ਟਰਾਂਸਪੋਰਟ ਵਿਭਾਗ ਨੇ ਕਮਾਏ 557 ਕਰੋੜ
ਨਵੀਂ ਦਿੱਲੀ (ਏਜੰਸੀ)। ਇੱਕ ਸਤੰਬਰ ਨੂੰ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਚਾਲਾਨ ਨਾਲ ਕਰੀਬ 577 ਕਰੋੜ ਰੁਪਏ ਦੀ ਕਮਾਈ ਹੋਈ ਹੈ। ਜਾਣਕਾਰੀ ਮੁਤਾਬਕ ਨਵੇਂ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ 38 ਲੱਖ ਤੋਂ ਜ਼ਿਆਦਾ ਚਾਲਾਨ ਕੱਟੇ ਗਏ ਹਨ। ਇਹ ਜਾਣਕਾਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਦਿੱਤੀ ਹੈ। ਲੋਕ ਸਭਾ ‘ਚ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਗਿਣਤੀ ਕੋਰਟ ਨੂੰ ਭੇਜੇ ਗਏ ਚਾਲਾਨਾਂ ਦੇ ਆਧਾਰ ‘ਤੇ ਹੈ। ਅਸਲੀ ਮਾਲੀਆ ਵੱਖਰਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨ.ਆਈ.ਸੀ. ਦੇ ਵਾਹਨ ਅਤੇ ਸਾਰਥੀ ‘ਤੇ ਉਪਲੱਬਧ ਡਾਟਾਬੇਸ ਮੁਤਾਬਕ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ‘ਚ ਕੁੱਲ 38,39,406 ਚਾਲਾਨ ਕੱਟੇ ਗਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਚਾਲਾਨਾਂ ਦੇ ਰਾਹੀਂ 5,77,51,79,895 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡਾਟਾ ਚੰਡੀਗੜ੍ਹ, ਪੁਡੂਚੇਰੀ, ਅਸਮ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਓਡੀਸ਼ਾ, ਦਿੱਲੀ, ਰਾਜਸਥਾਨ, ਬਿਹਾਰ, ਦਾਦਰਾ ਅਤੇ ਨਾਗਰ ਹਵੇਲੀ, ਪੰਜਾਬ, ਗੋਆ, ਉੱਤਰਾਖੰਡ, ਤਾਮਿਲਨਾਡੂ, ਗੁਜਰਾਤ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸੂਬਿਆਂ ਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਦੇ ਬਾਅਦ ਸਭ ਤੋਂ ਜ਼ਿਆਦਾ ਚਾਲਾਨ 14,13,996 ਤਾਮਿਲਨਾਡੂ ‘ਚ ਕੱਟੇ ਗਏ ਹਨ, ਜਦੋਂਕਿ ਸਭ ਤੋਂ ਘੱਟ ਗਿਣਤੀ ਗੋਆ ‘ਚ 58 ਦਰਜ ਕੀਤੀ ਗਈ ਹੈ। ਹਾਲ ਹੀ’ਚ ਸਰਕਾਰ ਨੇ ਸੰਸਦ ‘ਚ ਕਿਹਾ ਸੀ ਕਿ ਕਿਸੇ ਵੀ ਸੂਬੇ ਵਲੋਂ ਨਵੇਂ ਨਿਯਮ ਲਾਗੂ ਨਹੀਂ ਕਰਨ ਦੀ ਉਸ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ।
- ਸਰਕਾਰ ਨੇ ਕਿਹਾ ਕਿ ਨਿਯਮਾਨੁਸਾਰ ਕਈ ਸੂਬਿਆਂ ਨੇ ਜੁਰਮਾਨੇ ਦੀ ਰਾਸ਼ੀ ਘਟਾ ਦਿੱਤੀ ਹੈ।
- 1 ਸਤੰਬਰ 2019 ਤੋਂ ਪੂਰੇ ਦੇਸ਼ ‘ਚ ਆਵਾਜਾਈ ਉਲੰਘਣ ‘ਤੇ ਨਵੇਂ ਅਤੇ ਸਖਤ ਨਿਯਮ ਲਾਗੂ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।