ਨੇਪਾਲ ਦੇ ਰੋਹਿਤ ਪੌਡੇਲ ਨੇ ਫੜਿਆ ਹੈਰਾਨੀਜਨਕ ਕੈਚ

ਆਈਸੀਸੀ ਨੇ ਸ਼ੇਅਰ ਕੀਤਾ ਕੈਚ ਦਾ ਵੀਡੀਓ

  • ਓਮਾਨ ਨੇ 5 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ

(ਏਜੰਸੀ) ਨਵੀਂ ਦਿੱਲੀ। ਆਈਸੀਸੀ ਿਕਟ ਵਿਸ਼ਪ ਕੱਪ ਲੀਗ 2 ਦੀ ਸ਼ੁਰੂਆਤ ਹੋ ਗਈ ਹੈ ਇਹ ਸੀਰੀਜ਼ ਓਮਾਨ, ਨੇਪਾਲ ਤੇ ਅਮਰੀਕਾ ਦਰਮਿਆਨ ਖੇਡੀ ਜਾ ਰਹੀ ਹੈ ਲੀਗ ਦੇ ਦੂਜੇ ਮੈਚ ’ਚ ਹੈਰਾਨੀਜਨਕ ਕੈਚ ਵੇਖਣ ਨੂੰ ਮਿਲਿਆ ਨੇਪਾਲ ਤੇ ਓਮਾਨ ਦਰਮਿਆਨ ਖੇਡੇ ਗਏ ’ਚ ਭਾਵੇਂ ਨੇਪਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਦੇ ਖਿਡਾਰੀ ਰੋਹਿਤ ਪੌਡੇਲ ਨੇ ਇੱਕ ਅਜਿਹਾ ਕੈਚ ਫੜਿਆ, ਜਿਸ ਨੂੰ ਵੇਖ ਦਰਸ਼ਕ ਹੈਰਾਨ ਹਨ ਅਤੇ ਆਈਸੀਸੀ ਨੇ ਵੀ ਖੁਦ ਇਸ ਖਿਡਾਰੀ ਦੀ ਬਹੁਤ ਸ਼ਲਾਘਾ ਕੀਤੀ।

ਰੋਹਿਤ ਪੌਡੇਲ ਦੇ ਕੈਚ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ

https://twitter.com/ICC/status/1437982133654597641?ref_src=twsrc%5Etfw%7Ctwcamp%5Etweetembed%7Ctwterm%5E1437982133654597641%7Ctwgr%5E%7Ctwcon%5Es1_c10&ref_url=about%3Asrcdoc

ਨੇਪਾਲ ਤੇ ਓਮਾਨ ਦਰਮਿਆਨ ਖੇਡੇ ਗਏ ਮੁਕਾਬਲੇ ’ਚ ਰੋਹਿਤ ਪੌਡੇਲ ਨੇ ਬਾਊਂਡਰੀ ਲਾਈਨ ’ਤੇ ਜੰਪ ਕਰਦਿਆਂ ਹੈਰਾਨੀਜਨਕ ਕੈਚ ਫੜ ਲਿਆ ਓਮਾਨ ਦੀ ਟੀਮ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਪਾਰੀ ਦੇ 26ਵੇਂ ਓਵਰ ਦੌਰਾਨ ਕੁਸ਼ਲ ਮੱਲਾ ਦੀ ਤੀਜੀ ਗੇਂਦ ’ਤੇ ਜਤਿੰਦਰ ਸਿੰਘ ਨੇ ਲਾੱਗ ਆਨ ਦੀ ਦਿਸ਼ਾ ’ਚ ਇੱਕ ਵੱਡਾ ਸ਼ਾਟ ਖੇਡਿਆ ਜਤਿੰਦਰ ਦੇ ਸ਼ਾਟ ਨੂੰ ਵੇਖ ਕੇ ਲੱਗ ਰਿਹਾ ਸੀ ਗੇਂਦ ਬਾਊਂਡਰੀ ਪਾਰ ਡਿੱਗੇਗੀ ਪਰ ਰੋਹਿਤ ਨੇ ਉਦੋਂ ਅਜਿਹਾ ਕਾਰਨਾਮਾ ਕਰ ਵਿਖਾਇਆ, ਜਿਸ ਨਾਲ ਸਭ ਹੈਰਾਨ ਰਹਿ ਗਏ ਰੋਹਿਤ ਦੌੜ ਕੇ ਬਾਊਂਡਰੀ ਲਾਈਨ ਕੋਲ ਪਹੁੰਚੇ ਤੇ ਹਵਾ ’ਚ ਜੰਪ ਕਰਦਿਆਂ ਗੇਂਦ ਨੂੰ ਸੀਮਾ ਰੇਖਾ ਅੰਦਰ ਸੁੱਟਿਆ ਤੇ ਹਵਾ ’ਚ ਛਾਲ ਲਾਉਦਿਆਂ ਫਿਰ ਤੋਂ ਕੈਚ ਫੜ ਲਿਆ ਰੋਹਿਤ ਨੇ ਇਹ ਸ਼ਾਨਦਾਰ ਕੈਚ ਜ਼ਰੂਰ ਫੜਿਆ ਪਰ ਉਹ ਨੇਪਾਲ ਨੂੰ ਜਿੱਤ ਨਹੀਂ ਦਿਵਾ ਸਕਿਆ ਇਸ ਮੈਚ ’ਚ ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਓਮਾਨ ਸਾਹਮਣੇ 197 ਦੌੜਾਂ ਦਾ ਟੀਚਾ ਰੱਖਿਆ ਜਵਾਬ ’ਚ ਓਮਾਨ ਨੇ ਇਸ ਟੀਚੇ ਨੂੰ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਇਸ ਮੈਚ ਦੇ ਹੀਰੋ ਜਤਿੰਦਰ ਸਿੰਘ ਰਹੇ ਜਿਨ੍ਹਾਂ ਸਿਰਫ 62 ਗੇਂਦਾਂ ’ਤੇ 107 ਦੌੜਾਂ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ