ਯੇਤੀ ਏਅਰਲਾਇੰਸ ਦੇ ਜਹਾਜ਼ ਦੀ ਕੋ-ਪਾਇਲਟ ਅੰਜੂ ਦੀ ਹੋਈ ਸੀ ਹਾਦਸੇ ’ਚ ਐਤਵਾਰ ਨੂੰ ਮੌਤ
ਕਾਠਮਾਂਡੂ (ਏਜੰਸੀ)। ਅੰਜੂ ਖਾਤੀਵਾੜਾ ਸਾਲ 2010 ’ਚ ਆਪਣੇ ਪਤੀ ਦੇ ਕਦਮਾਂ ‘ਤੇ ਚੱਲਦੇ ਹੋਏ ਨੇਪਾਲ ਯੇਤੀ ਏਅਰਲਾਇੰਸ ’ਚ ਸ਼ਾਮਲ ਹੋ ਗਈ ਸੀ। ਅੰਜੂ ਦੇ ਪਤੀ ਵੀ ਇੱਕ ਪਾਇਲਟ ਸਨ, ਜਿਨ੍ਹਾਂ ਦੀ ਚਾਰ ਸਾਲ ਪਹਿਲਾਂ ਜਹਾਜ਼ ਹਾਦਸੇ (Nepal aircraft Crash) ’ਚ ਮੌਤ ਹੋ ਗਈ ਸੀ। ਉਹ ਘਰੇਲੂ ਕਰੀਅਰ ਲਈ ਇੱਕ ਛੋਟਾ ਜਹਾਜ਼ ਉਡਾ ਰਹੇ ਸਨ, ਜੋ ਉਤਰਨ ਤੋਂ ਕੁਝ ਮਿੰਟ ਪਹਿਲਾਂ ਹੀ ਕਰੈਸ਼ ਹੋ ਗਿਆ ਸੀ। ਐਤਵਾਰ ਨੂੰ 44 ਸਾਲਾ ਅੰਜੂ ਖਾਟੀਵਾੜਾਂ ਦੀ ਵੀ ਮੌਤ ਹੋ ਗਈ।
ਉਹ ਕਾਠਮਾਂਡੂ ਤੋਂ ਯੇਤੀ ਏਅਰਲਾਇੰਸ ਦੀ ਉਡਾਨ ’ਚ ਸਹਿ-ਪਾਇਲੇਟ ਸੀ, ਜੋ ਪੋਖਰਾ ਸ਼ਹਿਰ ਦੇ ਕੋਲ ਹਾਦਸਾਗ੍ਰਸਤ ਹੋ ਗਿਆ। ਹਿਮਾਲਿਆਈ ਰਾਸ਼ਟਰ ਦੇ ਤਿੰਨ ਦਹਾਕਿਆਂ ’ਚ ਸਭ ਤੋਂ ਘਾਤਕ ਜਹਾਜ਼ ਹਾਦਸੇ ’ਚ ਘੱਟ ਤੋਂ ਘੱਟ 68 ਜਣੇ ਮਾਰੇ ਗਏ ਹਨ। ਖ਼ਬਰ ਮੁਤਾਬਿਕ, ਜਹਾਜ ’ਚ ਸਵਾਰ 72 ਜਣਿਆਂ ’ਚੋਂ ਅਜੇ ਤੱਕ ਕੋਈ ਵੀ ਜਿਉਂਦਾ ਨਹੀਂ ਮਿਲਿਆ ਹੈ। ਏਅਰਲਾਇੰਸ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਖਾਤੀਵਾੜਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਦੀਪਕ ਪੋਖਰਿਆਲ ਦੀ 2006 ’ਚ ਜੁਮਲਾ ’ਚ ਯੇਤੀ ਏਅਰਲਾਇੰਸ ਦੇ ਟਿ੍ਰਵਨ ਓਟਰ ਜਹਾਜ਼ਰ ਦੇ ਹਾਦਸੇ ’ਚ ਮੌਤ ਹੋ ਗਈ ਸੀ। ਉਨ੍ਹਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਬੀਮੇ ਤੋਂ ਪ੍ਰਾਪਤ ਧਨ ਨਾਲ ਪਾਇਲਟ ਟੇਨਿੰਗ ਪ੍ਰਾਪਤ ਕੀਤੀ ਸੀ।
ਬਰਤੌਲਾ ਨੇ ਦੱਸਿਆ ਕਿ ਅੰਜੂ ਖਾਤੀਵਾੜਾ ਨੂੰ 6400 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਜਹਾਜ ਉਡਾਉਣ ਦਾ ਤਜ਼ਬਰਾ ਸੀ। ਉਹ ਇੱਕ ਚੰਗੀ ਪਾਇਲਟ ਸੀ। ਦੱਸ ਦਈਏ ਕਿ ਨੇਪਾਲ ਜਹਾਜ਼ ਹਾਦਸੇ ’ਚ 68 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਹਾਦਸਾਗ੍ਰਾਸਤ ਜਹਾਜ ’ਚ ਛੇ ਬੱਚਿਆਂ ਸਮੇਤ 15 ਵਿਦੇਸ਼ੀ ਨਾਗਰਿਕ ਵੀ ਸਵਾਰ ਸਨ। ਏਅਰਲਾਇੰਸ ਨੇ ਇਕ ਬਿਆਨ ’ਚ ਕਿਹਾ ਕਿ ਜਹਾਜ਼ ’ਚ 53 ਨੇਪਾਲੀ, 5 ਭਾਰਤੀ, 4 ਰੂਸੀ, 2 ਕੋਰੀਆਈ ਅਤੇ 1-1 ਅਰਨਟੀਨਾ, ਆਇਰਲੈਂਡ, ਆਸਟਰੇਲੀਆ ਅਤੇ ਫਰਾਂਸ ਦੇ ਨਾਗਰਿਕ ਸਵਾਰ ਸਨ।
ਜਹਾਜ ਦਾ ਬਲੈਕ ਬੌਕਸ ਮਿਲਿਆ
ਏਟੀਆਰ 72 ਜਹਾਜ਼ ਦਾ ਬਲੈਕ ਬੌਕਸ ਬਰਾਮਦ ਕਰ ਲਿਆ ਗਿਆ ਹੈ। ਜੋ ਕੱਲ੍ਹ 72 ਯਾਤਰੀਆਂ ਨਾਲ ਹਾਦਸਾਗ੍ਰਸਤ ਹੋਇਆ ਸੀ। ਨੇਪਾਲ ਦੇ ਨਾਗਰ ਵਿਮਾਨ ਪ੍ਰਾਧੀਕਰਨ ਅਨੁਸਾਰ ਯਤਿ ੲੈਅਰਲਾਇੰਸਾ ਦੇ 9ਐੱਨ-ਏਐੱਨਸੀ ਏਟੀਆਰ-72 ਜਹਾਜ਼ ਨੇ ਐਤਵਾਰ ਨੂੰ 10 ਵੱਜ ਕੇ 33 ਮਿੰਟ ’ਤੇ ਕਾਠਮਾਂਡੂ ਦੇ ਤਿ੍ਰਭੂਵਨ ਅੰਤਰਰਾਸ਼ਟਰੀ ਹਾਵਈ ਅੱਡੇ ਤੋਂ ਉਡਾਨ ਭਰੀ ਸੀ। ਪੋਖਰਾ ਹਵਾਈ ਅੱਡੇ ’ਤੇ ਉੱਤਰਦੇ ਸਮੇਂ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ’ਤੇ ਹਾਦਸਾਗ੍ਰਸਤ ਹੋ ਗਿਆ।