ਚੰਡੀਗੜ੍ਹ। ਪੰਜਾਬ ਦੇ ਜ਼ਮੀਨੀ ਰਿਡਾਰਡ (Land Record) ਨੂੰ ਆਨਲਾਈਨ ਕਰਨ ਲਈ ਸਰਕਾਰ (Government of punjab) ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧੀ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੀ ਇੱਕ ਝਲਕ ਤੁਹਾਨੂੰ ਇਸ ਖ਼ਬਰ ਰਾਹੀਂ ਦਿਖਾਉਣ ਜਾ ਰਹੇ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ 29 ਮਈ ਨੂੰ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਮੀਟਿੰਗ ਦੌਰਾਨ ਸੂਬੇ ਦੇ ਜਮੀਨੀ ਰਿਕਾਰਡ ਨੂੰ ਆਨਲਾਈਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਤਹਿਸੀਲਾਂ ਵਿੱਚ ਸੁਧਾਰ ਲਈ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਤਹਿਸੀਲਾਂ ਦੀ ਕਾਰਜ ਭਾਸ਼ਾ ਸਰਲ ਪੰਜਾਬੀ ਵਿੱਚ ਹੋਵੇਗੀ। ਇਸ ਕਾਰਨ ਲੋਕਾਂ ਨੂੰ ਰਿਕਾਰਡ ਪੜ੍ਹਨ ਜਾਂ ਲਿਖਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ। (Land Record)
ਅੱਜ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਮੀਟਿੰਗ ਹੋਈ.. ਜਿਸ ਵਿੱਚ ਤਹਿਸੀਲਾਂ ਵਿੱਚ ਸੁਧਾਰ ਨੂੰ ਲੈਕੇ ਚਰਚਾ ਹੋਈ…
ਅਸੀਂ ਸਾਰੇ ਰਿਕਾਰਡ ਨੂੰ ਆਨਲਾਈਨ ਕਰਨ ਜਾ ਰਹੇ ਹਾਂ ਨਾਲ ਹੀ ਤਹਿਸੀਲਾਂ ਦੀ ਕੰਮਕਾਜੀ ਭਾਸ਼ਾ ਨੂੰ ਸੌਖੀ ਪੰਜਾਬੀ 'ਚ ਕਰਨ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਰਿਕਾਰਡ ਪੜ੍ਹਨ ਤੇ ਲਿਖਣ 'ਚ ਕਿਸੇ ਤਰ੍ਹਾਂ ਦੀ ਖੱਜਲ-ਖ਼ੁਆਰੀ ਨਾ… pic.twitter.com/FhUJmzMbWf— Bhagwant Mann (@BhagwantMann) May 29, 2023
ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਵੀ ਕੀਤਾ। ਉਨ੍ਹਾਂ ਟਵੀਟ ’ਚ ਲਿਖਿਆ ਕਿ ਅੱਜ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਮੀਟਿੰਗ ਹੋਈ.. ਜਿਸ ਵਿੱਚ ਤਹਿਸੀਲਾਂ ਵਿੱਚ ਸੁਧਾਰ ਨੂੰ ਲੈ ਕੇ ਚਰਚਾ ਹੋਈ। ਅਸੀਂ ਸਾਰੇ ਰਿਕਾਰਡ ਨੂੰ ਆਨਲਾਈਨ ਕਰਨ ਜਾ ਰਹੇ ਹਾਂ ਨਾਲ ਹੀ ਤਹਿਸੀਲਾਂ ਦੀ ਕੰਮਕਾਜੀ ਭਾਸ਼ਾ ਨੂੰ ਸੌਖੀ ਪੰਜਾਬੀ ’ਚ ਕਰਨ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਰਿਕਾਰਡ ਪੜ੍ਹਨ ਤੇ ਲਿਖਣ ’ਚ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ। ਦੱਸ ਦਈਏ ਕਿ ਇਹ ਮੀਟਿੰਗ 29 ਮਈ ਨੂੰ ਹੋਈ ਅਤੇ ਇਹ ਵੀ ਟਵੀਟ ਵੀ ਇਸੇ ਦਿਨ ਹੀ ਕੀਤਾ ਗਿਆ ਸੀ।