ਬਿ੍ਰਕਸ ’ਚ ਸੰਭਾਵਨਾਵਾਂ ਦੀ ਨਵੀਂ ਚਰਚਾ

BRICS

ਦੱਖਣੀ ਅਫਰੀਕਾ ਦੇ ਜੋਹਾਨਸਬਰਗ ’ਚ 22 ਤੋਂ 24 ਅਗਸਤ ਵਿਚਕਾਰ 15ਵਾਂ ਬਿ੍ਰਕਸ ਸੰਮੇਲਨ ਕਰਵਾਇਆ ਗਿਆ। ਇਤਿਹਾਸਕ ਪਰਿਪੱਖ ’ਚ ਦੇਖੀਏ ਤਾਂ ਇਹ 5 ਅਜਿਹੇ ਦੇਸ਼ਾਂ ਦਾ ਸਮੂਹ ਹੈ ਜੋ ਲਗਭਗ ਦੁਨੀਆ ਦੀ ਅੱਧੀ ਅਬਾਦੀ ਨਾਲ ਯੁਕਤ ਹੈ ਅਤੇ ਦੱਖਣੀ ਅਮਰੀਕਾ, ਅਫਰੀਕਾ ਅਤੇ ਏਸ਼ੀਆ ਮਹਾਂਦੀਪ ਸਮੇਤ ਯੂਰੇਸ਼ੀਆ ਨੂੰ ਸਮੇਟੇ ਹੋਏ ਹੈ। ਸਾਰੇ ਦੇਸ਼ਾਂ ਦੀ ਸੀਨੀਅਰ ਅਗਵਾਈ ਦੀ ਭਾਗੀਦਾਰੀ ਸੰਮੇਲਨ ’ਚ ਹਮੇਸ਼ਾ ਰਹੀ ਹੈ ਪਰ ਇਸ ਵਾਰ ਤਸਵੀਰ ਥੋੜ੍ਹੀ ਵੱਖ ਹੈ।  (BRICS)

ਦੱਖਣੀ ਅਫਰੀਕਾ, ਬ੍ਰਾਜੀਲ ਅਤੇ ਚੀਨ ਦੇ ਰਾਸ਼ਟਰਪਤੀ ਨੇ ਜਿੱਥੇ ਇਸ ’ਚ ਸ਼ਿਰਕਤ ਕੀਤੀ, ਉੱਥੇ ਰੂਸ ਵੱਲੋਂ ਵਿਦੇਸ਼ ਮੰਤਰੀ ਨੇ ਭਾਗੀਦਾਰੀ ਕੀਤੀ। ਜਦੋਂਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਮੌਜ਼ੂਦ ਰਹੇ। ਹਾਲਾਂਕਿ ਵੀਡੀਓ ਕਾਨਫਰੰਸਿੰਗ ਜ਼ਰੀਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਿ੍ਰਕਸ ਦੇ ਪ੍ਰਭਾਵ ’ਤੇ ਆਪਣੇ ਵਿਚਾਰ ਰੱਖਦਿਆਂ ਸਪੱਸ਼ਟ ਕੀਤਾ ਕਿ ਦੁਨੀਆ ਭਰ ’ਚ ਬਿ੍ਰਕਸ ਦਾ ਪ੍ਰਭਾਵ ਵਧ ਰਿਹਾ ਹੈ।

ਅੱਤਵਾਦੀਆਂ ਦੀ ਹਮਾਇਤ | BRICS

ਬਿ੍ਰਕਸ ਦਾ ਮਤਲਬ ਬ੍ਰਾਜੀਲ, ਰੂਸ, ਚਾਈਨਾ, ਇੰਡੀਆ ਅਤੇ ਦੱਖਣੀ ਅਫਰੀਕਾ ਹੁੰਦਾ ਹੈ। ਫਿਲਹਾਲ ਯੂਕਰੇਨ ਜੰਗ ਵਿਚਕਾਰ ਸੰਪੰਨ ਬਿ੍ਰਕਸ ਸੰਮੇਲਨ ਕਈ ਉਲਝੇ ਸਵਾਲਾਂ ਨੂੰ ਸ਼ਾਇਦ ਹੀ ਸੁਲਝਾ ਸਕਿਆ ਹੋਵੇ। ਪਰ ਤਮਾਮ ਸੰਸਾਰਿਕ ਸਮੂਹਾਂ ਦੀ ਤੁਲਨਾ ’ਚ ਇਹ ਸੰਗਠਨ ਕਈ ਉਤਾਰ-ਚੜ੍ਹਾਵਾਂ ਦੇ ਬਾਵਜੂਦ ਆਪਣੀ ਸਾਰਥਿਕਤਾ ਨੂੰ ਬਰਕਰਾਰ ਬਣਾਏ ਹੋਏ ਹੈ। ਤਕਨੀਕੀ ਪੱਖ ਇਹ ਵੀ ਹੈ ਕਿ ਚੀਨ ਬਿ੍ਰਕਸ ਦਾ ਮੈਂਬਰ ਹੋਣ ਦੇ ਨਾਤੇ ਮੰਚ ਭਰਪੂਰ ਸਾਂਝਾ ਕਰਦਾ ਹੈ ਪਰ ਡੋਕਲਾਮ ਵਿਵਾਦ, ਉੱਤਰੀ ਲੱਦਾਖ ’ਚ ਘੁਸਪੈਠ ਅਤੇ ਭਾਰਤ ਦੀ ਸੀਮਾ ’ਤੇ ਸਮੱਸਿਆ ਖੜ੍ਹੀ ਕਰਨ ਦੇ ਨਾਲ ਪਾਕਿਸਤਾਨੀ ਅੱਤਵਾਦੀਆਂ ਦਾ ਵੱਡਾ ਹਮਾਇਤੀ ਹੈ, ਜੋ ਹਰ ਲਿਹਾਜ਼ ਨਾਲ ਭਾਰਤ ਦੇ ਵਿਰੁੱਧ ਹੈ।

ਰੂਸ ਅਤੇ ਪੂਰਬ ’ਚ ਸੋਵੀਅਤ ਸੰਘ ਭਾਰਤ ਦਾ ਚੰਗਾ ਮਿੱਤਰ ਹੈ ਜੋ ਹਰ ਹਾਲਾਤਾਂ ’ਚ, ਚਾਹੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਵੀਟੋ ਦੀ ਗੱਲ ਹੋਵੇ, ਸਦਾ ਭਾਰਤ ਦਾ ਪੱਖ ਪੂਰਦਾ ਰਿਹਾ ਹੈ। ਬ੍ਰਾਜੀਲ ਨਾਲ ਭਾਰਤ ਦੀ ਜਿੱਥੇ ਸੰਤੁਲਿਤ ਦੋਸਤੀ ਹੈ, ਉੱਥੇ ਦੱਖਣੀ ਅਫਰੀਕਾ ਦੇ ਨਾਲ ਤਾਂ ਬਸਤੀਵਾਦੀ ਸੱਤਾ ਤੋਂ ਹੁਣ ਤੱਕ ਨਜ਼ਦੀਕੀ ਦਾ ਅਹਿਸਾਸ ਬਣਿਆ ਹੋਇਆ ਹੈ। ਮਹਾਤਮਾ ਗਾਂਧੀ ਦਾ ਟਾਲਸਟਾਏ ਦਾ ਜ਼ਿਕਰ ਅਤੇ ਭਾਰਤ ਦੀ ਵਿਭਿੰਨਤਾ ਦੀ ਤਾਕਤ ਸਮੇਤ ਕਈ ਅਜਿਹੇ ਪ੍ਰਭਾਵਸ਼ਾਲੀ ਸੰਦਰਭ ਬਿ੍ਰਕਸ ਸੰਮੇਲਨ ’ਚ ਬਿਹਤਰ ਚਰਚਾ ਨਾਲ ਭਰੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਬਿ੍ਰਕਸ ਦੀ ਸਾਰਥਿਤਾ ਅਤੇ ਇਸ ਦੀ ਤਰੱਕੀ ਨੂੰ ਕਾਫੀ ਬਿਹਤਰ ਕਰਾਰ ਦਿੰਦਿਆਂ ਇਸ ਦੇ ਵਿਸਥਾਰ ’ਤੇ ਵੀ ਜ਼ੋਰ ਦਿੱਤਾ।

40 ਤੋਂ ਜ਼ਿਆਦਾ ਦੇਸ਼ਾਂ ਨੇ ਰੂਚੀ ਪ੍ਰਗਟਾਈ

ਇੱਕ ਰਿਪੋਰਟ ਤੋਂ ਵੀ ਪਤਾ ਲੱਗਦਾ ਹੈ 40 ਤੋਂ ਜ਼ਿਆਦਾ ਦੇਸ਼ਾਂ ਨੇ ਬਿ੍ਰਕਸ ’ਚ ਸ਼ਾਮਲ ਹੋਣ ਦੀ ਰੂਚੀ ਪ੍ਰਗਟ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਸਮੂਹ ਦੀ ਸੰਸਾਰਿਕ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ। ਸਿੱਟੇ ਵਜੋਂ ਜੀ-7 ਵਰਗੇ ਦੇਸ਼ਾਂ ਨੂੰ ਸਖ਼ਤ ਟੱਕਰ ਵੀ ਮਿਲੇਗੀ। ਜ਼ਿਕਰਯੋਗ ਹੈ ਕਿ 2016 ’ਚ ਭਾਰਤ ਦੀ ਪ੍ਰਧਾਨਗੀ ਦੌਰਾਨ ਬਿ੍ਰਕਸ ਨੂੰ ਇੱਕ ਸਮੂਹ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਗਿਆ ਸੀ ਜੋ ਜਿੰਮੇਵਾਰ, ਸਮਾਵੇਸ਼ੀ ਅਤੇ ਸਾਮੂਹਿਕ ਹੱਲ ਨਾਲ ਯੁਕਤ ਹੈ। ਹੁਣ ਇਸ ਨੂੰ 7 ਸਾਲ ਹੋਰ ਬੀਤ ਗਏ ਹਨ ਜਾਹਿਰ ਹੈ ਅਰਥਵਿਵਸਥਾ ਨੂੰ ਮੁੜ-ਸੁਰਜੀਤ ਕਰਨਾ, ਨਵਾਚਾਰ ਨੂੰ ਪ੍ਰੇਰਿਤ ਕਰਨਾ ਅਤੇ ਵੱਡੇ ਮੌਕਿਆਂ ਨੂੰ ਹੱਲਾਸ਼ੇਰੀ ਦੇਣਾ ਬਿ੍ਰਕਸ ਦੇਸ਼ਾਂ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਤਣਾਅ ਦੇ ਸ਼ਿਕਾਰ ਵਿਦਿਆਰਥੀ

ਪਰਿਪੱਖ ਅਤੇ ਦਿ੍ਰਸ਼ਟੀਕੋਣ ਇਹ ਵੀ ਹੈ ਕਿ ਵਿਗਿਆਨ ਦੇ ਖੇਤਰ ’ਚ ਭਾਰਤ ਨੇ ਚੰਦਰਯਾਨ-3 ਨੂੰ ਸਫਲਤਾਪੂਰਵਕ ਚੰਦ ਦੇ ਦੱਖਣੀ ਹਿੱਸੇ ’ਤੇ ਉਤਾਰ ਕੇ ਦੁਨੀਆ ’ਚ ਇਹ ਸੰਦੇਸ਼ ਦੇ ਦਿੱਤਾ ਕਿ ਉਹ ਬਿ੍ਰਕਸ ’ਚ ਹੀ ਨਹੀਂ ਸਗੋਂ ਸੰਸਾਰ ’ਚ ਉਸ ਦੀ ਤਾਕਤ ਤਕਨੀਕੀ ਤੌਰ ’ਤੇ ਬਿਹਤਰ ਹੋਈ ਹੈ ਅਤੇ ਇਹ ਸਭ ਬਿ੍ਰਕਸ ਸੰਮੇਲਨ ਦੌਰਾਨ ਹੀ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ 5 ਸੂਤਰੀ ਮਤਾ ਰੱਖਦੇ ਹੋਏ ਭਾਰਤ ਦੀ ਤਾਕਤ ਨੂੰ ਨਾ ਸਿਰਫ਼ ਹੋਰ ਵੱਡਾ ਕੀਤਾ ਹੈ ਸਗੋਂ ਬਿ੍ਰਕਸ ਦੇ ਤਮਾਮ ਮੈਂਬਰਾਂ ਲਈ ਵੀ ਇੱਕ ਮਾਣਮੱਤਾ ਮਾਪਦੰਡ ਸਥਾਪਿਤ ਕੀਤਾ ਹੈ। ਭਾਵ ਪੁਲਾੜ ਦੇ ਖੇਤਰ ’ਚ ਸਹਿਯੋਗ, ਸਕਿੱਲ ਮੈਪਿੰਗ, ਰਿਵਾਇਤੀ ਚਿਕਿਤਸਾ ਸਮੇਤ ਵੱਖ-ਵੱਖ ਪਹਿਲੂਆਂ ਨੂੰ ਵੀ ਮਜ਼ਬੂਤ ਬਣਾਇਆ। ਦੇਖਿਆ ਜਾਵੇ ਤਾਂ ਲਗਭਗ ਦੋ ਦਹਾਕਿਆਂ ’ਚ ਬਿ੍ਰਕਸ ਨੇ ਇੱਕ ਲੰਮੀ ਅਤੇ ਸ਼ਾਨਦਾਰ ਯਾਤਰਾ ਤੈਅ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਦੋਂ ਬਿ੍ਰਕਸ ਦਾ ਪਹਿਲੀ ਵਾਰ ਪ੍ਰਯੋਗ ਸਾਲ 2001 ’ਚ ਗੋਲਡਮੈਨ ਸਾਕਸ ਨੇ ਆਪਣੇ ਸੰਸਾਰਿਕ ਆਰਥਿਕ ਪੱਤਰ ‘ਦ ਵਰਲਡ ਨੀਡਸ ਬੇਟਰ ਇਕੋਨੋਮਿਕ ਬਿ੍ਰਕਸ’ ’ਚ ਕੀਤਾ ਸੀ ਜਿਸ ’ਚ ਇਕੋਨੋਮੀਟਿ੍ਰਕ ਦੇ ਆਧਾਰ ’ਤੇ ਇਹ ਅੰਦਾਜ਼ਾ ਲਾਇਆ ਗਿਆ ਕਿ ਆਉਣ ਵਾਲੇ ਸਮੇਂ ’ਚ ਬ੍ਰਾਜੀਲ, ਰੂਸ, ਭਾਰਤ ਅਤੇ ਚੀਨ ਦੀਆਂ ਅਰਥਵਿਵਸਥਾਵਾਂ ਦਾ ਵਿਅਕਤੀਗਤ ਅਤੇ ਸਮੂਹਿਕ ਦੋਵਾਂ ਰੂਪਾਂ ’ਚ ਵਿਸ਼ਵ ਦੇ ਤਮਾਮ ਆਰਥਿਕ ਖੇਤਰਾਂ ’ਤੇ ਕੰਟਰੋਲ ਹੋਵੇਗਾ ਉਦੋਂ ਇਹ ਅੰਦਾਜ਼ਾ ਨਹੀਂ ਰਿਹਾ ਹੋਵੇਗਾ ਕਿ ਅੱਤਵਾਦ ਤੋਂ ਪੀੜਤ ਭਾਰਤ ਨਾਲ ਮੰਚ ਦੀ ਹਿੱਸੇਦਾਰੀ ਰੱਖਣ ਵਾਲਾ ਚੀਨ ਪਾਕਿਸਤਾਨ ਦੇ ਅੱਤਵਾਦੀਆਂ ਦਾ ਵੱਡਾ ਹਮਾਇਤੀ ਸਿੱਧ ਹੋਵੇਗਾ। ਹਾਲਾਂਕਿ ਚੀਨ ਅਤੇ ਭਾਰਤ ਵਿਚਕਾਰ ਰੱਸਾਕਸ਼ੀ ਸਾਲਾਂ ਪੁਰਾਣੀ ਹੈ ਜਦੋਂਕਿ ਬਿ੍ਰਕਸ ਦਾ ਇੱਕ ਹੋਰ ਮੈਂਬਰ ਰੂਸ ਭਾਰਤ ਦਾ ਦੁਰਲੱਭ ਮਿੱਤਰ ਹੈ। ਸਾਫ ਹੈ ਕਿ ਪੰਜ ਦੇਸ਼ਾਂ ਦੇ ਇਸ ਸੰਗਠਨ ’ਚ ਵੀ ਨਰਮ-ਗਰਮ ਦਾ ਪਰਿਪੱਖ ਹਮੇਸ਼ਾਂ ਤੋਂ ਨਿਹਿੱਤ ਰਿਹਾ ਹੈ।

ਦੇਸ਼ ਲਈ ਨਵੀਂ ਧਾਰਨਾ | BRICS

ਸਾਲ 2016 ’ਚ ਬਿ੍ਰਕਸ ਦੇਸ਼ਾਂ ਦੇ ਸੰਮੇਲਨ ’ਚ ਮੈਂਬਰ ਦੇਸ਼ਾਂ ਨੇ ਜਿਸ ਤਰਜ਼ ’ਤੇ ਬੈਠਕਾਂ ’ਚ ਅੱਤਵਾਦ ਖਿਲਾਫ਼ ਇੰੱਕ ਹੋਣ ਦਾ ਫੈਸਲਾ ਲਿਆ ਉਸ ਤੋਂ ਵੀ ਇਹ ਸਾਫ ਸੀ ਕਿ ਮੰਚ ਚਾਹੇ ਜਿਸ ਮਕਸਦ ਲਈ ਬਣਾਏ ਗਏ ਹੋਣ ਪਰ ਤਰਜ਼ੀਹਾਂ ਦੀ ਨਵੀਂ ਚਰਚਾ ਸਮੇਂ ਨਾਲ ਹੁੰਦੀ ਰਹੇਗੀ ਅਤੇ ਇਹ ਅੱਜ ਵੀ ਮੰਨੋ ਇਸ ’ਚ ਸ਼ਾਮਲ ਹੈ। ਸਤੰਬਰ 2016 ਦੀ ਉਰੀ ਘਟਨਾ ਤੋਂ ਬਾਅਦ ਭਾਰਤ ਨੇ ਜਿਸ ਵਿਚਾਰਧਾਰਾ ਦੇ ਤਹਿਤ ਮਕਬੂਜਾ ਕਸ਼ਮੀਰ ’ਚ ਅੱਤਵਾਦੀਆਂ ਨੂੰ ਸਰਜੀਕਲ ਸਟਰਾਇਕ ਤਹਿਤ ਨਿਸ਼ਾਨਾ ਬਣਾਇਆ ਉਹ ਵੀ ਦੇਸ਼ ਲਈ ਕਿਸੇ ਨਵੀਂ ਧਾਰਨਾ ਤੋਂ ਘੱਟ ਨਹੀਂ ਸੀ ਨਾਲ ਹੀ ਗੁਆਂਢੀ ਬੰਗਲਾਦੇਸ਼ ਸਮੇਤ ਵਿਸ਼ਵ ਦੇ ਤਮਾਮ ਦੇਸ਼ਾਂ ਨੇ ਭਾਰਤ ਦੇ ਇਸ ਕਦਮ ਦੀ ਹਮਾਇਤ ਕਰਕੇ ਇਹ ਵੀ ਪ੍ਰਗਟਾ ਦਿੱਤਾ ਕਿ ਅੱਤਵਾਦ ਤੋਂ ਪੀੜਤ ਦੇਸ਼ ਨੂੰ ਜੋ ਹੋ ਸਕੇ ਉਸ ਨੂੰ ਕਰਨਾ ਚਾਹੀਦਾ ਹੈ।

ਵਿਸ਼ਵ ਭਰ ਦੀ 43 ਫੀਸਦੀ ਅਬਾਦੀ

ਸਰਜੀਕਲ ਸਟਰਾਇਕ ਤੋਂ ਬਾਅਦ ਬਿ੍ਰਕਸ ਜ਼ਰੀਏ 2016 ’ਚ ਗੋਆ ’ਚ ਸਾਰੇ ਮੈਂਬਰਾਂ ਸਮੇਤ ਭਾਰਤ ਅਤੇ ਚੀਨ ਦਾ ਇੱਕ ਮੰਚ ’ਤੇ ਹੋਣਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਹਿਣਾ ਕਿ ਅੱਤਵਾਦ ਦੇ ਹਮਾਇਤੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਵਿਚ ਵੀ ਵੱਡਾ ਸੰਦੇਸ਼ ਛੁਪਿਆ ਹੋਇਆ ਸੀ। ਜ਼ਾਹਿਰ ਹੈ ਇਹ ਸੰਦੇਸ਼ ਚੀਨ ਦੇ ਕੰਨਾਂ ਤੱਕ ਵੀ ਪਹੁੰਚੇ ਸਨ। ਦੇਖਿਆ ਜਾਵੇ ਤਾਂ ਬਿ੍ਰਕਸ ਪੰਜ ੳੱੁਭਰਦੀਆਂ ਹੋਈਆਂ ਅਰਥਵਿਵਸਥਾਵਾਂ ਦਾ ਸਮੂਹ ਹੈ ਜਿੱਥੇ ਵਿਸ਼ਵ ਭਰ ਦੀ 43 ਫੀਸਦੀ ਅਬਾਦੀ ਰਹਿੰਦੀ ਹੈ ਅਤੇ ਪੂਰੇ ਵਿਸ਼ਵ ਦੇ ਜੀਡੀਪੀ ਦਾ 30 ਫੀਸਦੀ ਸਥਾਨ ਇਹੀ ਘੇਰਦਾ ਹੈ। ਐਨਾ ਹੀ ਨਹੀਂ ਸੰਸਾਰਿਕ ਪਟਲ ’ਤੇ ਵਪਾਰ ਦੇ ਮਾਮਲੇ ’ਚ ਵੀ ਇਹ 20 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਰੱਖਦਾ ਹੈ। ਹੁਣ ਤੱਕ ਜੋਹਾਨਸਬਰਗ ਸਮੇਤ 15 ਬਿ੍ਰਕਸ ਸੰਮੇਲਨ ਹੋ ਚੁੱਕੇ ਹਨ।

ਇਸ ਦਾ ਪਹਿਲਾ ਸੰਮੇਲਨ ਜੂਨ 2009 ’ਚ ਰੂਸ ’ਚ ਹੋਇਆ ਸੀ। ਵਿਚਾਰ ਅਤੇ ਸੰਦਰਭ ਇਹ ਵੀ ਹੈ ਕਿ ਕੀ ਕੋਵਿਡ-19 ਦੇ ਆਰਥਿਕ ਸੰਕਟ ਤੋਂ ਹਾਲੇ ਵੀ ਦੇਸ਼ ਬਾਹਰ ਨਹੀਂ ਨਿੱਕਲ ਸਕੇ ਹਨ। ਅਰਥਵਿਵਸਥਾ ’ਚ ਸੁਸਤੀ ਅਤੇ ਚੁਣੌਤੀਆਂ ਹਾਲੇ ਵੀ ਬਰਕਰਾਰ ਹਨ। ਬਿ੍ਰਕਸ ਦੇਸ਼ਾਂ ਲਈ ਨਵੀਨਤਾ ਇਸ ਸੁਸਤੀ ਨਾਲ ਨਜਿੱਠਣ ਦਾ ਸਭ ਤੋਂ ਕਾਰਗਰ ਤਰੀਕਾ ਹੋਵੇਗਾ ਜਿਸ ਲਈ ਮੈਂਬਰਾਂ ਵਿਚਕਾਰ ਪਾਰਦਰਸ਼ਿਤਾ, ਸਹਿਭਾਗਿਤਾ ਅਤੇ ਸੱਚਾਈ ਦੀ ਤਿੱਕੜੀ ਵੀ ਹੋਣੀ ਚਾਹੀਦੀ ਹੈ।

Bਬਿ੍ਰਕਸ ਸੰਮੇਲਨ ’ਚ ਸਫ਼ਲਤਾ

ਦੁਨੀਆ ਜਾਣਦੀ ਹੈ ਕਿ ਭਾਰਤ ਨੂੰ ਨੀਵਾਂ ਦਿਖਾਉਣ ਲਈ ਚੀਨ ਪਾਕਿਸਤਾਨ ਦਾ ਹਰ ਗਲਤੀ ’ਤੇ ਸਾਥ ਦਿੰਦਾ ਹੈ। ਫਿਰ ਉਹ ਚਾਹੇ ਅੱਤਵਾਦ ਨੂੰ ਹੀ ਹੱਲਾਸ਼ੇਰੀ ਦੇਣ ਵਾਲੀ ਕਿਉ ਨਾ ਹੋਵੇ ਪਰ ਚੀਨ ਲਈ ਇਹ ਵੀ ਸਮਝਣਾ ਠੀਕ ਰਹੇਗਾ ਕਿ ਉਹ ਦੁਨੀਆ ਦੇ ਨਿਸ਼ਾਨੇ ’ਤੇ ਹੈ ਅਤੇ ਭਾਰਤ ਦੁਨੀਆ ਦੀਆਂ ਨਜ਼ਰਾਂ ’ਚ ਵੱਸਦਾ ਹੈ। ਨੀਤੀ ਅਤੇ ਕੂਟਨੀਤੀ ਦੀ ਤਰਜ਼ ’ਤੇ ਦੇਖੀਏ ਤਾਂ ਭਾਰਤ ਨੇ ਬਿ੍ਰਕਸ ਸੰਮੇਲਨ ’ਚ ਮਨ-ਮਾਫਿਕ ਸਫਲਤਾ ਹਾਸਲ ਕਰ ਲਈ ਹੈ। ਜੋਹਾਨਸਬਰਗ ਦਾ ਬਿ੍ਰਕਸ ਸੰਮੇਲਨ ਭਾਰਤ ਦੇ ਚੰਦਰਯਾਨ-3 ਦੀ ਸਫਲਤਾ ਦੇ ਨਾਲ ਜੋੜ ਕੇ ਜ਼ਰੂਰ ਦੇਖਿਆ ਜਾਵੇਗਾ।

ਇਸ ਸਭ ਦੇ ਬਾਵਜੂਦ ਵਿਚਾਰਸ਼ੀਲ ਦਿ੍ਰਸ਼ਟੀਕੋਣ ਇਹ ਵੀ ਹੈ ਕਿ ਦੁਨੀਆ ’ਚ ਭਾਰਤ ਦੀ ਵਧਦੀ ਸਾਖ ਦਾ ਪ੍ਰਭਾਵ ਬਿ੍ਰਕਸ ਸੰਮੇਲਨ ’ਚ ਵੀ ਦੇਖਣ ਨੂੰ ਮਿਲਿਆ। ਸ਼ਾਇਦ ਇਹੀ ਕਾਰਨ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਅੰਤਰਰਾਸ਼ਟਰੀ ਨਿਯਮਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਮਕਸਦਾਂ ਅਤੇ ਸਿਧਾਂਤਾਂ ਦੇ ਆਧਾਰ ’ਤੇ ਸਾਰੇ ਦੇਸ਼ਾਂ ਨੂੰ ਸਾਂਝੇ ਤੌਰ ’ਤੇ ਲਿਖਣਾ ਚਾਹੀਦੈ ਨਾ ਕਿ ਕਿਸੇ ਮਜ਼ਬੂਤ ਦੇਸ਼ ਦੇ ਕਹਿਣ ’ਤੇ। ਨਾਲ ਹੀ ਇਹ ਵੀ ਚਿੰਤਾ ਕਿ ਬਿ੍ਰਕਸ ਦੇਸ਼ਾਂ ਨੂੰ ਇੱਕ-ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਵੰਡਣ ਵਾਲੀਆਂ ਨੀਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਫਿਲਹਾਲ ਇਹ ਸੰਮੇਲਨ ਅੱਗੇ ਆਉਣ ਵਾਲੇ ਸੰਮੇਲਨ ਤੱਕ ਸਲਾਹ ਤੇ ਵਿਚਾਰ ਦੀ ਅਗਵਾਈ ਕਰਦਾ ਰਹੇਗਾ।

ਡਾ. ਸੁਸ਼ੀਲ ਕੁਮਾਰ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)