ਭਾਰਤ ’ਚ ਫਿਰ ਵਧੇ ਰਹੇ ਹਨ ਕੋਰੋਨਾ ਦੇ ਨਵੇਂ ਕੇਸ, ਸਰਕਾਰ ਚੌਕਸ

ਚਾਰ ਦਿਨਾਂ ਤੋਂ ਲਗਾਤਾਰ ਵਧ ਰਹੇ ਕੋਰੋਨਾ ਮਾਮਲੇ

(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਦੇਸ਼ ’ਚ ਚਾਰ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਪਿਛਲੇ 24 ਘੰਟਿਆਂ ’ਚ ਨਵੇਂ ਮਾਮਲਿਆਂ ਦੇ ਮੁਕਾਬਲੇ ’ਚ ਠੀਕ ਹੋਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ ਤੇ ਸਰਗਰਮ ਮਾਮਲਿਆਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਇਸ ਦਰਮਿਆਨ ਦੇਸ਼ ’ਚ ਸ਼ੁੱਕਰਵਾਰ ਨੂੰ 2 ਕਰੋੜ 15 ਲੱਖ 98 ਹਜ਼ਾਰ 046 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 79 ਕਰੋੜ 42 ਲੱਖ 87 ਹਜ਼ਾਰ 699 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ।

ਦੇਸ਼ ਨੇ ਕੋਵਿਡ ਟੀਕਾਕਰਨ ਦੇ ਅਭਿਆਨ ’ਚ ਕੱਲ੍ਹ ਵਿਸ਼ਵ ਕਿਰਤੀਮਾਨ ਕਾਇਮ ਕੀਤਾ ਤੇ ਚੀਨ ਦਾ ਰਿਕਾਰਡ ਤੋੜਿਆ, ਜਿੱਥੇ ਇੱਕ ਦਿਨ ’ਚ ਲਗਭਗ ਦੋ ਕਰੋੜ ਅੱਠ ਲੱਖ ਟੀਕੇ ਲਾਏ ਜਾਣ ਦਾ ਰਿਕਾਰਡ ਸੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 35,662 ਨਵੇਂ ਮਾਮਲੇ ਆਏ ਹਨ ਇਸ ਤੋਂ ਪਹਿਲਾਂ 14 ਸਤੰਬਰ ਨੂੰੂ 25,404, 15 ਸਤੰਬਰ ਨੂੰ 27,176, 16 ਸਤੰਬਰ ਨੂੰ 30,570 ਤੇ 17 ਸਤੰਬਰ ਨੂੰ 34,403 ਮਾਮਲੇ ਦਰਜ ਕੀਤੇ ਗਏ ਸਨ।

ਕੋਰੋਨਾ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 34 ਲੱਖ 17 ਹਜ਼ਾਰ 390 ਹੋ ਗਿਆ ਹੈ ਪਿਛਲੇ 24 ਘੰਟਿਆਂ ’ਚ 33,798 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3 ਤਿੰਨ ਕਰੋੜ 26 ਲੱਖ 32 ਹਜ਼ਾਰ 222 ਹੋ ਗਈ ਹੈ ਸਰਗਰਮ ਮਾਮਲੇ 1583 ਵਧ ਕੇ ਤਿੰਨ ਲੱਖ 40 ਹਜ਼ਾਰ 639 ਹੋ ਗਈ ਹੈ ਇਸ ਦੌਰਾਨ 281 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵਧ ਕੇ 4,44,529 ਹੋ ਗਿਆ ਹੈ ਦੇਸ਼ ’ਚ ਰਿਕਵਰੀ ਦਰ 97.65 ਤੇ ਸਰਗਰਮ ਮਾਮਲਿਆਂ ਦੀ ਦਰ 1.02 ਫੀਸਦੀ ਤੇ ਮਿ੍ਰਤਕ ਦਰ 1.33 ਫੀਸਦੀ ’ਤੇ ਬਰਕਰਾਰ ਹੈ।

ਕੇਰਲ ਹਾਲੇ ਦੇਸ਼ ’ਚ ਪਹਿਲੇ ਸਥਾਨ

ਸਰਗਰਮ ਮਾਮਲਿਆਂ ਦੇ ਹਿਸਾਬ ਨਾਲ ਕੇਰਲ ਹਾਲੇ ਦੇਸ਼ ਦੇ ਪਹਿਲੇ ਸਥਾਨ ’ਤੇ ਹੈ ਪਿਛਲੇ 24 ਘੰਟਿਆਂ ’ਚ ਇੱਥੇ ਸਭ ਤੋਂ ਵੱਧ 2741 ਸਰਗਰਮ ਮਾਮਲੇ ਵਧੇ ਹਨ ਤੇ ਇਨ੍ਹਾਂ ਦੀ ਗਿਣਤੀ ਹੁਣ 1,89,495 ਹੋ ਗਈ ਹੈ 20,388 ਮਰੀਜ਼ਾਂ ਦੇ ਠੀਕ ਹੋਣ ਨਾਲ ਇਨ੍ਹਾਂ ਦੀ ਗਿਣਛੀ ਵਧ ਕੇ 42,56,697 ੋ ਗਈ ਹੈ ਜਦੋਂਕਿ 131 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ 23,296 ਹੋ ਗਈ ਹੈ।

ਕੋਰੋਨਾ ਅਪਡੇਟ ਸੂਬੇ :

ਮਹਾਂਰਾਸ਼ਟਰ : ਸਰਗਰਮ ਮਾਮਲੇ 891 ਘੱਟ ਕੇ 52,002 ਰਹਿ ਗਏ ਹਨ ਜਦੋਂਕਿ 67 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ 1,38,389 ਹੋ ਗਈ ਹੈ 4410 ਲੋਕਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 63,24,720 ਹੋ ਗਈ ਹੈ।
ਰਾਸ਼ਟਰੀ ਰਾਜਧਾਨੀ : ਸਰਗਰਮ ਮਾਮਲੇ 407 ਰਹਿ ਗਏ ਹਨ ਜਦੋਂਕਿ ਠੀਕ ਹੋਣ ਵਾਲਿਆਂ ਦੀ ਗਿਣਤੀ 14,12,936 ਹੋ ਗਈ ਹੈ ਦੂਜੇ ਦਿਨ ਵੀ ਇੱਕ ਹੋਰ ਮਰੀਜ਼ ਦੀ ਮੌਤ ਤੋਂ ਬਾਅਦ ਇੱਥੇ ਮਿ੍ਰਤਕਾਂ ਦੀ ਗਿਣਤੀ 25,085 ਹੋ ਗਈ ਹੈ।
ਕਰਨਾਟਕ : ਕੋਰੋਨਾ ਦੇ ਸਰਗਰਮ ਮਾਮਲੇ ਘੱਟ ਕੇ 15,988 ਰਹਿ ਗਏ ਹਨ ਸੂਬੇ ’ਚ ਦੂਜੇ ਦਿਨ ਵੀ 18 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮੌਤਾਂ ਦਾ ਅੰਕੜਾ ਵਧ ਕੇ 37,573 ਹੋ ਗਿਆ ਹੈ ਸੂਬੇ ’ਚ ਹੁਣ ਤੱਕ 29,12,633 ਮਰੀਜ਼ ਠੀਕ ਹੋ ਚੁੱਕੇ ਹਨ।
ਪੰਜਾਬ : 6 ਸਰਗਰਮ ਮਾਮਲੇ ਘੱਟ ਕੇ 309 ਰਹਿ ਗਏ ਹਨ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 5,84,430 ਹੋ ਗਈ ਹੈ ਜਦੋਂਕਿ 16,467 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।
ਗੁਜਰਾਤ : ਗੁਜਰਾਤ ’ਚ ਸਰਗਰਮ ਮਾਮਲੇ ਪੰਜ ਵਧ ਕੇ 154 ਹੋ ਗਏ ਹਨ ਤੇ ਹੁਣ ਤੱਕ 8,15,466 ਮਰੀਜ਼ ਠੀਕ ਹੋ ਚੁੱਕੇ ਹਨ ਮਿ੍ਰਤਕਾਂ ਦੀ ਗਿਣਤੀ 10,082 ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ