Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ

Russia-Ukraine War
Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ

Russia-Ukraine War: ਜਿਸ ਤਰ੍ਹਾਂ ਜੰਗੀ ਤਬਾਹੀ ਦੀਆਂ ਘਟਨਾਵਾਂ ਅਤੇ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੌਮਾਂਤਰੀ ਪੱਧਰ ’ਤੇ ਜੰਗ ਤੇ ਅਮਨ ਦੀ ਕੋਈ ਪਰਿਭਾਸ਼ਾ ਹੀ ਨਹੀਂ ਰਹਿ ਗਈੇ ਇੱਕ ਦੇਸ਼ ਵਿਸੇਸ਼ ਇੱਕ ਜੰਗ ’ਚ ਹਮਲਿਆਂ ਦੀ ਨਿੰਦਾ ਕਰਦਾ ਹੈ ਦੂਜੀ ਜੰਗ ’ਚ ਹਮਲਿਆਂ ਪ੍ਰਤੀ ਚੁੱਪ ਰਹਿ ਕੇ ਅਸਿੱਧੇ ਤੌਰ ’ਤੇ ਹਮਲਿਆਂ ਦੀ ਹਮਾਇਤ ਕਰਦਾ ਹੈ ਸੰਯੁਕਤ ਰਾਸ਼ਟਰ ’ਚ ਇਰਾਨ ਕਹਿ ਰਿਹਾ ਹੈ ਕਿ ਇਜਰਾਈਲ ਨੂੰ ਰੋਕਣਾ ਪਵੇਗਾ, ਨਹੀਂ ਤਾਂ ਸੰਸਾਰ ਜੰਗ ਛਿੜ ਜਾਵੇਗੀ।

ਇਹ ਵੀ ਪੜ੍ਹੋ : Pension News: ਖੁਸ਼ਖਬਰੀ! ਹੁਣ ਬੱਚਿਆਂ ਦੀ ਵੀ ਲੱਗੇਗੀ ਪੈਨਸ਼ਨ, ਮਿਲਣਗੇ ਐਨੇ ਲੱਖ ਰੁਪਏ…

ਦੂਜੇ ਪਾਸੇ ਰੂਸ ਤੇ ਯੂਕਰੇਨ ਜੰਗ ਬਾਰੇ ਚੁੱਪ ਹੈ ਇੱਕ ਤਬਾਹੀ ਦੀ ਨਿੰਦਾ, ਦੂਜੀ ਤਬਾਹੀ ’ਤੇ ਖੁਸ਼ ਹੋਣਾ ਮਨੁੱਖਤਾ ਦੇ ਖਿਲਾਫ ਤੇ ਦੂਹਰੇ ਮਾਪ-ਦੰਡ ਹਨ ਅਸਲ ’ਚ ਦੋਵਾਂ ਜੰਗਾਂ ’ਚ ਫੁੱਲ ਨਹੀਂ ਵਰਸ ਰਹੇ, ਅਸਮਾਨ ਛੁੰਹਦੀਆਂ ਇਮਾਰਤਾਂ ਮਲਬਾਂ ਬਣ ਕੇ ਵਿੱਛ ਰਹੀਆਂ ਹਨ, ਲਾਸ਼ਾਂ ਦੇ ਢੇਰ ਲੱਗ ਰਹੇ ਹਨ ਹਮਲਾ ਚਾਹੇ ਇਜਰਾਈਲ ਕਰੇ ਜਾਂ ਰੂਸ ਕਰੇ, ਹੋਣੀ ਤਾਂ ਤਬਾਹੀ ਹੀ ਹੈ, ਓਧਰ ਯੂਕਰੇਨੀ ਰਾਸ਼ਟਰਪਤੀ ਜੈਲੈਂਸਕੀ ਕਹਿ ਰਹੇ ਹਨ ਰੂਸ ਗੱਲਬਾਤ ਨਾਲ ਨਹੀਂ ਮੰਨੇਗਾ ਤੇ ਰੂਸ ਨੂੰ ਰੋਕਣਾ ਪਵੇਗਾ ਜੇਲੈਂਸਕੀ ਸਾਫ ਕਹਿ ਰਹੇ ਹਨ ਕਿ ਰੂਸ ਦੇ ਹਮਲਿਆਂ ਕਾਰਨ ਹੀ ਜੰਗ ਹੋ ਰਹੀ ਹੈ ਜੰਗ ਰੋਕਣ ਦਾ ਇੱਕ ਹੀ ਤਰੀਕਾ ਹੈ। Russia-Ukraine War

ਕਿ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਕੀਤਾ ਜਾਵੇ ਤੇ ਜੰਗ ਰੋਕਣ ਸਬੰਧੀ ਕੋਈ ਠੋਸ ਦਿਸ਼ਾ ਨਿਰਦੇਸ਼ ਜਾਰੀ ਹੋਣ ਅਸਲ ’ਚ ਅਮਨ ਦੀ ਗੱਲ ਕਰਨ ਦੀ ਬਜਾਇ ਸ਼ਕਤੀ ਸੰਤੁਲਨ ਦੀ ਦੌੜ ’ਚ ਆਪਣੇ ਆਪਣੇ ਗੁਟਾਂ ਨੂੰ ਮਜ਼ਬੂੂਤ ਕੀਤਾ ਜਾ ਰਿਹਾ ਹੈ ਹਿੰਮਤ ਨਾਲ ਕਿਸੇ ਨੂੰ ਜੰਗ ਰੋਕਣ ਦੀ ਗੱਲ ਕਹਿਣ ਦੀ ਮਿਸਾਲ, ਭਾਰਤ ਨੇ ਪੈਦਾ ਕੀਤੀ ਹੈ ਅਜਿਹੀ ਝਲਕ ਸੰਯੁਕਤ ਰਾਸ਼ਟਰ ’ਚੋਂ ਵੀ ਮਿਲਣੀ ਚਾਹੀਦੀ ਹੈ ਭਾਰਤ ਨੇ ਜੇਲੈਂਸਕੀ ਤੇ ਪੂਤਿਨ ਦੋਵਾਂ ਨੂੰ ਜੰਗ ਰੋਕਣ ਦੀ ਦੁਹਾਈ ਦਿੱਤੀ ਹੈ ਅਮਨ ਲਈ ਪਿਆਰ ਦਾ ਹੋਕਾ ਜਿਸ ਤਰ੍ਹਾਂ ਭਾਰਤ ਨੇ ਦਿੱਤਾ ਹੈ ਜੇਕਰ ਹੋਰ ਮੁਲਕ ਵੀ ਅੱਗੇ ਆਉਣ ਤੋਂ ਹੋਰ ਤਬਾਹੀ ਨੂੰ ਰੋਕਿਆ ਜਾ ਸਕਦਾ ਹੈ। Russia-Ukraine War

LEAVE A REPLY

Please enter your comment!
Please enter your name here