Saint Dr. MSG: ਸੇਵਾ ਦੀ ਪੈਸੇ ਨਾਲ ਤੁਲਨਾ ਕਦੇ ਨਾ ਕਰੋ : ਪੂਜਨੀਕ ਗੁਰੂ ਜੀ
Saint Dr. MSG: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਕਈਆਂ ਨੂੰ ਸੇਵਾ ਦਾ ਮੁੱਲ ਦਾ ਪਤਾ ਹੀ ਨਹੀਂ, ਮਾਇਆ ਰਾਣੀ ਨੂੰ ਹੀ ਸੇਵਾ ਸਮਝਦੇ ਹਨ ਸੇਵਾ ਕਰਾਂ ਬਦਲੇ ’ਚ ਇਹ ਮਿਲਣਾ ਚਾਹੀਦਾ, ਸੇਵਾ ਕਰਾਂ ਮੈਨੂੰ ਤਾਂ ਉਹ ਮਿਲਣਾ ਚਾਹੀਦਾ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਪੁਰਾਣੇ ਸਮੇਂ ’ਚ ਵੀ ਅਜਿਹਾ ਹੁੰਦਾ ਰਿਹਾ ਹੈ ਪਰ ਜਦੋਂ ਤੁਸੀਂ ਸੇਵਾ ਦਾ ਮੁੱਲ ਲੈ ਲਿਆ, ਫਿਰ ਸੇਵਾ ਦਾ ਜੋ ਰੂਹਾਨੀ, ਨੂਰਾਨੀ ਫਲ ਤੁਹਾਨੂੰ ਦੈਵੀ ਫਲ ਜੋ ਪਰਮਾਤਮਾ ਨੇ ਤੁਹਾਨੂੰ ਦੇਣਾ ਹੈ, ਉਹ ਕਿਵੇਂ ਮਿਲੇਗਾ ਅਤੇ ਕਿਸ ਤਰ੍ਹਾਂ ਮਿਲੇਗਾ? ਕਿਉਕਿ ਤੁਸੀਂ ਸੇਵਾ ਨੂੰ ਪੈਸੇ ਦੇ ਪੱਲੜੇ ’ਚ ਤੋਲ ਦਿੱਤਾ ਸੇਵਾ ਨਿਸਵਾਰਥ ਭਾਵਨਾ ਨਾਲ ਹੁੰਦੀ ਹੈ ਅਤੇ ਉਸ ਸੇਵਾ ਦਾ ਫਲ ਸਮੁੰਦਰ ਦੇ ਰੂਪ ’ਚ ਨਾ ਮਿਲੇ ਅਸੀਂ ਤੁਹਾਨੂੰ ਲਿਖ ਕੇ ਗਾਰੰਟੀ ਦੇ ਸਕਦੇ ਹਾਂ।
Read Also : Source of inspiration: ‘ਇਹ ਤਾਂ ਦੇਣ ਵਾਲਾ ਫ਼ਕੀਰ ਹੈ, ਲੈਣ ਵਾਲਾ ਨਹੀਂ’ : Shah Mastana ji
ਕਿਉ ਇੰਨਾ ਕਾਨਫ਼ੀਡੈਂਸ ਹੈ? ਕਿਉਕਿ ਸਾਈਂ ਦਾਤਾ ਸ਼ਾਹ ਮਸਤਾਨਾ ਜੀ ਨੇ, ਸਾਡੇ ਖਸਮ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਮਾਲਕ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਸੇਵਾ ਜੋ ਕਰਦੇ ਹਨ ਸਤਿਗੁਰੂ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ, ਭਗਤ ਪਿਆਰੇ ਹੁੰਦੇ ਹਨ, ਦਿਲ ਦੇ ਟੁਕੜੇ ਸਾਰੇ ਦੇ ਸਾਰੇ ਹੁੰਦੇ ਹਨ ਹੁਣ ਸਤਿਗੁਰੂ ਦੀਆਂ ਅੱਖਾਂ ਦਾ ਤਾਰਾ ਜੋ ਹੋ ਗਿਆ, ਪਰਮ ਪਿਤਾ ਪਰਮਾਤਮਾ ਦਾ, ਤਾਂ ਉਸ ਨੂੰ ਕਮੀ ਕੋਈ ਕਿਵੇਂ ਆ ਸਕਦੀ ਹੈ ਅਤੇ ਕਿਸ ਤਰ੍ਹਾਂ ਆ ਸਕਦੀ ਹੈ, ਹੋ ਹੀ ਨਹੀਂ ਸਕਦਾ ਅਸੀਂ ਖੁਦ ਅਜ਼ਮਾਇਆ ਹੈ, ਸੇਵਾ ਕਰਿਆ ਕਰਦੇ ਸੀ,
Saint Dr. MSG
ਜੋ ਵੀ ਸੇਵਾ ਆਸ਼ਰਮ ’ਚ ਮਿਲਦੀ, ਉਸ ਸਮੇਂ ਜਦੋਂ ਅਸੀਂ ਲੋਕ ਆਇਆ ਕਰਦੇ ਸੀ ਤਾਂ ਕਣਕ ਵਗੈਰਾ ਵੱਢਣੀ, ਕਣਕ ਦੀ ਬੋਰੀਆਂ ਚੁੱਕਣੀਆਂ, ਉਨ੍ਹਾਂ ਨੂੰ ਕਮਰਿਆਂ ’ਚ ਲਾਉਣਾ, ਆਮ ਤੌਰ ’ਤੇ ਸੇਵਾ ਹੁੰਦੀ ਸੀ ਅਤੇ ਸੇਵਾ ਕਰਵਾਉਣ ਵਾਲਾ ਹੁੰਦਾ ਸੀ, ਕਈ ਲੋਕ ਉਸ ਨੂੰ ਦੇਖ ਕੇ ਭੱਜ ਜਾਂਦੇ ਸੀ, ਆ ਗਿਆ ਇਹ ਫੜ੍ਹ ਕੇ ਕਹੇਗਾ ਚੱਲ ਬਿੱਲੂ ਥੋੜ੍ਹੇ ਜੇ ਗੱਟੇ ਲਾ ਦਿਓ ਅਸੀਂ ਲੋਕ ਉਸ ਨੂੰ ਲੱਭਦੇ ਸੀ ਕਿੱਥੇ ਹੈ? ਕੋਈ ਸੇਵਾ ਪੁੱਛੀਏ ਤਾਂ ਕਹਿਣ ਦਾ ਮਤਲਬ ਆਪਣੀ-ਆਪਣੀ ਭਾਵਨਾ ਹੁੰਦੀ ਹੈ, ਆਪਣੇ-ਆਪਣੇ ਖਿਆਲ ਹੁੰਦੇ ਹਨ ਅਤੇ ਇਹ ਗਰੰਟੀ ਨਾਲ ਕਹਿੰਦੇ ਹਾਂ ਕਿ ਬੇਪਰਵਾਹ ਜੀ ਨੇ ਨਾ ਕੋਈ ਕਮੀ ਛੱਡੀ ਸੀ ਕਿਸੇ ਨੂੰ, ਨਾ ਛੱਡੀ ਹੈ ਅਤੇ ਅੱਗੇ ਤਾਂ ਛੱਡਣੀ ਕੀ ਸੀ ਤਾਂ ਸੇਵਾ ਦਾ ਜਜ਼ਬਾ ਖਤਮ ਨਾ ਹੋਣ ਦਿਓ ਸੇਵਾ ਨੂੰ ਪੈਸਿਆਂ ਨਾਲ ਨਾ ਤੋਲੋ।