Punjab Government News: ਸੇਵਾ ਕੇਂਦਰ ’ਚ ਹੁਣ ਮਿਲਣਗੀਆਂ ਇਹ ਸਹੂਲਤਾਂ, ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਚੱਕਰ

Punjab Government News
Punjab Government News: ਸੇਵਾ ਕੇਂਦਰ ’ਚ ਹੁਣ ਮਿਲਣਗੀਆਂ ਇਹ ਸਹੂਲਤਾਂ, ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਚੱਕਰ

Punjab Government News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ’ਚ ਭ੍ਰਿਸ਼ਟਾਚਾਰ ਤੇ ਵਿਚੋਲਿਆਂ ਦੇ ਗਠਜੋੜ ਨੂੰ ਖਤਮ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ, ਜਿਸ ’ਚ ਸੇਵਾ ਕੇਂਦਰਾਂ ਰਾਹੀਂ ਟਰਾਂਸਪੋਰਟ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਨੂੰ ਫੇਸਲੈੱਸ ਬਣਾਉਣ ਦੀ ਯੋਜਨਾ ਲਾਗੂ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ’ਚ ਇਨ੍ਹਾਂ ਫੇਸਲੈੱਸ ਸੇਵਾਵਾਂ ਦੀ ਰਸਮੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਇਹ ਸੇਵਾਵਾਂ 30 ਅਕਤੂਬਰ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸੇਵਾ ਕੇਂਦਰਾਂ ’ਚ ਉਪਲਬਧ ਹੋਣਗੀਆਂ। Punjab Government News

ਇਹ ਖਬਰ ਵੀ ਪੜ੍ਹੋ : Punjab Stubble Burning: ਪੰਜਾਬ ’ਚ ਪਰਾਲੀ ਸਾੜਨ ਦਾ ਟੁੱਟਿਆ ਰਿਕਾਰਡ, ਮੁੱਖ ਮੰਤਰੀ ਦਾ ਜ਼ਿਲ੍ਹਾ ਤੀਜੇ ਨੰਬਰ ’ਤੇ

ਇਸ ਸਬੰਧ ’ਚ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਆਰਟੀਓ) ਅਮਨਪਾਲ ਸਿੰਘ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸੇਵਾ ਕੇਂਦਰ ਦਾ ਦੌਰਾ ਕੀਤਾ। ਵਧੀਕ ਆਰਟੀਓ ਵਿਸ਼ਾਲ ਗੋਇਲ ਵੀ ਮੌਜ਼ੂਦ ਸਨ। ਆਰਟੀਓ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਸੇਵਾ ਕੇਂਦਰ ’ਚ ਟਰਾਂਸਪੋਰਟ ਸੇਵਾਵਾਂ ਲਈ ਦੋ ਕਾਊਂਟਰ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪ੍ਰਣਾਲੀ ਤਹਿਤ, ਹਰੇਕ ਸੇਵਾ ਕੇਂਦਰ ’ਚ ਹੁਣ 56 ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ।

ਜਦੋਂ ਕਿ ਪਹਿਲਾਂ ਸਿਰਫ਼ 28 ਸਨ। ਹਾਲਾਂਕਿ ਬਿਨੈਕਾਰਾਂ ਨੂੰ ਇਨ੍ਹਾਂ ਸੇਵਾਵਾਂ ਲਈ ਬਹੁਤ ਹੀ ਕਿਫਾਇਤੀ ਵਾਧੂ ਫੀਸ ਅਦਾ ਕਰਨੀ ਪਵੇਗੀ, ਪਰ ਹੁਣ ਉਨ੍ਹਾਂ ਨੂੰ ਟਰਾਂਸਪੋਰਟ ਦਫ਼ਤਰਾਂ ’ਚ ਨਹੀਂ ਜਾਣਾ ਪਵੇਗਾ। ਇਸ ਤੋਂ ਇਲਾਵਾ, ਆਰਟੀਓ ਅਮਨਪਾਲ ਸਿੰਘ ਨੇ ਅੱਜ ਦੁਪਹਿਰ ਜ਼ਿਲ੍ਹੇ ਦੇ 35 ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ ਇੱਕ ਸਿਖਲਾਈ ਸੈਸ਼ਨ ਕੀਤਾ। ਇਹ ਸਿਖਲਾਈ 30 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਾਰੇ ਕੇਂਦਰਾਂ ’ਤੇ ਫੇਸਲੈੱਸ ਸੇਵਾਵਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਡੀਸੀ ਦਫ਼ਤਰ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। Punjab Government News