾਰੇ ਗਏ ਸਨ। ਇਸ ਮਗਰੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਕਈ ਕਦਮ ਚੁੱਕੇ। ਹੁਣ ਇੱਥੋਂ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਹਥਿਆਰਬੰਦ ਗਸ਼ਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। New Zealand
ਨਿਊਜ਼ੀਲੈਂਡ ਦੇ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਕਿ ਮਾਰਚ ਵਿਚ ਆਧੁਨਿਕ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਹੋਈ ਸਭ ਤੋਂ ਵੱਡੀ ਗੋਲੀਬਾਰੀ ਦੇ ਬਾਅਦ ਇਸ ਫੈਸਲੇ ਨੂੰ ਲਾਗੂ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ 15 ਮਾਰਚ ਨੂੰ ਕ੍ਰਾਈਸਟਚਾਰਚ ‘ਤੇ ਹੋਏ ਹਮਲੇ ਦੇ ਬਾਅਦ ਇੱਥੋਂ ਦੇ ਵਾਤਾਵਰਨ ‘ਚ ਤਬਦੀਲੀ ਆ ਗਈ ਹੈ। ਇੱਥੇ ਖਤਰੇ ਦਾ ਪੱਧਰ ਹਾਲੇ ਵੀ ਬਣਿਆ ਹੋਇਆ ਹੈ, ਇਸ ਲਈ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਕ੍ਰਾਈਸਟਚਰਚ ਸਮੇਤ ਤਿੰਨ ਖੇਤਰਾਂ ਵਿੱਚ ਨਵੀਂ ਪ੍ਰਣਾਲੀ ਦੇ ਤਹਿਤ ਪਰੀਖਣ ਕੀਤਾ ਜਾ ਰਿਹਾ ਹੈ। ਪਰੀਖਣ ਦੌਰਾਨ ਏ.ਓ.ਐੱਸ. ਅਧਿਕਾਰੀ ਲਗਾਤਾਰ ਵਿਸ਼ੇਸ਼ ਗੱਡੀਆਂ ਵਿਚ ਗਸ਼ਤ ‘ਤੇ ਰਹਿਣਗੇ, ਜਿਸ ਨਾਲ ਹੋਰ ਤੇਜ਼ ਪ੍ਰਤੀਕਿਰਿਆ ਸਮੇਂ ‘ਤੇ ਮਿਲ ਸਕੇਗੀ। ਪੁਲਿਸ ਮੁਤਾਬਕ ਇਨ੍ਹਾਂ ਨਵੀਆਂ ਟੀਮਾਂ ਦੇ ਪਰੀਖਣ ‘ਤੇ ਸਖਤ ਨਜ਼ਰ ਰੱਖੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।