ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News YouTuber Jyot...

    YouTuber Jyoti Malhotra: ਪਾਕਿਸਤਾਨੀ ਪੁਲਿਸ ਦੇ ਸਾਬਕਾ ਐੱਸਆਈ ਨਾਲ ਜੋਤੀ ਮਲਹੋਤਰਾ ਦੀ ਸੀ ‘ਸਿੱਧੀ ਗੱਲਬਾਤ’

    YouTuber Jyoti Malhotra
    YouTuber Jyoti Malhotra: ਪਾਕਿਸਤਾਨੀ ਪੁਲਿਸ ਦੇ ਸਾਬਕਾ ਐੱਸਆਈ ਨਾਲ ਜੋਤੀ ਮਲਹੋਤਰਾ ਦੀ ਸੀ ‘ਸਿੱਧੀ ਗੱਲਬਾਤ’

    ਦੋਵਾਂ ਨੂੰ ਪੋਡਕਾਸਟ ਸ਼ੋਅ ’ਚ ਵੇਖਿਆ ਗਿਆ ਸੀ ਇਕੱਠੇ

    YouTuber Jyoti Malhotra Espionage Case: ਨਵੀਂ ਦਿੱਲੀ (ਏਜੰਸੀ)। ਭਾਰਤੀ ਯੂਟਿਊਬਰ ਜੋਤੀ ਮਲਹੋਤਰਾ ਵਿਰੁੱਧ ਜਾਸੂਸੀ ਮਾਮਲੇ ’ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨ ਪੁਲਿਸ ਦੇ ਸਾਬਕਾ ਸਬ-ਇੰਸਪੈਕਟਰ ਨਾਸਿਰ ਢਿੱਲੋਂ ਨਾਲ ਸਿੱਧੇ ਸੰਪਰਕ ’ਚ ਸੀ। ਜਿਸ ਦੀ ਹੁਣ ਭਾਰਤ ਵਿਰੁੱਧ ਕਥਿਤ ਖੁਫੀਆ ਕਾਰਵਾਈਆਂ ਲਈ ਜਾਂਚ ਚੱਲ ਰਹੀ ਹੈ। ਖੁਫੀਆ ਸੂਤਰਾਂ ਅਨੁਸਾਰ, ਮਲਹੋਤਰਾ ਢਿੱਲੋਂ ਨਾਲ ਸਿੱਧੇ ਸੰਪਰਕ ’ਚ ਸੀ ਤੇ ਇੱਕ ਪੋਡਕਾਸਟ ਐਪੀਸੋਡ ’ਚ ਵੀ ਉਸਦੇ ਨਾਲ ਦਿਖਾਈ ਦਿੱਤਾ ਸੀ। ਕਥਿਤ ਤੌਰ ’ਤੇ ਦੋਵੇਂ ਮਲਹੋਤਰਾ ਦੀ ਪਾਕਿਸਤਾਨ ਫੇਰੀ ਦੌਰਾਨ ਮਿਲੇ ਸਨ। YouTuber Jyoti Malhotra

    ਇਹ ਖਬਰ ਵੀ ਪੜ੍ਹੋ : Bulldozer Action In Punjab: ਮੋਗਾ ’ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ

    ਪਾਕਿਸਤਾਨੀ ਪੁਲਿਸ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਵਾਲੇ ਢਿੱਲੋਂ ਨੇ ਸ਼ੁਰੂ ’ਚ ਆਪਣੇ ਆਪ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਤੇ ਸੱਭਿਆਚਾਰਕ ਸੰਵਾਦ ਦੇ ਪ੍ਰਮੋਟਰ ਵਜੋਂ ਪੇਸ਼ ਕੀਤਾ ਸੀ। ਹਾਲਾਂਕਿ, ਜਾਂਚਕਰਤਾ ਹੁਣ ਮੰਨਦੇ ਹਨ ਕਿ ਇਸ ਜਨਤਕ ਅਕਸ ਦੇ ਪਿੱਛੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਤੇ ਫੌਜ ਵੱਲੋਂ ਚਲਾਏ ਗਏ ਇੱਕ ਗੁਪਤ ਮਿਸ਼ਨ ਦਾ ਲੁਕਿਆ ਹੋਇਆ ਸੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਢਿੱਲੋਂ ਪਾਕਿਸਤਾਨੀ ਖੁਫੀਆ ਏਜੰਸੀ ਲਈ ਇੱਕ ਵਾਹਕ ਵਜੋਂ ਕੰਮ ਕਰਦਾ ਸੀ ਤੇ ਭਾਰਤੀ ਯੂਟਿਊਬਰਾਂ ਤੱਕ ਪਹੁੰਚਣ ਲਈ ਆਪਣੇ ਚੈਨਲ ਦੀ ਵਰਤੋਂ ਕਰਦਾ ਸੀ। YouTuber Jyoti Malhotra

    ਉਨ੍ਹਾਂ ਨਾਲ ਦੋਸਤਾਨਾ ਸਬੰਧ ਸਥਾਪਤ ਕਰਨ ਤੋਂ ਬਾਅਦ, ਉਹ ਕਥਿਤ ਤੌਰ ’ਤੇ ਉਨ੍ਹਾਂ ਨੂੰ ਆਈਐਸਆਈ ਦੇ ਕਾਰਕੁਨਾਂ ਨਾਲ ਮਿਲਾਉਂਦਾ ਸੀ ਤੇ ਹੌਲੀ-ਹੌਲੀ ਉਨ੍ਹਾਂ ਨੂੰ ਭਾਰਤੀ ਫੌਜ ਤੇ ਸੁਰੱਖਿਆ ਅਦਾਰਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਦੇ ਉਦੇਸ਼ ਨਾਲ ਕੰਮ ਸੌਂਪਦਾ ਸੀ। ਮੰਨਿਆ ਜਾ ਰਿਹਾ ਹੈ ਕਿ 36 ਸਾਲਾ ਮਲਹੋਤਰਾ ਉਨ੍ਹਾਂ ਯੂਟਿਊਬਰਾਂ ’ਚੋਂ ਇੱਕ ਹੈ ਜਿਨ੍ਹਾਂ ਨੂੰ ਇਸ ਨੈੱਟਵਰਕ ਰਾਹੀਂ ਧੋਖਾ ਦਿੱਤਾ ਗਿਆ ਸੀ। ਸੂਤਰਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਢਿੱਲੋਂ ਦੇ ਨਵੀਂ ਦਿੱਲੀ ’ਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਬੰਧ ਸਨ, ਜਿਸ ਨੂੰ ਭਾਰਤੀ ਅਧਿਕਾਰੀਆਂ ਨੇ 13 ਮਈ ਨੂੰ ਜਾਸੂਸੀ ਦੇ ਸ਼ੱਕ ’ਚ ਕੱਢ ਦਿੱਤਾ ਸੀ। YouTuber Jyoti Malhotra