ਰਾਜ ਸਭਾ ‘ਚ ਤਿੰਨ ਤਲਾਕ ਬਿੱਲ ਪਾਸ, ਮੋਦੀ ਸਰਕਾਰ ਦੀ ਇਤਿਹਾਸਕ ਸਫ਼ਲਤਾ
ਤਿੰਨ ਤਲਾਕ ‘ਤੇ ਬਿੱਲ ਖਿਲਾਫ ਰਹੀ ਕਾਂਗਰਸ
ਏਜੰਸੀ, ਨਵੀਂ ਦਿੱਲੀ
ਤਿੰਨ ਤਲਾਕ ਨਾਲ ਸਬੰਧਿਤ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2019 ‘ਤੇ ਅੱਜ ਸੰਸਦ ਦੀ ਮੋਹਰ ਲੱਗ ਗਈ ਰਾਜ ਸਭਾ ‘ਚ ਇਸ ਬਿੱਲ ਨੂੰ ਅੱਜ ਵੋਟਾਂ ਪਾ ਕੇ ਪਾਸ ਕਰ ਦਿੱਤਾ ਗਿਆ ਜਦੋਂਕਿ ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ ਬਿੱਲ ਪਾਸ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਤਿੰਨ ਤਲਾਕ ਨੂੰ ਅਪਰਾਧਿਕ ਮਾਮਲਾ ਨਾ ਬਣਾ ਕੇ ਸਿਵਲ ਮਾਮਲਾ ਬਣਾਇਆ ਜਾਣਾ ਚਾਹੀਦਾ ਸੀ ਅਤੇ ਬਿੱਲ ਨੂੰ ਤਾਲਮੇਲ ਕਮੇਟੀ ‘ਚ ਭੇਜਿਆ ਜਾਣਾ ਚਾਹੀਦਾ ਸੀ, ਜਿਸ ਕਾਰਨ ਵਿਰੋਧੀ ਧਿਰ ਨੇ ਇਸ ‘ਤੇ ਵੋਟਿੰਗ ਦੀ ਮੰਗ ਕੀਤੀ ਬਿੱਲ ਨੂੰ 84 ਦੇ ਮੁਕਾਬਲੇ 99 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਭਾਰਤੀ ਕਮਿਊਨਿਸਟ ਪਾਰਟੀ ਦੇ ਇਲਾਮਾਰਮ ਕਰੀਮ ਅਤੇ ਕਈ ਹੋਰ ਮੈਂਬਰਾਂ ਦੇ ਬਿੱਲ ਨੂੰ ਤਾਲਮੇਲ ਕਮੇਟੀ ‘ਚ ਭੇਜਣ ਦੀ ਤਜਵੀਜ਼ ਨੂੰ 84 ਦੇ ਮੁਕਾਬਲੇ 99 ਵੋਟਾਂ ਨਾਲ ਨਾਮਨਜ਼ੂਰ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਭਾਕਪਾ ਦੇ ਵਿਨੈ ਵਿਸ਼ਵਮ ਅਤੇ ਤਿੰਨ ਹੋਰ ਮੈਂਬਰਾਂ ਦੇ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਦੂਜੇ ਆਰਡੀਨੈਂਸ ਨੂੰ ਨਾਮਨਜ਼ੂਰ ਕਰਨ ਦੀ ਤਜਵੀਜ਼ ਨੂੰ ਵੋਟਾਂ ਪਾ ਕੇ ਨਾਮਨਜ਼ੂਰ ਕਰ ਦਿੱਤਾ ਗਿਆ ਬਿੱਲ ‘ਤੇ ਲਿਆਂਦੀਆਂ ਗਈਆਂ ਸੋਧ ਦੀਆਂ ਤਜਵੀਜ਼ਾਂ ਨੂੰ ਵੀ ਵੋਟਾਂ ਪਾ ਕੇ ਨਾਮਜ਼ੂਰ ਕਰ ਦਿੱਤਾ ਗਿਆ
ਅਸੀਂ ਹਾਰ-ਜਿੱਤ ਬਾਰੇ ਨਹੀਂ ਸੋਚਿਆ: ਰਵੀਸ਼ੰਕਰ
ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਤਿੰਨ ਤਲਾਕ ਬਿੱਲ ‘ਤੇ ਚਰਚਾ ਦੌਰਾਨ ਕਿਹਾ ਕਿ ਕਾਨੂੰਨ ਦੇ ਬਿਨਾ ਪੁਲਿਸ ਪੀੜਤ ਔਰਤਾਂ ਦੀ ਸ਼ਿਕਾਇਤ ਸੁਣਨ ਲਈ ਤਿਆਰ ਨਹੀਂ ਸੀ ਮੁਸਲਿਮ ਸਮਾਜ ਬੇਟੀਆਂ ਲਈ ਨਿਆਂ ‘ਤੇ ਹੀ ਸਵਾਲ ਕਿਉਂ ਉੱਠਦੇ ਹਨ, ਇਹੀ ਸਵਾਲ 1986 ‘ਚ ਉੱਠੇ ਸਨ ਅਤੇ ਅੱਜ ਵੀ ਉੱਠੇ ਹਨ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਹਿੱਤ ‘ਚ ਬਿਨਾ ਡਰੇ ਫੈਸਲੇ ਕੀਤੇ ਅਤੇ ਚੋਣਾਂ ‘ਚ ਹਾਰ ਜਿੱਤ ਬਾਰੇ ਕਦੇ ਨਹੀਂ ਸੋਚਿਆ ਪ੍ਰਸਾਦ ਨੇ ਕਿਹਾ ਕਿ ਅਸੀਂ ਅੱਤਵਾਦ ਨਾਲ ਲੜਨ ਵਾਲੇ ਲੋਕ ਹਾਂ
ਜੇਡੀਯੂ ਨੇ ਕੀਤਾ ਤਿੰਨ ਤਲਾਕ ਬਿੱਲ ‘ਤੇ ਬਾਈਕਾਟ
ਜਨਤਾ ਦਲ-ਯੂਪਾਈਟਿਡ ਨੇ ਰਾਜ ਸਭਾ ‘ਚ ਅੱਜ ਪੇਸ਼ ਕੀਤੇ ਗਏ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2019 ‘ਤੇ ਬਾਈਕਾਟ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੀਆਂ ਮਾਨਤਾਵਾਂ ਖਿਲਾਫ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।