ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ‘ਚ ਬਣਾਇਆ 1-0 ਦਾ ਵਾਧਾ
ਏਜੰਸੀ/ਮਾਊਂਟ ਮਾਨਗਨੂਈ। ਵਿਕਟਕੀਪਰ ਬੀਜੇ ਵਾਟਲਿੰਗ (205 ਦੌੜਾਂ) ਦੇ ਪਹਿਲੇ ਦੂਹਰੇ ਸੈਂਕੜੇ ਤੋਂ ਬਾਅਦ ਗੇਂਦਬਾਜ਼ ਨੀਲ ਵੈਗਨਰ (44 ਦੌੜਾਂ ‘ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਅਤੇ 65 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਮੈਚ ਦੇ ਆਖਰੀ ਦਿਨ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਤਿੰਨ ਵਿਕਟਾਂ ‘ਤੇ 55 ਦੌੜਾਂ ਤੋਂ ਅੱਗੇ ਵਧਾਉਂਦੇ ਹੋਏ ਕੀਤੀ ਸੀ New Zealand
ਪਰ ਕੀਵੀ ਗੇਂਦਬਾਜ਼ਾਂ ਨੇ ਆਪਣੇ ਘਰੇਲੂ ਮੈਦਾਨ ‘ਤੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 96.2 ਓਵਰਾਂ ‘ਚ ਪੂਰੀ ਟੀਮ ਨੂੰ 197 ਦੇ ਸਕੋਰ ‘ਤੇ ਸਮੇਟ ਦਿੱਤਾ ਅਤੇ ਮੈਚ ਪਾਰੀ ਨਾਲ ਆਪਣੇ ਨਾਂਅ ਕਰ ਲਿਆ ਨਿਊਜ਼ੀਲੈਂਡ ਨੇ ਇਸ ਦੇ ਨਾਲ ਦੋ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਹੈ ਇੰਗਲੈਂਡ ਲਈ ਕੱਲ੍ਹ ਦੇ ਨਾਬਾਦ ਬੱਲੇਬਾਜ਼ ਜੋ ਡੇਨਲੀ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੇ 7 ਦੌੜਾਂ ਤੋਂ ਅੱਗੇ ਕੀਤੀ ਸੀ ਅਤੇ 142 ਗੇਂਦਾਂ ਦੀ ਹੌਲੀ ਪਾਰੀ ‘ਚ ਤਿੰਨ ਚੌਕੇ ਲਾ ਕੇ ਸਿਰਫ 35 ਦੌੜਾਂ ਬਣਾ ਕੇ ਵੈਗਨਰ ਦਾ ਸ਼ਿਕਾਰ ਬਣੇ । New Zealand
ਮੈਚ ਡਰਾਅ ਕਰਵਾਉਣ ਦਾ ਟੀਚਾ ਲੈ ਕੇ ਖੇਡ ਰਹੇ ਡੇਨਲੀ 75ਵੇਂ ਓਵਰ ਦੀ ਤੀਜੀ ਗੇਂਦ ‘ਤੇ ਇੰਗਲੈਂਡ ਦੇ ਛੇਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਹੋਏ ਅਤੇ ਉਨ੍ਹਾਂ ਦਾ ਸਕੋਰ ਪਾਰੀ ‘ਚ ਸਭ ਤੋਂ ਵੱਡਾ ਰਿਹਾ ਇੰਗਲੈਂਡ ਨੇ ਆਪਣੀਆਂ ਬਾਕੀ ਸੱਤ ਵਿਕਟਾਂ 128 ਦੇ ਸਕੋਰ ‘ਤੇ ਗਵਾ ਦਿੱਤੀਆਂ ਮਹਿਮਾਨ ਟੀਮ ਲਈ ਬੇਨ ਸਟੋਕਸ ਨੇ 84 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 28 ਦੌੜਾਂ, ਜੋਫਰਾ ਆਰਚਰ ਨੇ 30 ਦੌੜਾਂ ਬਣਾਈਆਂ ਜਦੋਂਕਿ ਸੈਮ ਕਰੇਨ ਨੇ ਨਾਬਾਦ 29 ਦੌੜਾਂ ਬਣਾਈਆਂ ਨਿਊਜ਼ੀਲੈਂਡ ਵੱਲੋਂ ਵੈਗਨਰ ਨੇ 44 ਦੌੜਾਂ ‘ਤੇ ਪੰਜ ਵਿਕਟਾਂ ਲਈਆਂ।
ਜਦੋਂਕਿ ਮਿਸ਼ੇਲ ਸੈਂਟਨੇਰ 53 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਦੂਜੇ ਸਫਲ ਗੇਂਦਬਾਜ਼ ਰਹੇ ਟਿਮ ਸਾਊਥੀ ਅਤੇ ਟ੍ਰੈਂਟ ਬੋਲਟ ਨੂੰ ਇੱਕ-ਇੱਕ ਵਿਕਟ ਮਿਲੀ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਨੂੰ 201 ਓਵਰਾਂ ‘ਚ 615 ਦੌੜਾਂ ਬਣਾ ਕੇ ਐਲਾਨ ਕਰ ਦਿੱਤਾ ਸੀ ਪਹਿਲੀ ਪਾਰੀ ‘ਚ ਬੀਜੇ ਵਾਟਲਿੰਗ ਨੇ 473 ਗੇਂਦਾਂ ‘ਚ 24 ਚੌਕੇ ਅਤੇ ਇੱਕ ਛੱਕਾ ਲਾ ਕੇ 205 ਦੌੜਾਂ ਬਣਾਈਆਂ ਜਦੋਂਕਿ ਅੱਠਵੇਂ ਨੰਬਰ ਦੇ ਮਿਸ਼ੇਲ ਸੈਂਟਨੇਰ ਨੇ 269 ਗੇਂਦਾਂ ‘ਚ 11 ਚੌਕੇ ਅਤੇ ਪੰਜ ਛੱਕੇ ਲਾ ਕੇ 126 ਦੌੜਾਂ ਦੀ ਪਾਰੀ ਖੇਡੀ ਵਾਟਲਿੰਗ ਨੂੰ ਉਨ੍ਹਾਂ ਦੇ ਕਰੀਅਰ ਦੇ ਪਹਿਲੇ ਦੂਹਰੇ ਸੈਂਕੜੇ ਲਈ ਮੈਨ ਆਫ ਦਾ ਮੈਨ ਚੁਣਿਆ ਗਿਆ।
ਆਰਚਰ ‘ਤੇ ਨਸਲੀ ਟਿੱਪਣੀ, ਨਿਊਜ਼ੀਲੈਂਡ ਕ੍ਰਿਕਟ ਮੰਗੇਗਾ ਮਾਫ਼ੀ
ਮਾਊਂਟ ਮਾਨਗਨੁਈ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਮਾਊਂਟ ਮਾਨਗਨੁਈ ‘ਚ ਪਹਿਲੇ ਕ੍ਰਿਕਟ ਟੈਸਟ ਦੌਰਾਨ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮੇਜ਼ਬਾਨ ਨਿਊਜ਼ੀਲੈਂਡ ਕ੍ਰਿਕਟ (ਐਨਜੈੱਡਸੀ) ਨੂੰ ਇੰਗਲਿਸ਼ ਕ੍ਰਿਕਟਰ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਹੈ ਮੈਚ ਤੋਂ ਬਾਅਦ ਇੰਗਲਿਸ਼ ਟੀਮ ਦੇ ਖਿਡਾਰੀ ਨੇ ਟਵੀਟਰ ‘ਤੇ ਦੱਸਿਆ ਕਿ ਉਨ੍ਹਾਂ ਨੂੰ ਮੈਚ ਦੌਰਾਨ ਭੀੜ ‘ਚੋਂ ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਉਹ ਆਪਣੀ ਟੀਮ ਲਈ ਬੱਲੇਬਾਜ਼ੀ ਕਰ ਰਹੇ ਸਨ ਆਰਚਰ ਨੇ ਲਿਖਿਆ, ਮੈਚ ‘ਚ ਮੈਨੂੰ ਦੁਖਦ ਨਸਲੀ ਅਪਮਾਨ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਆਪਣੀ ਟੀਮ ਨੂੰ ਬਚਾਉਣ ਲਈ ਬੱਲੇਬਾਜ਼ੀ ਕਰ ਰਿਹਾ ਸੀ ਪਰ ਦਰਸ਼ਕਾਂ ਨੇ ਪੂਰੇ ਹਫਤੇ ਸਾਡਾ ਉਤਸ਼ਾਹ ਵਧਾਇਆ ਦ ਬਾਰਮੀ ਆਰਮੀ ਹਮੇਸ਼ਾ ਵਾਂਗ ਚੰਗੀ ਸੀ ਨਿਊਜ਼ੀਲੈਂਡ ਕ੍ਰਿਕਟ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਨਹੀਂ ਸੁਣਿਆ ਅਤੇ ਮੁਲਜ਼ਮਾਂ ਦੀ ਵੀ ਪਛਾਣ ਨਹੀਂ ਹੋ ਸਕੀ ਹੈ ਬੋਰਡ ਨੇ ਕਿਹਾ, ਨਿਊਜ਼ੀਲੈਂਡ ਕ੍ਰਿਕਟ ਇੰਗਲਿਸ਼ ਤੇਜ਼ ਗੇਂਦਬਾਜ਼ ਆਰਚਰ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਇਸ ਘਟਨਾ ਲਈ ਮਾਫੀ ਮੰਗੇਗਾ, ਜਿਨ੍ਹਾਂ ਨੂੰ ਬੇ ਓਵਲ ‘ਚ ਸੰਪੰਨ ਪਹਿਲੇ ਟੈਸਟ ਦੌਰਾਨ ਦਰਸ਼ਕਾਂ ‘ਚੋਂ ਕਿਸੇ ਦੀ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ ਬੋਰਡ ਨੇ ਕਿਹਾ, ਅਸੀਂ ਹੈਮਿਲਟਨ ‘ਚ ਦੂਜੇ ਮੈਚ ਦੌਰਾਨ ਇਸ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਵੀ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।