ਏਜੰਸੀ
ਚੇਸਟਰ ਲੀ ਸਟਰੀਟ, 2 ਜੁਲਾਈ
ਆਈਸੀਸੀ ਵਿਸ਼ਵ ਕੱਪ ‘ਚ ਇੱਕ ਸਮੇਂ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਮੇਜ਼ਬਾਨ ਇੰਗਲੈਂਡ ਭਾਰਤ ਖਿਲਾਫ ਪਿਛਲੀ ਜਿੱਤ ਤੋਂ ਬਾਅਦ ਵਾਪਸ ਪਟੜੀ ‘ਤੇ ਪਰਤ ਆਈ ਹੈ ਅਤੇ ਬੁੱਧਵਾਰ ਨੂੰ ਸੈਮੀਫਾਈਨਲ ਦਾ ਦਾਅਵਾ ਪੱਕਾ ਕਰਨ ਲਈ ਨਿਊਜ਼ੀਲੈਂਡ ਖਿਲਾਫ ਅਹਿਮ ਮੁਕਾਬਲੇ ‘ਚ ਉਤਰੇਗੀ ਅੰਕ ਸੂਚੀ ‘ਚ ਟਾਪ ਚਾਰ ‘ਚੋਂ ਬਾਹਰ ਹੋ ਗਈ ਇੰਗਲੈਂਡ ਆਪਣੇ ਪਿਛਲੇ ਮੈਚ ‘ਚ ਭਾਰਤ ਖਿਲਾਫ ਜਿੱਤ ਤੋਂ ਬਾਦਅ ਵਾਪਸ ਟਾਪ ਚਾਰ ‘ਚ ਪਰਤ ਆਈ ਹੈ ਪਰ ਉਸ ਨੂੰ ਸੈਮੀਫਾਈਨਲ ‘ਚ ਦਾਅਵਾ ਪੱਕਾ ਕਰਨ ਲਈ ਹਰ ਹਾਲ ‘ਚ ਅਗਲੇ ਮੈਚ ਨੂੰ ਜਿੱਤਣਾ ਹੋਵੇਗਾ ਹਾਲੇ ਇੰਗਲੈਂਡ ਦੇ ਅੱਠ ਮੈਚਾਂ ‘ਚ 10 ਅੰਕ ਹਨ ਜਦੋਂਕਿ ਉਸ ਤੋਂ ਅੱਗੇ ਤੀਜੇ ਨੰਬਰ ‘ਤੇ ਨਿਊਜ਼ੀਲੈਂਡ ਹੈ ਜਿਸ ਦੇ ਅੱਠ ਮੈਚਾਂ ‘ਚ 11 ਅੰਕ ਹਨ ਅਤੇ ਉਸ ਦੀਆਂ ਨਜ਼ਰਾਂ ਆਖਰੀ ਚਾਰ ‘ਚ ਜਗ੍ਹਾ ਪੱਕੀ ਕਰਨ ‘ਤੇ ਲੱਗੀਆਂ ਹਨ ਨਿਊਜ਼ੀਲੈਂਡ ਵੀ ਆਖਰੀ ਕੁਝ ਮੈਚਾਂ ‘ਚ ਸਥਿਤੀ ਉਤਾਰ-ਚੜਾਅ ਭਰੀ ਰਹੀ ਹੈ ਅਤੇ ਉਹ ਆਪਦੇ ਪਿਛਲੇ ਦੋ ਮੈਚ ਹਾਰ ਕੇ ਪਹਿਲੇ ਸਥਾਨ ਤੋਂ ਡਿੱਗ ਕੇ ਹੁਣ ਤੀਜੇ ਨੰਬਰ ‘ਤੇ ਆ ਗਈ ਹੈ ਕੀਵੀ ਟੀਮ ਨੂੰ ਆਪਣੇ ਪਿਛਲੇ ਮੈਚ ‘ਚ ਅਸਟਰੇਲੀਆ ਤੋਂ 86 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਪਾਕਿਸਤਾਨ ਨੇ ਉਸ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ।
ਜੇਕਰ ਇੰਗਲੈਂਡ ਨੂੰ ਚੇਸਟਰ ਲੀ ਸਟਰੀਟ ‘ਚ ਹਾਰ ਝੱਲਣੀ ਪਈ ਤਾਂ ਆਪਣਾ ਅਗਲੇ ਮੈਚ ਜਿੱਤਣ ਦੀ ਸਥਿਤੀ ‘ਚ ਪਾਕਿਸਤਾਨ ਦੇ ਚੌਥੇ ਨੰਬਰ ‘ਤੇ ਆਉਣ ਦੀ ਸੰਭਾਵਨਾ ਹੈ ਫਿਲਹਾਲ ਬੰਗਲਾਦੇਸ਼ ਵੀ ਦੌੜ ‘ਚ ਬਣੀ ਹੋਈ ਹੈ ਪਰ ਪਾਕਿਸਤਾਨ ਅਤੇ ਉਸ ਦਾ ਰਨ ਰੇਟ ਪਿੱਛੇ ਹੈ ਅਜਿਹੇ ‘ਚ ਚੌਥੇ ਸਥਾਨ ਲਈ ਸਮੀਕਰਨ ਕਾਫੀ ਉਲਝੇ ਹੋਏ ਹਨ ਕਿਸੇ ਪੇਚੀਦਾ ਸਮੀਕਰਨ ਤੋਂ ਬਚਣ ਲਈ ਇੰਗਲੈਂਡ ਅਤੇ ਨਿਊਜ਼ੀਲੈਂਡ ਦੋਵੇਂ ਹੀ ਟੀਮਾਂ ਜਿੱਤ ਲਈ ਪੂਰਾ ਜ਼ੋਰ ਲਾਉਣਗੀਆਂ ਫਿਲਹਾਲ ਦੋਵਾਂ ਦੀ ਸਥਿਤੀ ਇੱਕੋ ਜਿਹੀ ਹੈ ਪਰ ਭਾਰਤ ਖਿਲਾਫ ਪਿਛਲੀ ਜਿੱਤ ਤੋਂ ਬਾਅਦ ਇੰਗਲੈਂਡ ਦਾ ਉਤਸ਼ਾਹ ਵਧਿਆ ਹੈ ਟੀਮ ਲਈ ਇਹ ਸਕਾਰਾਤਮਕ ਹੈ ਕਿ ਉਸ ਦੇ ਸਟਾਰ ਓਪਨਰ ਜੇਸਨ ਰਾਏ ਸੱਟ ਤੋਂ ਠੀਕ ਹੋ ਕੇ ਵਾਪਸ ਪਰਤ ਆਏ ਹਨ ਜਿਨ੍ਹਾਂ ਨੇ ਪਿਛਲੇ ਮੈਚ ‘ਚ 66 ਦੌੜਾਂ ਦੀ ਮਹੱਤਵਪੂਰਨ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਜਾਨੀ ਬੇਅਰਸਟੋ ਨਾਲ ਮਿਲ ਕੇ ਪਹਿਲੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਕੀਤੀ।
ਬੇਅਰਸਟੋ ਨੇ ਇਸ ਮੈਚ ‘ਚ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜੋ ਰੂਟ ਤੋਂ ਇਲਾਵਾ ਮੱਧਕ੍ਰਮ ‘ਚ ਬੇਨ ਸਟੋਕਸ ਦੀ 79 ਦੌੜਾਂ ਦੀ ਪਾਰੀ ਵੀ ਅਹਿਮ ਸੀ ਅਤੇ ਜੇਕਰ ਟੀਮ ਇਸੇ ਤਰ੍ਹਾਂ ਦੀ ਬੱਲੇਬਾਜ਼ੀ ਜਾਰੀ ਰੱਖਦੀ ਹੈ ਤਾਂ ਉਹ ਨਿਊਜ਼ੀਲੈਂਡ ਨੂੰ ਸਖ਼ਤ ਟੱਕਰ ਕੇ ਸਕਦੀ ਹੈ ਇੰਗਲੈਂਡ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਲਈ ਖੇਡ ਰਿਹਾ ਹੈ ਅਤੇ ਘਰੇਲੂ ਮੈਦਾਨ ‘ਤੇ ਜਿੱਤ ਦਾ ਦਬਾਅ ਵੀ ਹੈ ਟੀਮ ਕੋਲ ਚੰਗਾ ਗੇਂਦਬਾਜ਼ੀ ਅਟੈਕ ਹੈ ਜੋ ਵੱਡਾ ਉਲਟਫੇਰ ਕਰ ਸਕਦਾ ਹੈ ਟੀਮ ‘ਚ ਸੱਦੇ ਗਏ ਤੇਜ਼ ਗੇਂਦਬਾਜ਼ ਲਿਆਮ ਪੰਲੇਂਕਟ ਭਾਰਤ ਖਿਲਾਫ 55 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਸਨ ਜਦੋਂਕਿ ਕ੍ਰਿਸ ਵੋਕਸ, ਜੋਫਰਾ ਆਰਚਰ, ਮਾਰਕ ਵੁੱਡ ਅਤੇ ਆਦਿਲ ਰਸ਼ੀਦ ਹੋਰ ਅਹਿਮ ਗੇਂਦਬਾਜ਼ ਹਨ ਕੀਵੀ ਟੀਮ ਦੀ ਵੀ ਕੋਸ਼ਿਸ਼ ਹੋਵੇਗੀ ਕਿ ਉਹ ਮਜ਼ਬੂਤ ਵਾਪਸੀ ਕਰੇ ਟੀਮ ਦਾ ਗੇਂਦਬਾਜ਼ੀ ਕ੍ਰਮ ਕਾਫੀ ਮਜ਼ਬੂਤ ਹੈ ਜਿਸ ਦੀ ਅਗਵਾਈ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦੇ ਹੱਥਾਂ ‘ਚ ਹੈ ਜਿਨ੍ਹਾਂ ਨੇ ਅਸਟਰੇਲੀਆ ਖਿਲਾਫ ਹੈਟ੍ਰਿਕ ਹਾਸਲ ਕੀਤੀ ਸੀ ਇਸ ਤੋਂ ਇਲਾਵਾ ਲਾਕੀ ਫਰਗਿਊਸਨ ਉਪਯੋਗ ਗੇਂਦਬਾਜ਼ੀ ਹਨ ਅਤੇ ਆਪਣੀ ਕਿਫਾਇਤੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।