
Social Service: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਨਵੇਂ ਸਾਲ ਦੀ ਖੁਸ਼ੀ ਦੇ ਮੌਕੇ ਅੱਜ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੀ ਸਾਰੀ ਲੇਬਰ ਨੂੰ ਕੰਬਲ ਵੰਡੇ ਗਏ ਅਤੇ ਗਊਆਂ ਲਈ ਗੁੜ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਗਈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਅਤੇ ਸੈਕਟਰੀ ਚਰਨਜੀਤ ਅਬਰੋਲ ਵੱਲੋਂ ਦੱਸਿਆ ਗਿਆ ਕਿ ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਹਰੇਕ ਮਹੀਨੇ ਕੋਈ ਨਾ ਕੋਈ ਧਾਰਮਿਕ ਸਮਾਗਮ ਜਾਂ ਕੋਈ ਮੈਡੀਕਲ ਕੈਂਪ ਲਾਇਆ ਜਾਂਦਾ ਹੈ। ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਅਮਲੋਹ ਮੰਡੀ ਗੋਬਿੰਦਗੜ੍ਹ ਚੌਂਕ ਵਿਖੇ ਇੱਕ ਐਂਬੂਲੈਂਸ ਪਬਲਿਕ ਦੀ ਸੇਵਾ ਵਿੱਚ ਖੜੀ ਕੀਤੀ ਗਈ ਹੈ। ਜੋ ਕਿ ਹਰ ਸਮੇਂ ਐਮਰਜੈਂਸੀ ਤਿਆਰ ਰਹਿੰਦੀ ਹੈ।
ਇਹ ਵੀ ਪੜ੍ਹੋ: Anganwadi Holidays: ਠੰਢ ਦਾ ਕਹਿਰ ਜਾਰੀ, ਆਂਗਣਵਾੜੀ ਕੇਂਦਰ ’ਚ ਵੀ ਹੋਈਆਂ ਛੁੱਟੀਆਂ
ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਕੈਸ਼ੀਅਰ ਮੁਹੰਮਦ ਸਮੀਰ, ਅਨਿਲ ਗੋਇਲ, ਸ਼ਿਵ ਕੁਮਾਰ ਗਰਗ, ਜਤਿੰਦਰ ਸਿੰਘ ਰਾਮਗੜੀਆ, ਯੋਗੇਸ਼ ਬਾਂਸਲ, ਡਾਕਟਰ ਜਸਵੰਤ ਸਿੰਘ, ਜਸਵੰਤ ਸਿੰਘ ਗੋਲਡ, ਭੂਸ਼ਣ ਸ਼ਰਮਾ,ਬੰਟੀ ਲੁਟਾਵਾ, ਪਵਨ ਜਿੰਦਲ ਬਿੱਟੂ, ਮਨੋਜ ਖੁੱਲਰ,ਸੁਰਿੰਦਰ ਸਿੰਘ ਐਸਪੀ ਮੋਟਰ ਵਾਲੇ, ਨਰਿੰਦਰ ਸਿੰਘ, ਹੀਨਾ ਅਬਰੋਲ, ਸੰਗੀਤਾ ਗਰਗ, ਦੀਪਤੀ ਅਬਰੋਲ ਅਤੇ ਗਊਸ਼ਾਲਾ ਦੇ ਮੈਨੇਜਰ ਪੱਪੀ ਤੱਗੜ, ਅਸ਼ੋਕ ਕੁਮਾਰ ਗੁਪਤਾ,ਡਾਕਟਰ ਮਨਜੀਤ ਸਿੰਘ ਮਨੀ,ਲਾਲ ਚੰਦ ਕਾਲਾ ਹਾਜ਼ਰ ਸਨ। ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਗਰਗ ਨੇ ਆਏ ਹੋਏ ਸਾਰੇ ਪਰਿਸ਼ਦ ਮੈਂਬਰਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਗਊਸ਼ਾਲਾ ਨੂੰ ਵੱਖ ਵੱਖ ਸਮੇਂ ਉੱਪਰ ਖੁੱਲੇ ਦਿਲ ਨਾਲ ਸਹਾਇਤਾ ਦਿੱਤੀ ਜਾਂਦੀ ਹੈ ਗਊਸ਼ਾਲਾ ਕਮੇਟੀ ਭਾਰਤ ਵਿਕਾਸ ਪਰਿਸ਼ਦ ਅਮਲੋਹ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹੈ। Social Service













