ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਕਿ ਨੌਜਵਾਨਾਂ ਦੇ ਸਹਾਰੇ ਨਿਊ ਇੰਡੀਆ ਦਾ ਸੁਫ਼ਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟ ਦੀ ਸ਼ਕਤੀ ਲੋਕਤੰਤਰ ਦੀ ਸਭ ਤੋਂ ਵੱਡੀ ਸ਼ਕਤੀ ਹੈ। ਨੌਜਵਾਨਾਂ ਦਾ ਮਤਲਬ ਹੁੰਦਾ ਹੈ, ਉਮੰਗ, ਉਤਸ਼ਾਹ ਅਤੇ ਊਰਜ਼ਾ। ਨਵੇਂ ਭਾਰਤ ਨਾਲ ਜਾਤੀਵਾਦ, ਫਿਰਕਾਪ੍ਰਸਤੀ, ਅੱਤਵਾਦ ਅਤੇ ਭ੍ਰਿਸ਼ਟਾਚਾਰ ਦਾ ਜ਼ਹਿਰ ਖਤਮ ਹੋਵੇਗਾ। ਸਾਰਿਆਂ ਲਈ ਬਰਾਬਰ ਮੌਕੇਹੋਣਗੇ ਅਤੇ ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ। (Mann Ki Baat)
ਅੱਜ 39ਵੀਂ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਘੰਟਿਆਂ ਬਾਅਦ ਨਵਾਂ ਸਾਲ ਆ ਜਾਵੇਗਾ ਪਰ ਸਾਡੀਆਂ ਗੱਲਾਂ ਦਾ ਇਹ ਸਿਲਸਿਲਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ 2018 ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਡਾ ਦੇਸ਼ ਸੇਵਾ ਨੂੰ ਮਹੱਤਵ ਦੇਣ ਵਾਲਾ ਦੇਸ਼ ਹੈ ਅਤੇਇਸ ਨੂੰ ਪੂਰੀ ਦੁਨੀਆਂ ਹਮੇਸ਼ਾ ਯਾਦ ਰੱਖੇਗੀ। ਮੋਦੀ ਨੇ ਕਿਹਾ ਕਿ ਅਸੀਂ 70 ਸਾਲ ਤੋਂ ਚੱਲੀ ਆ ਰਹੀ ਰੀਤ ਨੂੰ ਤੋੜਿਆ ਹੈ। ਸਾਡੀ ਸਰਕਾਰ ਨੇ ਨਿਯਮਾਂ ਵਿੱਚ ਬਦਲਾਅ ਕੀਤਾ ਅਤੇ ਹੁਣ ਬਿਨਾਂ ਕਿਸੇ ਸੁਰੱਖਿਆ ਦੇ ਵੀ ਮੁਸਲਮਾਨ ਔਰਤਾਂ ਹੱਜ ਲਈ ਜਾ ਸਕਣਗੀਆਂ। (Mann Ki Baat)
ਇਹ ਵੀ ਪੜ੍ਹੋ : ਲਹਿਰਾਗਾਗਾ ਦਾ ਓਵਰ ਬ੍ਰਿਜ ਦੇ ਵਿਚਕਾਰ ਟੁੱਟੀ ਹੋਈ ਰੋਲਿੰਗ ਦੇ ਰਹੀ ਐ ਹਾਦਸੇ ਨੂੰ ਸੱਦਾ
ਪ੍ਰਧਾਨ ਮੰਤਰੀ ਨੇ ਕ੍ਰਿਸਮਸ ਅਤੇਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤ ਦੇ ਲੋਕ ਸਾਰੇ ਤਿਉਹਾਰਾਂ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਦਾ ਦਿਨ ਬਹੁਤ ਹੀ ਸਪੈਸ਼ਲ ਹੈ। ਜਿਨ੍ਹਾਂ ਲੋਕਾਂ ਨੇਸੰਨ 2000 ਵਿੱਚ ਜਨਮ ਲਿਆ ਹੈ, ਉਹ ਲੋਕ 1 ਜਨਵਰੀ 2018 ਤੋਂ ਵੋਟਰ ਬਣਨਾ ਸ਼ੁਰੂ ਹੋ ਜਾਣਗੇ। ਮੈਂ ਇਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਅਸੀਂ ਵੀ 21ਵੀਂ ਸਦੀ ਦੇ ਵਿਸ਼ਾਲ ਦਿਵਿਆ ਭਾਰਤ ਲਈ ਇੱਥ ਜਨ ਅੰਦੋਲਨ ਚਲਾਈਏ, ਵਿਕਾਸ ਦਾ ਜਨ ਅੰਦੋਲਨ, ਖੁਸ਼ਹਾਲੀ ਦਾ ਜਨ ਅੰਦੋਲਨ, ਸਮਰੱਥਾਵਾਨ ਸ਼ਕਤੀਸ਼ਾਲੀ ਭਾਰਤ ਦਾ ਜਨ ਅੰਦੋਲਨ। ਉਨ੍ਹਾਂ 15 ਅਗਸਤ ਨੂੰ ਦਿੱਲੀ ਵਿੱਚ ਇੱਕ ਮੌਕ ਪਾਰਲੀਮੈਂਟ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। (Mann Ki Baat)
ਇਹ ਵੀ ਪੜ੍ਹੋ : ਬਾਬਾ ਬਾਲਕ ਨਾਥ, ਵਸੁੰਦਰਾ ਰਾਜੇ ਜਾਂ ਦੀਆ ਕੁਮਾਰੀ? ਕੌਣ ਹੋਵੇਗਾ ਰਾਜਸਥਾਨ ਦਾ ਮੁੱਖ ਮੰਤਰੀ?
ਪ੍ਰਧਾਨ ਮੰਤਰੀ ਨੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ ਟੌਪਰ ਅੰਜੁਮ ਬਸ਼ੀਰ ਖਾਨ ਖਟਕ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੰਜੁਮ ਦੀ ਕਹਾਣੀ ਵਾਕਿਆਈ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਅੱਤਵਾਦ ਅਤੇ ਈਰਖਾ ‘ਚੋਂ ਬਾਹਰ ਨਿੱਕਲ ਕੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੀ ਪ੍ਰੀਖਿਆ ਵਿੱਚ ਟੌਪ ਕੀਤਾ। ਅੰਜੁਮ ਨੇ ਸਾਬਤ ਕਰ ਦਿੱਤਾ ਹੈ ਕਿ ਹਾਲਤ ਕਿੰਨੇ ਵੀ ਖਰਾਬ ਕਿਉਂ ਨਾ ਹੋਣ, ਸਕਾਰਾਤਮਕ ਕੰਮਾਂ ਨਾਲ ਨਿਰਾਸ਼ਾ ਦੇ ਬੱਦਲਾਂ ਨੂੰ ਉਡਾਇਆ ਜਾ ਸਕਦਾ ਹੈ। ਜੰਮੂ ਕਸ਼ਮੀਰ ਦੀਆਂ ਬੇਟੀਆਂ ਨੂੰ ਮਿਲ ਕੇ ਮੈਂ ਉਨ੍ਹਾਂ ਦੀ ਜ਼ਿੰਦਗੀ ਦੇ ਉਤਸ਼ਾਹ ਭਰੇ ਸੁਫ਼ਨੇ ਸੁਣੇ ਅਤੇ ਮੈਨੂੰ ਪ੍ਰੇਰਨਾ ਮਿਲੀ ਿਇਹ ਨੌਜਵਾਨ ਹੀ ਮੇਰੇ ਦੇਸ਼ ਦੀ ਤਾਕਤ ਅਤੇ ਭਵਿੱਖ ਹਨ। ਸਵੱਛਤਾ ਅਭਿਆਨ ਵਿੱਚ ਯੋਗਦਾਨ ਲਈ ਪ੍ਰਧਾਨ ਮੰਤਰੀ ਨੇ ਕੇਰਲਾ ਦੇਸਬਰੀਮਾਲਾ ਮੰਦਿਰ ਦਾ ਉਦਾਹਰਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੰਦਰ ਵਿੱਚ ਚੱਲ ਰਿਹਾ ‘ਪੁਨਯਮ ਪੁਨਕਵਾਣਮ’ ਪ੍ਰੋਗਰਾਮ ਦੇਸ਼ ਨੂੰ ਸਵੱਛ ਕਰਨ ਲਈ ਇੱਕ ਬਹੁਤ ਚੰਗਾ ਅਤੇ ਪ੍ਰੇਰਨਾਦਾਇਕ ਉਦਾਹਰਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਦੀ ਦਿਸ਼ਾ ਵਿੱਚ ਦੇਸ਼ ਭਰ ਵਿੱਚ ਵਿਆਪਕ ਪੱਧਰ ‘ਤੇ ਯਤਨ ਹੋ ਰਹੇ ਹਨ। ਪੇਂਡੂ ਅਤੇ ਸ਼ਹਿਰ ਖੇਤਰਾਂ ਵਿੱਚ ਵਿਆਪਕ ਜਨ ਹਿੱਸੇਦਾਰੀ ਨਾਲ ਵੀ ਤਬਦੀਲੀ ਨਜ਼ਰ ਆਉਣ ਲੱਗੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸਵੱਛਤਾ ਦੇ ਪੱਧਰ ਦੀਆਂ ਉਪਲੱਬਧੀਆਂ ਦਾ ਅਨੁਮਾਨ ਲਾਉਣ ਲਈ ਆਉਂਦੀ 4 ਜਨਵਰੀ ਤੋਂ 10 ਮਾਰਚ 2018 ਦਰਮਿਆਨ ਦੁਨੀਆਂ ਦਾ ਸਭ ਤੋਂ ਵੱਡਾ ਸਰਵੇ ‘ਸਵੱਛ ਸਰਵੇਖਣ 2018’ ਕੀਤਾ ਜਾਵੇਗਾ ਜੋ 4 ਹਜ਼ਾਰ ਤੋਂ ਵੀ ਵੱਧ ਸ਼ਹਿਰਾਂ ਵਿੱਚ ਕੀਤਾ ਜਾਵੇਗਾ। ਗਣਤੰਤਰ ਦਿਵਸ ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਗਣਤੰਤਰ ਦਿਵਸ ਸਮਾਰੋਹ ਲਈ ਇੱਥ ਨਹੀਂ ਸਗੋਂ 10 ਏਸ਼ੀਅਨ ਦੇਸ਼ਾਂ ਦੇ ਨੇਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਆਉਣਗੇ। ਅਜਿਹਾ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ। (Mann Ki Baat)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਸਾਲ ਦੇ ਆਖਰ ਮਨ ਕੀ ਬਾਤ ਪ੍ਰੋਗਰਾਮ ਦੀ ਸਮਾਪਤੀ ਕੀਤੀ। ਉਨ੍ਹਾਂ ਕਿਹਾ ਕਿ ਆਉਦ ਵਾਲਾ ਨਵਾਂ ਸਾਲ ਤੁਹਾਡੇ ਸਿਰਆਂ ਲਈ ਢੇਰਾਂ ਖੁਸ਼ੀਆਂ, ਸੁਖ ਅਤੇ ਖੁਸ਼ਹਾਲੀ ਲੈ ਕੇ ਆਵੇ। ਅਸੀਂ ਸਭ ਨਵੀ ਜੋਸ਼, ਨਵੇਂ ਉਤਸ਼ਾਹ, ਨਵੀਂ ਉਮੰਗ ਅਤੇ ਨਵੇਂ ਸੰਕਲਪ ਨਾਲ ਅੱਗੇ ਵਧੀਏ। ਦੇਸ਼ ਨੂੰ ਵੀ ਅੱਗੇ ਵਧਾਈਏ। ਸਾਰੇ ਦੇਸ਼ਵਾਸੀਆਂ ਨੂੰ ਮਕਰ ਸੰਕਰਾਂਤੀ, ਲੋਹੜੀ, ਖਿਚੜੀ, ਤਿਲ ਸੰਕਰਾਂਤੀ, ਸੰਕਰਾਂਤ, ਮਾਘ ਬਿਹੂ ਅਤੇ ਪੋਂਗਲ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ।