ISRO: ਤਰੱਕੀ ਦੇ ਨਵੇਂ ਖੁੱਲ੍ਹਦੇ ਰਾਹ

ISRO
ISRO: ਤਰੱਕੀ ਦੇ ਨਵੇਂ ਖੁੱਲ੍ਹਦੇ ਰਾਹ

ISRO: ਇਸਰੋ ਨੇ ਵੀਰਵਾਰ ਨੂੰ ਆਪਣਾ 100ਵਾਂ ਮਿਸ਼ਨ ਜਾਰੀ ਕਰਕੇ ਇਤਿਹਾਸ ਰਚ ਦਿੱਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ 100ਵਾਂ ਮਿਸ਼ਨ ਪੂਰਾ ਕਰਨ ’ਚ ਜਿੱਥੇ ਸੌ ਸਾਲ ਲੱਗੇ, ਉੱਥੇ ਅਗਲਾ ਸੈਂਕੜਾ ਪੰਜ ਸਾਲਾਂ ’ਚ ਹੀ ਵੱਜ ਸਕਦਾ ਹੈ ਤਾਜ਼ਾ ਮਿਸ਼ਨ ਨੈਵੀਗੇਸ਼ਨ ਅਤੇ ਕਈ ਹੋਰ ਖੇਤਰਾਂ ’ਚ ਤਰੱਕੀ ਦੇ ਰਾਹ ਖੋਲੇ੍ਹਗਾ ਇਹ ਭਾਰਤੀ ਵਿਗਿਆਨੀਆਂ ਦੀ ਕਾਬਲੀਅਤ ਤੇ ਮਿਹਨਤ ਦਾ ਨਤੀਜਾ ਹੈ ਕਿ ਪੁਲਾੜ ਖੋਜਾਂ ’ਚ ਭਾਰਤ ਨਾ ਸਿਰਫ ਆਤਮ-ਨਿਰਭਰ ਹੋਇਆ ਹੈ ਸਗੋਂ ਹੋਰਨਾਂ ਮੁਲਕਾਂ ਦੇ ਸੈਟੇਲਾਈਟ ਪੁਲਾੜ ’ਚ ਭੇਜ ਕੇ ਵਿਦੇਸ਼ੀ ਮੁਦਰਾ ਦੇ ਭੰਡਾਰ ’ਚ ਵੀ ਯੋਗਦਾਨ ਪਾ ਰਿਹਾ ਹੈ ਐਲਨ ਮਸਕ ਦੀ ਇਹ ਟਿੱਪਣੀ ਬੜੀ ਭਾਵਪੂਰਤ ਹੈ। ISRO

ਇਹ ਖਬਰ ਵੀ ਪੜ੍ਹੋ : Walfare Work: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਨੌਜਵਾਨ ਦੀ ਸਾਂਭ-ਸੰਭਾਲ ਕੀਤੀ

ਕਿ ਜੰਗ ’ਚ ਇੱਕ-ਦੂਜੇ ਨੂੰ ਮਾਰਨ ਲਈ ਰਾਕੇਟ ਦਾਗਣ ਦੀ ਬਜਾਇ ਰਾਕੇਟ (ਸੈਟੇਲਾਈਟ) ਸਿਤਾਰਿਆਂ ਵੱਲ ਦਾਗੋ ਬਿਨਾਂ ਸ਼ੱਕ ਪੁਲਾੜੀ ਖੋਜਾਂ ਨੇ ਮਨੁੱਖੀ ਜੀਵਨ ਨੂੰ ਸਹੂਲਤਾਂ ਦੇਣ ’ਚ ਵੱਡਾ ਯੋਗਦਾਨ ਪਾਇਆ ਹੈ ਕਈ ਕੁਦਰਤੀ ਆਫਤਾਂ ਦੇ ਮਾਮਲੇ ’ਚ ਅਗਾਊਂ ਜਾਣਕਾਰੀ ਫਾਇਦੇਮੰਦ ਸਾਬਤ ਹੋਈ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਘਟਿਆ ਹੈ ਇਸਰੋ ਦਾ 100ਵਾਂ ਮਿਸ਼ਨ ਭਾਰਤ ਨੂੰ ਪੁਲਾੜ ਖੋਜਾਂ ’ਚ ਤਾਕਤਵਰ ਮੁਲਕਾਂ ਦੇ ਨੇੜੇ ਲਿਆ ਰਿਹਾ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਸੀਲਿਆਂ ਦੀ ਘਾਟ ਮਿਹਨਤੀ ਤੇ ਕਾਬਲ ਲੋਕਾਂ ਦੇ ਰਸਤੇ ’ਚ ਅੜਿੱਕਾ ਨਹੀਂ ਬਣਦੀ ਕਦੇ ਰਾਕੇਟਾਂ ਦਾ ਸਾਮਾਨ ਗੱਡਿਆਂ ’ਤੇ ਬਾਲੇਸ਼ਵਰ ਪਹੁੰਚਾਇਆ ਜਾਂਦਾ ਸੀ ਹੁਣ ਭਾਰਤ ਨੇ ਪੁਲਾੜ ’ਚ ਆਪਣਾ ਲੋਹਾ ਮਨਵਾਇਆ ਹੈ ਇਸ ਖੇਤਰ ’ਚ ਵਿਗਿਆਨੀਆਂ ਦੀ ਮਿਹਨਤ ਦੇਸ਼ ਨੂੰ ਸਮਰੱਥ ਤੇ ਖੁਸ਼ਹਾਲ ਬਣਾ ਸਕਦੀ ਹੈ। ISRO