ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home Breaking News ਨਹਿਰੂ ਹਾਕੀ ਟੂ...

    ਨਹਿਰੂ ਹਾਕੀ ਟੂਰਨਾਮੈਂਟ। ਪੰਜਾਬ ਪੁਲਿਸ ਤੇ ਪੀ. ਐੱਨ. ਬੀ. ਟੀਮਾਂ ‘ਤੇ ਲੱਗਾ ਬੈਨ

    Nehru Hockey

    ਪੰਜਾਬ ਪੁਲਿਸ ‘ਤੇ 4 ਸਾਲ, ਪੀ. ਐੱਨ. ਬੀ. ਟੀਮ ‘ਤੇ ਲੱਗਾ 2 ਸਾਲ ਬੈਨ

    ਨਵੀਂ ਦਿੱਲੀ। ਪੰਜਾਬ ਪੁਲਿਸ ਅਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਖਿਡਾਰੀ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਸੋਮਵਾਰ ਨੂੰ ਇੱਥੇ ਮੈਦਾਨ ‘ਤੇ ਹੀ ਆਪਸ ‘ਚ ਭਿੜ ਗਏ। ਇਸ ਘਟਨਾ ਤੋਂ ਬਾਅਦ ਹਾਕੀ ਇੰਡੀਆ ਨੇ ਦੋਵਾਂ ਟੀਮਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ‘ਤੇ 4 ਸਾਲ ਜਦਕਿ ਪੀ. ਐੱਨ. ਬੀ. ‘ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।  Nehru Hockey Tournament

    ਰਾਸ਼ਟਰੀ ਮਹਾਸੰਘ ਹਾਕੀ ਇੰਡੀਆ ਨੇ ਇਸ ‘ਤੇ ਟੂਰਨਾਮੈਂਟ ਦੇ ਆਯੋਜਕਾਂ ਤੋਂ ਪੂਰੀ ਰਿਪੋਰਟ ਮੰਗੀ ਹੈ। ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਗੋਲ ਦੀ ਬਰਾਬਰੀ ‘ਤੇ ਸੀ ਅਤੇ ਗੇਂਦ ਪੰਜਾਬ ਪੁਲਿਸ ਦੇ ਸਰਕਲ ਵਿਚ ਪੀ. ਐੱਨ. ਬੀ. ਦੇ ਕੋਲ ਸੀ। ਖਿਡਾਰੀ ਮੈਦਾਨ ‘ਤੇ ਹੀ ਇਕ-ਦੂਜੇ ਨਾਲ ਲੱਤਾਂ-ਮੁੱਕੇ ਅਤੇ ਹਾਕੀ ਸਟਿਕਾਂ ਨਾਲ ਕੁੱਟਮਾਰ ਕਰਨ ਲੱਗੇ।

    ਇਸ ਤੋਂ ਬਾਅਦ ਟੂਰਨਾਮੈਂਟ ਦੇ ਅਧਿਕਾਰੀ ਬਚਾਅ ਕਰਨ ਲਈ ਗਏ। ਖੇਡ ਕੁਝ ਦੇਰ ਤਕ ਰੁਕਿਆ ਰਿਹਾ, ਜਿਸ ਤੋ ਬਾਅਦ ਦੋਵਾਂ ਟੀਮਾਂ ਦੇ 8-8 ਖਿਡਾਰੀਆਂ ਦੇ ਨਾਲ ਮੈਚ ਸ਼ੁਰੂ ਕੀਤਾ ਗਿਆ। ਦੋਵਾਂ ਟੀਮਾਂ ਦੇ 3-3 ਖਿਡਾਰੀਆਂ ਨੂੰ ਲਾਲ ਕਾਰਡ ਦਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਭੜਕਾਉਣ ਲਈ ਲਾਲ ਕਾਰਡ ਮਿਲਿਆ। ਹਾਕੀ ਇੰਡੀਆ ਦੀ ਸੀ. ਈ. ਓ. ਇਲੇਨਾ ਨੋਰਮਨ ਨੇ ਕਿਹਾ, ”ਅਸੀਂ ਟੂਰਨਾਮੈਂਟ ਦੇ ਅਧਿਕਾਰੀਆਂ ਤੋਂ ਅਧਿਕਾਰਤ ਰਿਪੋਰਟ ਮੰਗੀ ਹੈ। ਇਸ ਦੇ ਆਧਾਰ ‘ਤੇ ਹਾਕੀ ਇੰਡੀਆ ਜ਼ਰੂਰੀ ਕਰਾਵਾਈ ਕਰੇਗਾ। ਟੂਰਨਾਮੈਂਟ ਦੇ ਨਿਰਦੇਸ਼ਕ ਨਾਲ ਸੰਪਰਕ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ ਹਨ”। hockey

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here