
India Vs NewZealand: ਸੁਭਮਨ ਗਿੱਲ ਸੈਂਕਡ਼ੇ ਤੋਂ ਖੁੰਝੇ, ਰਿਸ਼ਭ ਪੰਤ ਨੇ ਲਾਇਆ ਅਰਧ ਸੈਂਕਡ਼ਾ
ਮੁੰਬਈ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤੀਜਾ ਟੈਸਟ ਰੋਮਾਂਚਕ ਮੋਡ਼ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਖਿਲਾਫ ਮੁੰਬਈ ਟੈਸਟ ਦੀ ਦੂਜੀ ਪਾਰੀ ‘ਚ 143 ਦੌੜਾਂ ਦੀ ਲੀਡ ਲੈ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 9 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾ ਲਈਆਂ ਸਨ। India Vs NewZealand
ਇਹ ਵੀ ਪੜ੍ਹੋ: World Cheapest Gold Country: ਦੁਨੀਆ ਦੇ ਅਜਿਹੇ ਦੇਸ਼ ਜਿੱਥੇ ਸੋਨਾ ਬਹੁਤ ਸਸਤਾ ਮਿਲਦਾ ਹੈ, ਜੇਕਰ ਤੁਸੀਂ ਘੁੰਮਣ ਜਾਓ…
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਮੈਚ ਦੇ ਦੂਜੇ ਦਿਨ ਟੀਮ ਇੰਡੀਆ ਪਹਿਲੀ ਪਾਰੀ ‘ਚ 263 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਟੀਮ ਇੰਡੀਆ ਦੀ ਪਹਿਲੀ ਪਾਰੀ ‘ਚ ਸਭ ਤੋਂ ਵੱਧ ਦੌੜਾਂ ਸ਼ੁਭਮਨ ਗਿੱਲ (90 ਦੌੜਾਂ) ਅਤੇ ਰਿਸ਼ਭ ਪੰਤ (60 ਦੌੜਾਂ) ਨੇ ਅਰਧ ਸੈਂਕੜੇ ਲਗਾਏ। ਟੀਮ ਕੀਵੀਆਂ ‘ਤੇ ਸਿਰਫ਼ 28 ਦੌੜਾਂ ਦੀ ਬੜ੍ਹਤ ਲੈ ਸਕੀ। ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 235 ਦੌੜਾਂ ’ਤੇ ਸਿਮਟ ਗਈ ਸੀ। ਨਿਊਜ਼ੀਲੈਂਡ ਲਈ ਦੂਜੀ ਪਾਰੀ ’ਚ ਵਿਲ ਯੰਗ ਨੇ ਅਰਧ ਸੈਂਕੜਾ ਜੜਿਆ। ਉਸ ਨੇ 100 ਗੇਂਦਾਂ ‘ਤੇ 51 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਗਲੇਨ ਫਿਲਿਪਸ ਨੇ 26, ਡਵੇਨ ਕੋਨਵੇਅ ਨੇ 22, ਡੇਰਿਲ ਮਿਸ਼ੇਲ ਨੇ 21 ਅਤੇ ਮੈਟ ਹੈਨਰੀ ਨੇ 10 ਦੌੜਾਂ ਬਣਾਈਆਂ। ਬਾਕੀ 4 ਬੱਲੇਬਾਜ਼ ਦੂਹਰੇ ਅੰਕੜੇ ਨੂੰ ਛੂਹ ਨਹੀਂ ਸਕੇ।

ਭਾਰਤ ਲਈ ਦੂਜੀ ਪਾਰੀ ਵਿੱਚ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਉਸ ਨੇ ਇਸ ਮੈਚ ‘ਚ ਹੁਣ ਤੱਕ 9 ਵਿਕਟਾਂ ਲਈਆਂ ਹਨ, ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ ਸਨ। ਰਵੀਚੰਦਰਨ ਅਸ਼ਵਿਨ ਨੇ 3 ਵਿਕਟਾਂ ਲਈਆਂ। ਅਕਾਸ਼ ਦੀਪ ਅਤੇ ਵਾਸ਼ਿੰਗਟਨ ਸੁੰਦਰ ਨੂੰ 1-1 ਵਿਕਟ ਮਿਲੀ।