ਦਿੱਲੀ : ਫਿਟਨੈਸ ਦੇ ਅਧਾਰ ’ਤੇ ਗਰੀਨ ਟੈਕਸ ਦੇ ਕੇ ਦੌੜ ਸਕਣਗੇ ਪੁਰਾਣੇ ਵਾਹਨ

ਦਿੱਲੀ : ਫਿਟਨੈਸ ਦੇ ਅਧਾਰ ’ਤੇ ਗਰੀਨ ਟੈਕਸ ਦੇ ਕੇ ਦੌੜ ਸਕਣਗੇ ਪੁਰਾਣੇ ਵਾਹਨ

ਨਵੀਂ ਦਿੱਲੀ। ਦਿੱਲੀ ਸਰਕਾਰ ਰਾਜਧਾਨੀ ’ਚ ਵਾਹਨਾਂ ਨੂੰ ਉਸਦੀ ਉਮਰ ਨਹੀਂ ਸਗੋਂ ਉਸਦੇ ਫਿਟਨੈਸ ਦੇ ਅਧਾਰ ’ਤੇ ਚਲਾਉਣ ਦੀ ਤਿਆਰੀ ’ਚ ਹੈ ਇਸ ਸਬੰਧੀ ਦਿੱਲੀ ਸਰਕਾਰ ਦਾ ਟਰਾਂਸਪੋਰਟ ਵਿਭਾਗ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਬਾਰੇ ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਦਰਵਾਜਾ ਖੜਕਾਉਣ ਦੀ ਤਿਆਰੀ ’ਚ ਜੁਟੀ ਹੈ ।

ਰਾਜਧਾਨੀ ’ਚ ਵਰਤਮਾਨ ’ਚ ਦਿੱਲੀ ’ਚ 30 ਲੱਖ ਤੋਂ ਵੱਧ ਅਜਿਹੇ ਪੈਟਰੋਲ ਤੇ ਡੀਜ਼ਲ ਵਾਹਨ ਹਨ ਅੰਕੜਿਆਂ ਦੀ ਮੰਨੀਏ ਤਾਂ ਇਸ ’ਚ ਛੇ ਲੱਖ ਤੋਂ ਵੱਧ ਨਿੱਜੀ ਚਾਰ ਪਹੀਆ ਵਾਹਨ ਤੇ ਬਾਕੀ ਦੋਪਹੀਆ ਸ਼ਾਮਲ ਹਨ ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਕੇਂਦਰੀ ਸੜਕ ਟਰਾਂਸਪੋਰਟ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ’ਚ ਉਮਰ ਪੂਰੀ ਕਰ ਚੁੱਕੇ ਵਾਹਨਾਂ ਨੂੰ ਮੁੜ ਫਿਟਨੈਸ ਟੈਸਟ ਪਾਸ ਕਰਕੇ ਮੁੜ ਰਜਿਸਟਰੇਸ਼ਨ ਕਰਵਾ ਕੇ ਉਸ ਨੂੰ ਚਲਾਉਣ ਦੀ ਮਨਜ਼ੂਰੀ ਹੈ, ਪਰ ਦਿੱਲੀ ’ਚ ਇਹ ਲਾਗੂ ਨਹੀਂ ਹੁੰਦਾ ਹੈ ਕਿਉਂਕਿ ਇੱਥੇ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਪ੍ਰਦੂਸ਼ਣ ਦੇ ਚੱਲਦੇ ਈਧਣ ਦੇ ਹਿਸਾਬ ਨਾਲ ਵਾਹਨਾਂ ਦੀ ਉਮਰ ਤੈਅ ਕਰਕੇ ਪਾਬੰਦੀ ਲਾਈ ਗਈ ਹੈ ਦਿੱਲੀ ਸਰਕਾਰ ਹੁਣ ਵਾਹਨਾਂ ਦੀ ਉਮਰ ਦੀ ਬਜਾਇ ਫਿਟਨੈਸ ਦੇ ਅਧਾਰ ’ਤੇ ਉਸ ਨੂੰ ਲਾਗੂ ਕਰਨਾ ਚਾਹੁੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।