Weather Update: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਇਸ ਵੇਲੇ, ਉੱਤਰੀ ਭਾਰਤ ਦੇ ਮੌਸਮ ’ਚ ਬਦਲਾਅ ਆ ਰਿਹਾ ਹੈ। ਇਸ ਸਮੇਂ ਦੌਰਾਨ ਹਰਿਆਣਾ ’ਚ ਰਾਤ ਤੇ ਸਵੇਰ ਵੇਲੇ ਧੁੰਦ ਪਈ ਅਤੇ ਕੁਝ ਥਾਵਾਂ ’ਤੇ ਮੌਸਮ ਬੱਦਲਵਾਈ ਰਿਹਾ। ਪਰ ਪੰਜਾਬ ਦੇ ਹੁਸ਼ਿਆਰਪੁਰ ਤੇ ਫਿਰੋਜ਼ਪੁਰ ’ਚ ਹਲਕੀ ਬੂੰਦਾ-ਬਾਂਦੀ ਹੋਈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਮੌਸਮ ਸੰਬੰਧੀ ਅਪਡੇਟ ਦਿੱਤੀ ਹੈ। ਮੌਸਮ ਵਿਭਾਗ ੇ ਅਨੁਸਾਰ, ਅਗਲੇ ਕੁਝ ਦਿਨਾਂ ਤੱਕ ਹਰਿਆਣਾ, ਪੰਜਾਬ, ਦਿੱਲੀ ਐਨਸੀਆਰ ਤੇ ਉੱਤਰ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ’ਚ ਮੌਸਮ ’ਚ ਬਦਲਾਅ ਵੇਖਿਆ ਜਾ ਸਕਦਾ ਹੈ। ਪੱਛਮੀ ਗੜਬੜ ਤੇ ਅਰਬ ਸਾਗਰ ਤੋਂ ਆ ਰਹੀ ਨਮੀ ਕਾਰਨ, ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਕੁਝ ਥਾਵਾਂ ’ਤੇ ਤਾਪਮਾਨ ਵਧ ਸਕਦਾ ਹੈ।
ਇਹ ਖਬਰ ਵੀ ਪੜ੍ਹੋ : IND vs ENG: ਵਨਡੇ ਸੀਰੀਜ਼ ਦੌਰਾਨ ਇਸ ਮਾਮਲੇ ’ਚ ਸਚਿਨ ਨੂੰ ਪਿੱਛੇ ਛੱਡ ਸਕਦੇ ਹਨ ਕੋਹਲੀ, 19 ਸਾਲ ਪੁਰਾਣੇ ਰਿਕਾਰਡ ’ਤੇ …
ਇਸ ਸਮੇਂ ਦੌਰਾਨ, ਤਾਪਮਾਨ ’ਚ ਉਤਰਾਅ-ਚੜ੍ਹਾਅ ਵੀ ਜਾਰੀ ਰਹਿਣਗੇ। ਆਈਐਮਡੀ ਨੇ 6 ਫਰਵਰੀ ਤੋਂ 10 ਫਰਵਰੀ ਤੱਕ ਕਈ ਜ਼ਿਲ੍ਹਿਆਂ ’ਚ ਗਰਜ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ, ਪੱਛਮੀ ਗੜਬੜੀ ਦਾ ਪ੍ਰਭਾਵ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਸਭ ਤੋਂ ਵੱਧ ਹੋਵੇਗਾ। ਇਨ੍ਹਾਂ ਸੂਬਿਆਂ ’ਚ 5 ਫਰਵਰੀ ਨੂੰ ਬਰਫ਼ਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਸੰਘਣੀ ਧੁੰਦ ਅਜੇ ਵੀ ਬਣੀ ਹੋਈ ਹੈ। ਜਿਸ ’ਚ ਹਰਿਆਣਾ ਤੇ ਦਿੱਲੀ ਐੱਨਸੀਆਰ ਸ਼ਾਮਲ ਹਨ। Weather Update
8 ਫਰਵਰੀ ਨੂੰ ਸਰਗਰਮ ਹੋਵੇਗੀ ਪੱਛਮੀ ਗੜਬੜੀ | Weather Update
ਭਾਰਤੀ ਮੌਸਮ ਵਿਭਾਗ ਤੇ ਨਿੱਜੀ ਮੌਸਮ ਏਜੰਸੀ ਸਕਾਈਮੇਟ ਅਨੁਸਾਰ, 8 ਫਰਵਰੀ ਤੋਂ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ, ਜਿਸ ਦਾ ਪ੍ਰਭਾਵ 9 ਤੇ 10 ਫਰਵਰੀ ਨੂੰ ਵੇਖਿਆ ਜਾਵੇਗਾ। ਇਸ ਕਾਰਨ ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ’ਚ ਦੁਬਾਰਾ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 10 ਫਰਵਰੀ ਤੋਂ ਬਾਅਦ ਮੌਸਮ ਹੌਲੀ-ਹੌਲੀ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੇ ਠੰਢ ਵੀ ਘੱਟ ਸਕਦੀ ਹੈ। Weather Update