ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਵੱਲੋਂ ਹਮਾਇਤ ਦਾ ਵਾਅਦਾ | New Prime Minister of India
- ਰਾਸ਼ਟਰਪਤੀ ਨੂੰ ਸੌਂਪਿਆ ਹਮਾਇਤ ਪੱਤਰ, ਸਰਕਾਰ ਬਣਾਉਣ ਦਾ ਦਾਅਵਾ ਪੇਸ਼
New Prime Minister of India: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਲਗਾਤਾਰ ਤੀਜੀ ਵਾਰ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨਡੀਏ) ਸੰਸਦੀ ਦਲ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਰਾਜਨਾਥ ਸਿੰਘ, ਅਮਿਤ ਸ਼ਾਹ, ਤੇਲਗੂ ਦੇਸ਼ਮ ਪਾਰਟੀ, ਜਨਤਾ ਦਲ (ਯੂ) ਅਤੇ ਗੱਠਜੋੜ ਦੀਆਂ ਹੋਰ ਪਾਰਟੀਆਂ ਦੇ ਆਗੂਆਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਇੱਕ ਚਿੱਠੀ ਸੌਂਪੀ।
ਇਸ ਤੋਂ ਬਾਅਦ ਸ਼ਾਮ 7:15 ਵਜੇ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਹੁਣ ਮੋਦੀ 9 ਜੂਨ ਨੂੰ ਸ਼ਾਮ 6 ਵਜੇ ਰਾਸ਼ਟਰਪਤੀ ਭਵਨ ’ਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਮੋਦੀ ਨੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ੁੱਭਕਾਮਨਾਵਾਂ ਪ੍ਰਾਪਤ ਕੀਤੀਆਂ। (New Prime Minister of India)
ਅਸੀਂ ਨਾ ਹਾਰੇ ਸਾਂ ਤੇ ਨਾ ਹੀ ਹਾਰੇ ਹਾਂ, ਪਰ ਜਿੱਤ ਹਜ਼ਮ ਕਰਨੀ ਸਾਨੂੰ ਆਉਂਦੀ ਹੈ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨਡੀਏ ਸੰਸਦੀ ਦਲ ਦਾ ਪ੍ਰਧਾਨ ਚੁਣੇ ਜਾਣ ’ਤੇ ਗੱਠਜੋੜ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣਗੇ ਅਤੇ ਨਵੀਂ ਸਰਕਾਰ ਦੇਸ਼ ਦੇ ਵਿਕਾਸ ਲਈ ਪਹਿਲਾਂ ਨਾਲੋਂ ਵੀ ਤੇਜ਼ ਰਫਤਾਰ ਨਾਲ ਕੰਮ ਕਰੇਗੀ। ਮੋਦੀ ਨੇ ਕਿਹਾ ਕਿ ਅਸੀਂ ਨਾ ਤਾਂ ਹਾਰੇ ਸਾਂ ਅਤੇ ਨਾ ਹੀ ਹਾਰੇ ਹਾਂ, ਪਰ ਅਸੀਂ ਜਿੱਤ ਨੂੰ ਹਜ਼ਮ ਕਰਨਾ ਜਾਣਦੇ ਹਾਂ। ਉਨ੍ਹਾਂ 18ਵੀਆਂ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਦੀ ਕਾਮਯਾਬੀ ਨੂੰ ਵੱਡੀ ਕਾਮਯਾਬੀ ਦੱਸਦਿਆਂ ਐੱਨਡੀਏ ਗੱਠਜੋੜ ਨੂੰ ਹੁਣ ਤੱਕ ਦਾ ਸਭ ਤੋਂ ਸਫਲ ਗੱਠਜੋੜ ਦੱਸਿਆ। (New Prime Minister of India)
ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਚੋਣਾਂ ਦੌਰਾਨ ਦੇਸ਼ ਵਿੱਚ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਅਤੇ ਵੋਟਿੰਗ ਖਤਮ ਹੋਣ ਅਤੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਬੇਬੁਨਿਆਦ ਅਫਵਾਹਾਂ ਫੈਲਾ ਕੇ ਦੇਸ਼ ਵਿੱਚ ਭੜਕਾਊ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਜਿੱਤ ਤੋਂ ਬਾਅਦ ਪਿਛਲੇ ਚਾਰ ਦਿਨਾਂ ਦੌਰਾਨ ਐੱਨਡੀਏ ਮੈਂਬਰਾਂ ਦੇ ਵਿਵਹਾਰ ਦੀ ਤਾਰੀਫ਼ ਕੀਤੀ ਅਤੇ ਕਿਹਾ, ‘ਅਸੀਂ ਜਿੱਤ ਨੂੰ ਹਜ਼ਮ ਕਰਨਾ ਜਾਣਦੇ ਹਾਂ। ਇਹ ਸਾਡੇ ਸੱਭਿਆਚਾਰ ਵਿੱਚ ਹੈ ਕਿ ਅਸੀਂ ਹਾਰਨ ਵਾਲੇ ਦਾ ਮਜ਼ਾਕ ਨਹੀਂ ਉਡਾਉਂਦੇ।’ ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਬਣਾਉਣ ਜਾਂ ਸਰਕਾਰ ਚਲਾਉਣ ਲਈ ਕੁਝ ਪਾਰਟੀਆਂ ਦਾ ਇਕੱਠ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਐੱਨਡੀਏ ਦੀ ਨਵੀਂ ਪਰਿਭਾਸ਼ਾ ਦਿੱਤੀ ਅਤੇ ਕਿਹਾ, ਐੱਨਡੀਏ ਦਾ ਅਰਥ ਹੈ ਨਵਾਂ ਭਾਰਤ, ਵਿਕਸਤ ਭਾਰਤ ਅਤੇ ਅਭਿਲਾਸ਼ੀ ਭਾਰਤ ਹੈ
ਇਸ ਤਰ੍ਹਾਂ ਚੱਲੀ ਗੱਠਜੋੜ ਦੀ ਬੈਠਕ | New Prime Minister of India
- ਐੱਨਡੀਏ ਸੰਸਦੀ ਦਲ ਦੀ ਬੈਠਕ ਵਿੱਚ ਰਾਜਨਾਥ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਦੇ ਨਾਂਅ ਦਾ ਪ੍ਰਸਤਾਵ ਰੱਖਿਆ।
- ਅਮਿਤ ਸ਼ਾਹ ਨੇ ਸਮਰਥਨ ਕੀਤਾ ਅਤੇ ਨਿਤਿਨ ਗਡਕਰੀ ਨੇ ਸ਼ਿਫਾਰਸ਼ ਕੀਤੀ
- ਜੇਡੀਐੱਸ ਪ੍ਰਧਾਨ ਕੁਮਾਰਸੁਆਮੀ ਨੇ ਪ੍ਰਸਤਾਵ ਦਾ ਸਮਰਥਨ ਕੀਤਾ।
- ਟੀਡੀਪੀ ਮੁਖੀ ਚੰਦਰਬਾਬੂ ਨਾਇਡੂ, ਜੇਡੀਯੂ ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਮਰਥਨ ਦਾ ਐਲਾਨ ਕੀਤਾ ।
ਇਹ ਵੀ ਬੋਲੇ ਮੋਦੀ
- ਐੱਨਡੀਏ ਕੌਮ ਪਹਿਲ ਦੀ ਭਾਵਨਾ ਦਾ ਗਰੁੱਪ
- ਮੱਧ ਵਰਗ ਨੂੰ ਸਹੂਲਤ ਸਾਡੀ ਤਰਜੀਹ
- 10 ਸਾਲਾਂ ਦਾ ਕੰਮ ਟਰੇਲਰ ਹੈ, ਕੰਮ ਤੇਜ਼ ਹੋਵੇਗਾ
- ਹਰ ਗਾਰੰਟੀ ਨੂੰ ਦਿਲੋਂ ਪੂਰਾ ਕਰਾਂਗੇ
- ਦੇਸ਼ ਲਈ ਖੁਦ ਨੂੰ ਖਪਾਨਾ ਮਿਸ਼ਨ
- ਅਫਵਾਹਾਂ ਤੋਂ ਦੂਰ ਰਹਿਣ ਦੀ ਲੋੜ
- ਤੀਜੀ ਵਾਰ ਵੀ ਨਹੀਂ ਮਿਲੀਆਂ ਕਾਂਗਰਸ ਨੂੰ 100 ਸੀਟਾਂ
- ਹੁਣ 5 ਸਾਲ ਈਵੀਐੱਮ ਨਹੀਂ ਸੁਣਾਈ ਦੇਵੇਗਾ
ਰਾਸ਼ਟਰੀ ਅਤੇ ਖੇਤਰੀ ਵਿਕਾਸ ਦੇ ਮੁਤਾਬਕ ਕੰਮ ਕੀਤਾ ਜਾਵੇਗਾ: ਨਿਤੀਸ਼-ਨਾਇਡੂ
ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਆਗੂ ਐੱਨ ਚੰਦਰਬਾਬੂ ਨਾਇਡੂ ਅਤੇ ਜਨਤਾ ਦਲ ਯੂਨਾਈਟਿਡ ਦੇ ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਰੋਸਾ ਪ੍ਰਗਟਾਇਆ ਕਿ ਐੱਨਡੀਏ ਸਰਕਾਰ ਰਾਸ਼ਟਰੀ ਅਤੇ ਖੇਤਰੀ ਵਿਕਾਸ ਵਿਚਕਾਰ ਸਹੀ ਸੰਤੁਲਨ ਦੇ ਨਾਲ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਵੇਗੀ। ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਹਰ ਕੰਮ ਅਤੇ ਗੱਲ ਨੂੰ ਸਮਰੱਥਨ ਦੇਣ ਦੇ ਵਾਅਦੇ ਨੂੰ ਦੁਹਰਾਉਂਦੇ ਹੋਏ ਕੁਮਾਰ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਸ਼ਿਫਾਰਸ਼ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਬਿਹਾਰ ਦੇ ਬਾਕੀ ਰਹਿੰਦੇ ਕੰਮ ਵੀ ਉਨ੍ਹਾਂ ਦੇ ਸ਼ਾਸਨ ’ਚ ਪੂਰੇ ਕੀਤੇ ਜਾਣਗੇ।
ਨਾਇਡੂ ਨੇ ਕਿਹਾ ਕਿ ਉਹ ਚਾਰ ਦਹਾਕਿਆਂ ਤੋਂ ਸਿਆਸਤ ਵਿੱਚ ਹਨ ਅਤੇ ਕਈ ਆਗੂਆਂ ਨੂੰ ਮਿਲੇ ਹਨ। ਪਰ ਮੋਦੀ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਐੱਨਡੀਏ ਦੇ ਤੀਜੇ ਕਾਰਜਕਾਲ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।