ਐਤਵਾਰ ਨੂੰ ਆਏ 494 ਆਏ ਨਵੇਂ ਮਾਮਲੇ, 11 ਦੀ ਹੋਈ ਮੌਤ | Covid-19
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਐਤਵਾਰ ਨੂੰ ਕੋਵਿਡ-19 ਦੇ 494 ਨਵੇਂ ਮਾਮਲੇ ਆਏ ਹਨ ਤੇ ਕੋਰੋਨਾ ਕਰਕੇ 11 ਜਣਿਆਂ ਦੀ ਮੌਤ ਵੀ ਹੋ ਗਈ ਹੈ। ਹਾਲਾਂਕਿ 396 ਮਰੀਜ ਠੀਕ ਵੀ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਨਵੇਂ ਮਾਮਲੇ 500 ਦੇ ਨੇੜੇ ਹੀ ਆ ਰਹੇ ਹਨ, ਜਿਹੜਾ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਵੀ ਹੈ। ਨਵੇਂ ਆਏ 494 ਮਾਮਲਿਆਂ ਵਿੱਚ ਲੁਧਿਆਣਾ ਤੋਂ 67, ਜਲੰਧਰ ਤੋਂ 39, ਪਟਿਆਲਾ ਤੋਂ 55, ਮੁਹਾਲੀ ਤੋਂ 100, ਅੰਮ੍ਰਿਤਸਰ ਤੋਂ 27, ਗੁਰਦਾਸਪੁਰ ਤੋਂ 21, ਬਠਿੰਡਾ ਤੋਂ 40, ਹੁਸ਼ਿਆਰਪੁਰ ਤੋਂ 34, ਫਿਰੋਜਪੁਰ ਤੋਂ 2, ਪਠਾਨਕੋਟ ਤੋਂ 2, ਸੰਗਰੂਰ ਤੋਂ 4, ਕਪੂਰਥਲਾ ਤੋਂ 21। (Covid-19)
ਫਰੀਦਕੋਟ ਤੋਂ 17, ਮੁਕਤਸਰ ਤੋਂ 2, ਫਾਜਿਲਕਾ ਤੋਂ 18, ਮੋਗਾ ਤੋਂ 4, ਰੋਪੜ ਤੋਂ 14, ਫਤਿਹਗੜ ਸਾਹਿਬ ਤੋਂ 4, ਬਰਨਾਲਾ ਤੋਂ 6, ਤਰਨਤਾਰਨ ਤੋਂ 2, ਐਸਬੀਐਸ ਨਗਰ ਤੋਂ 8 ਅਤੇ ਮਾਨਸਾ ਤੋਂ 4 ਸ਼ਾਮਲ ਹਨ। ਬੀਤੇ 24 ਘੰਟੇ ਵਿੱਚ ਹੋਈਆਂ 11 ਮੌਤਾਂ ਵਿੱਚ ਅੰਮ੍ਰਿਤਸਰ ਤੋਂ 1, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 2, ਮੁਕਤਸਰ ਤੋਂ 1 ਅਤੇ ਰੋਪੜ ਤੋਂ 3 ਸ਼ਾਮਲ ਹਨ। (Covid-19)
ਠੀਕ ਹੋਣ ਵਾਲੇ 396 ਮਰੀਜ਼ਾਂ ਵਿੱਚ ਲੁਧਿਆਣਾ ਤੋਂ 69, ਜਲੰਧਰ ਤੋਂ 59, ਪਟਿਆਲਾ ਤੋਂ 36, ਮੁਹਾਲੀ ਤੋਂ 18, ਅੰਮ੍ਰਿਤਸਰ ਤੋਂ 39, ਗੁਰਦਾਸਪੁਰ ਤੋਂ 2, ਬਠਿੰਡਾ ਤੋਂ 20, ਹੁਸ਼ਿਆਰਪੁਰ ਤੋਂ 35, ਪਠਾਨਕੋਟ ਤੋਂ 12, ਸੰਗਰੁਰ ਤੋਂ 6, ਕਪੂਰਥਲਾ ਤੋਂ 6, ਫਰੀਦਕੋਟ ਤੋਂ 31, ਮੁਕਤਸਰ ਤੋਂ 9, ਫਾਜਿਲਕਾ ਤੋਂ 19, ਮੋਗਾ ਤੋਂ 3, ਰੋਪੜ ਤੋਂ 7, ਬਰਨਾਲਾ ਤੋਂ 6, ਤਰਨਤਾਰਨ ਤੋਂ 11, ਐਸਬੀਐਸ ਨਗਰ ਤੋਂ 1 ਅਤੇ ਮਾਨਸਾ ਤੋਂ 7 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 137445 ਹੋ ਗਈ ਹੈ, ਜਿਸ ਵਿੱਚੋਂ 128217 ਠੀਕ ਹੋ ਗਏ ਹਨ ਅਤੇ 4319 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 4910 ਕੋਰੋਨਾ ਮਰੀਜ਼ਾਂ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚੱਲ ਰਿਹਾ ਹੈ। (Covid-19)