Mumbai Bus Accident: ਮੁੰਬਈ ਬੱਸ ਹਾਦਸੇ ’ਚ ਪੁਲਿਸ ਵੱਲੋਂ ਨਵਾਂ ਖੁਲਾਸਾ

Mumbai Bus Accident

ਪੁਲਿਸ ਨੂੰ ਡਰਾਈਵਰ ’ਤੇ ਹੈ ਸ਼ੱਕ | Mumbai Bus Accident

  • ਜਾਣਬੁੱਝ ਕੇ ਕੁਚਲਿਆ, ਬੱਸ ਨੂੰ ਹਥਿਆਰ ਦੇ ਤੌਰ ’ਤੇ ਵਰਤਿਆ

ਮੁੰਬਈ (ਏਜੰਸੀ)। Mumbai Bus Accident: ਮੁੰਬਈ ਦੇ ਕੁਰਲਾ ’ਚ 9 ਦਸੰਬਰ ਨੂੰ ਹੋਏ ਬੱਸ ਹਾਦਸੇ ’ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਡਰਾਈਵਰ ਨੇ ਇਹ ਘਟਨਾ ਜਾਣਬੁੱਝ ਕੇ ਕੀਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਡਰਾਈਵਰ ਨੇ ਬੱਸ ਨੂੰ ਹਥਿਆਰ ਵਜੋਂ ਤਾਂ ਨਹੀਂ ਵਰਤਿਆ। ਅਦਾਲਤ ਨੇ ਬੱਸ ਡਰਾਈਵਰ ਸੰਜੇ ਮੋਰੇ ਨੂੰ 21 ਦਸੰਬਰ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਹਾਦਸੇ ’ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। 49 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਸਿਓਂ ਤੇ ਕੁਰਲਾ ਭਾਭਾ ’ਚ ਭਰਤੀ ਕਰਵਾਇਆ ਗਿਆ ਹੈ।

ਇਹ ਖਬਰ ਵੀ ਪੜ੍ਹੋ : Blood Donation: ਨਵਜੰਮੇ ਬੱਚਿਆਂ ਨੂੰ ਖੂਨ ਦੀ ਲੋੜ ਪੈਣ ’ਤੇ ਦੌੜੇ ਆਏ ਡੇਰਾ ਸ਼ਰਧਾਲੂ

ਦਾਅਵਾ, ਡਰਾਈਵਰ ਪਹਿਲੀ ਵਾਰ ਬੱਸ ਚਲਾ ਰਿਹਾ ਸੀ | Mumbai Bus Accident

ਇਹ ਹਾਦਸਾ ਕੁਰਲਾ ਵੈਸਟ ਰੇਲਵੇ ਸਟੇਸ਼ਨ ਰੋਡ ’ਤੇ ਅੰਬੇਡਕਰ ਨਗਰ ’ਚ ਵਾਪਰਿਆ। ਬੱਸ ਕੁਰਲਾ ਸਟੇਸ਼ਨ ਤੋਂ ਅੰਧੇਰੀ ਜਾ ਰਹੀ ਸੀ। ਇਹ ਬੀਈਐੱਸਟੀ ਬੱਸਾਂ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐੱਮਸੀ) ਵੱਲੋਂ ਚਲਾਈਆਂ ਜਾਂਦੀਆਂ ਹਨ। ਮੁਲਜ਼ਮ ਡਰਾਈਵਰ ਸੰਜੇ ਮੋਰੇ (54) ਸੋਮਵਾਰ ਨੂੰ ਪਹਿਲੀ ਵਾਰ ਬੱਸ ਚਲਾ ਰਿਹਾ ਸੀ। ਉਹ 1 ਦਸੰਬਰ ਨੂੰ ਹੀ ਬੈਸਟ ’ਚ ਕੰਟਰੈਕਟ ਡਰਾਈਵਰ ਵਜੋਂ ਭਰਤੀ ਹੋਇਆ ਸੀ। ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਜੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਉਸਨੇ ਕਬੂਲ ਕੀਤਾ ਕਿ ਉਹ ਬੱਸ ਦੇ ਆਟੋਮੈਟਿਕ ਟਰਾਂਸਮਿਸ਼ਨ ਨੂੰ ਲੈ ਕੇ ਉਲਝਣ ’ਚ ਸੀ। ਇੱਥੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁਰਲਾ ਬੈਸਟ ਬੱਸ ਹਾਦਸੇ ’ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। Mumbai Bus Accident

3 ਮਹੀਨੇ ਪੁਰਾਣੀ ਹੈ ਬੱਸ, ਬੀਐੱਮਸੀ ਨੇ ਲੀਜ਼ ’ਤੇ ਲਈ ਸੀ

ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਤੇ ਟਰਾਂਸਪੋਰਟ (ਬੈਸਟ) ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਬੱਸ ਓਲੈਕਟਰਾ ਵੱਲੋਂ ਨਿਰਮਿਤ 12 ਮੀਟਰ ਲੰਬੀ ਇਲੈਕਟ੍ਰਿਕ ਬੱਸ ਸੀ ਤੇ ਬੈਸਟ ਨੇ ਇਸਨੂੰ ਲੀਜ਼ ’ਤੇ ਲਿਆ ਸੀ। ਉਨ੍ਹਾਂ ਦੱਸਿਆ ਕਿ ਅਜਿਹੀਆਂ ਬੱਸਾਂ ਦੇ ਡਰਾਈਵਰ ਪ੍ਰਾਈਵੇਟ ਅਪਰੇਟਰਾਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ। ਆਰਟੀਓ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੱਸ ਸਿਰਫ਼ ਤਿੰਨ ਮਹੀਨੇ ਪੁਰਾਣੀ ਹੈ। ਇਸ ਨੂੰ ਇਸ ਸਾਲ 20 ਅਗਸਤ ਨੂੰ ਈਵੀਈਵਾਈ ਨਾਂਅ ਦੀ ਕੰਪਨੀ ਦੇ ਨਾਂਅ ’ਤੇ ਰਜਿਸਟਰਡ ਕੀਤਾ ਗਿਆ ਹੈ।