ਲੁਧਿਆਣਾ ’ਚ ਟਾਟਾ ਗਰੁੱਪ ਨੇ ਨਵੀਂ ਤਕਨੀਕ ਵਾਲੇ ਲੋਹੇ ਦੇ ਕਾਰਖਾਨੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਹ ਪਲਾਂਟ 2600 ਕਰੋੜ ’ਚ ਲੱਗੇਗਾ ਜਿਸ ਦੀ ਖਾਸੀਅਤ ਇਹ ਹੈ ਕਿ ਇਹ ਕਾਰਖਾਨਾ ਬਿਜਲੀ ਦੀ ਭੱਠੀ ’ਤੇ ਚੱਲੇਗਾ ਜਿਸ ਨਾਲ ਵਾਤਾਵਰਨ ਗੰਧਲਾ ਨਹੀਂ ਹੋਵੇਗਾ।
ਰਵਾਇਤੀ ਕਾਰਖਾਨੇ ਕੋਲੇ ਨਾਲ ਚੱਲ ਰਹੇ ਹਨ ਜੋ ਪ੍ਰਦੂਸ਼ਣ ਦਾ ਵੱਡਾ ਕਾਰਨ ਹਨ। ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਗੋਬਿੰਦਗੜ੍ਹ ਮੰਡੀ ਕਾਰਖਾਨਿਆਂ ਦਾ ਘਰ ਹੈ ਪਰ ਨਾਲ ਹੀ ਇਹ ਪ੍ਰਦੂਸ਼ਣ ਦਾ ਵੀ ਘਰ ਬਣ ਚੁੱਕੀ ਹੈ ਇੱਥੋਂ ਦੀ ਗੰਧਲੀ ਹਵਾ ’ਚ ਸਾਹ ਲੈਣਾ ਔਖਾ ਹੈ ਖਾਸ ਕਰਕੇ ਬਾਹਰੋਂ ਨਵਾਂ ਆਇਆ ਬੰਦਾ ਤਾਂ ਕੁਝ ਘੰਟਿਆਂ ’ਚ ਹੀ ਪ੍ਰੇਸ਼ਾਨ ਹੋ ਜਾਂਦਾ ਹੈ। ਬਿਨਾਂ ਸ਼ੱਕ ਇਹ ਲੋਹਾ ਨਗਰੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਹੈ ਪਰ ਪ੍ਰਦੂਸ਼ਣ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਸ ਦੀ ਰੋਕਥਾਮ ਲਈ ਤਕਨੀਕ ਹੀ ਸਭ ਤੋਂ ਵੱਡਾ ਹੱਲ ਹੈ।
New Technology
ਵਿਕਾਸ ਲਈ ਉਤਪਾਦਨ ਨੂੰ ਬਰੇਕ ਨਹੀਂ ਲਾਈ ਜਾ ਸਕਦੀ ਤੇ ਨਾ ਵਾਤਾਵਰਨ ਨੂੰ ਦਾਅ ’ਤੇ ਲਾਇਆ ਜਾ ਸਕਦਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਛੋਟੇ ਕਾਰਖਾਨੇਦਾਰਾਂ ਨੂੰ ਵੀ ਸਸਤੀ ਦਰ ’ਤੇ ਤਕਨੀਕ ਮੁਹੱਈਆ ਕਰਵਾਉਣ ਤਾਂ ਵਾਤਾਵਰਨ ਸ਼ੁੱਧ ਰਹਿ ਸਕਦਾ। ਮਸਲਾ ਸਿਰਫ਼ ਕਾਰਖਾਨਿਆਂ ਦੇ ਆਸਪਾਸ ਦੀ ਆਬਾਦੀ ਦਾ ਨਹੀਂ ਸਗੋਂ ਕਾਰਖਾਨਿਆਂ ’ਚ ਕੰਮ ਕਰਨ ਵਾਲੇ ਕਾਮਿਆਂ ਦਾ ਵੀ ਹੈ। ਸ਼ੁੱਧ ਹਵਾ ਤੇ ਪਾਣੀ ਮਨੁੱਖੀ ਅਧਿਕਾਰਾਂ ’ਚ ਸ਼ਾਮਲ ਹੋਣੇ ਚਾਹੀਦੇ ਹਨ। ਅੱਜ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਬਿਮਾਰੀਆਂ ਦੀ ਮਾਰ ਹੇਠ ਆਇਆ ਹੋਇਆ ਹੈ। ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਹੈ, ਖਾਸ ਕਰਕੇ ਫੇਫੜਿਆਂ ਦਾ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰ ਹਵਾ ਗੰਧਲੀ ਹੋਣ ਦਾ ਹੀ ਨਤੀਜਾ ਹੈ।
1000 Rupees Note: 1000 ਰੁਪਏ ਦੇ ਨੋਟ ’ਤੇ ਆਰਬੀਆਈ ਦਾ ਆਇਆ ਵੱਡਾ ਅਪਡੇਟ
ਕੇਂਦਰ ਤੇ ਸੁੂਬਾ ਸਰਕਾਰਾਂ ਸਿਹਤ ਪ੍ਰੋਗਰਾਮਾਂ ’ਤੇ ਅਰਬਾਂ ਰੁਪਏ ਖਰਚ ਕਰ ਰਹੀਆਂ ਹਨ। ਆਮ ਆਦਮੀ ਦੀ ਸਿਹਤ ਦਾ ਖਰਚ ਬਜਟ ਦਾ ਵੱਡਾ ਹਿੱਸਾ ਡਕਾਰ ਜਾਂਦਾ ਹੈ। ਕਾਰਖਾਨਿਆਂ ਦਾ ਪ੍ਰਦੂਸ਼ਣ ਲਗਾਤਾਰ ਵਾਯੂ ਮੰਡਲ ਨੂੰ ਗੰਧਲਾ ਕਰਦਾ ਹੈ। ਕਸੂਰ ਕਾਰਖਾਨੇਦਾਰਾਂ ਦਾ ਨਹੀਂ, ਸਗੋਂ ਕਾਰਖਾਨਿਆਂ ਨਾਲ ਸਬੰਧਿਤ ਸਰਕਾਰੀ ਨੀਤੀਆਂ ਦਾ ਹੈ। ਜੇਕਰ ਸਹੀ ਨੀਤੀਆਂ ਬਣਨ ਅਤੇ ਸਮੇਂ ਅਨੁਸਾਰ ਤਕਨੀਕ ਮੁਹੱਈਆ ਕਰਵਾਈ ਜਾਵੇ ਤਾਂ ਵਾਤਾਵਰਨ ਦੀ ਬੱਚਤ ਹੋ ਸਕਦੀ ਹੈ।
ਬਿਜਲੀ ਨਾਲ ਚੱਲਣ ਵਾਲੇ ਕਾਰਖਾਨੇ ਬਿਜਲੀ ਦੀ ਮੰਗ ਵਧਾਉਣਗੇ ਤਾਂ ਬਿਜਲੀ ਦੀ ਪੈਦਾਵਾਰ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ। ਸੋਲਰ ਸਿਸਟਮ ਰਾਹੀਂ ਬਿਜਲੀ ਵੇਚਣ ਦਾ ਕਾਰੋਬਾਰ ਵੀ ਵਧੇ ਫੁੱਲੇਗਾ। ਕਾਰਖਾਨਿਆਂ ’ਚ ਤਕਨੀਕ ਸੁਧਾਰ ਦੀ ਕ੍ਰਾਂਤੀ ਤੋਂ ਬਿਨਾਂ ਵਾਤਾਵਰਨ ’ਚ ਸੁਧਾਰ ਹੋਣਾ ਸੰਭਵ ਨਹੀਂ। ਇਹ ਵੀ ਤਾਂ ਆਪਣੇ ਆਪ ’ਚ ਬਹੁਤ ਵੱਡੀ ਸੱਚਾਈ ਹੈ ਕਿ ਵਿਕਾਸ ਮਨੁੱਖ ਲਈ ਹੈ ਨਾ ਕਿ ਮਨੱੁਖ ਵਿਕਾਸ ਲਈ। ਮਨੱੁਖੀ ਜ਼ਿੰਦਗੀਆਂ ਦੀ ਸਲਾਮਤੀ ਲਈ ਤਕਨੀਕ ਵਾਸਤੇ ਨਿਵੇਸ਼ ਜਰੂਰੀ ਹੈ।