ਪਬਜੀ ਦਾ ਕਹਿਰ ਤੇ ਲਾਪਰਵਾਹ ਮਾਪੇ

ਪਬਜੀ ਦਾ ਕਹਿਰ ਤੇ ਲਾਪਰਵਾਹ ਮਾਪੇ

ਪੰਜਾਬ ‘ਚ ਇੱਕ ਹਫ਼ਤੇ ਅੰਦਰ ਦੋ ਬੱਚਿਆਂ ਦੀ ਪਬਜੀ ਖੇਡਣ ਨਾਲ ਮੌਤ ਬੜੀ ਦਰਦਨਾਕ ਤੇ ਚਿੰਤਾਜਨਕ ਘਟਨਾ ਹੈ ਚਿੰਤਾ ਇਸ  ਗੱਲ ਦੀ ਹੈ ਕਿ ਇਹ ਖੇਡ ਧੀਮਾ ਜ਼ਹਿਰ ਹੈ ਜਿਸ ਬਾਰੇ ਨਾ ਤਾਂ ਸਮਾਜ ਤੇ ਨਾ ਹੀ ਸਰਕਾਰਾਂ ਇਸ ਦਾ ਨੋਟਿਸ ਲੈਂਦੀਆਂ ਹਨ ਗੇਮਾਂ ਚਲਾਉਣ ਵਾਲੇ ਲੋਕ ਪਰਦੇ ਪਿੱਛੇ ਰਹਿ ਕੇ ਆਪਣੇ ਕਾਰੋਬਾਰ ਲਈ ਬੱਚਿਆਂ ਨੂੰ ਖ਼ਤਰਨਾਕ ਮਨੋਰੰਜਨ ਪਰੋਸ ਰਹੇ ਹਨ ਪਿਛਲੇ ਸਾਲ ਬਲੂ ਵੇਲ੍ਹ ਨਾਂਅ ਦੀ ਗੇਮ ਕਾਰਨ ਕੁਝ ਬੱਚਿਆਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ ਲਾਕਡਾਊਨ ਕਾਰਨ ਇਨ੍ਹੀ ਦਿਨੀਂ ਬੱਚੇ ਘਰਾਂ ਅੰਦਰ ਤੜੇ ਰਹਿਣ ਕਰਕੇ ਵੀਡੀਓ ਗੇਮਾਂ ਨੂੰ ‘ਟਾਇਮ ਪਾਸ ‘ ਕਰਨ ਲਈ ਵਰਤ ਰਹੇ ਹਨ

ਅਸਲ ‘ਚ ਇਹਨਾਂ ਦੁਖਦਾਈ ਘਟਨਾਵਾਂ ਲਈ ਮਾਪੇ  ਵੀ ਜ਼ਿੰਮੇਵਾਰ ਹਨ ਜੋ ਬੱਚਿਆਂ ਨੂੰ ਨਾ ਤਾਂ ਸਮਾਂ ਦਿੰਦੇ ਹਨ ਤੇ ਨਾ ਹੀ ਉਹਨਾਂ ਦੀ ਨਿਗਰਾਨੀ ਕਰਦੇ ਹਨ ਮਾਪੇ ਬੱਚਿਆਂ ਨੂੰ ਸਮਾਰਟ ਫੋਨ ‘ਤੇ ਖੇਡਦਿਆਂ ਵੇਖ ਕੇ ਇਸ ਗੱਲੋਂ ਸੰਤੁਸ਼ਟੀ ਮਹਿਸੂਸ਼ ਕਰਦੇ ਹਨ ਕਿ ਬੱਚਾ ਉਹਨਾਂ ਤੋਂ ਕੋਈ ਜਾਂ ਚੀਜ਼ ਨਹੀਂ ਮੰਗ ਰਿਹਾ ਜਾ ਪ੍ਰੇਸ਼ਾਨ ਨਹੀਂ ਕਰ ਰਿਹਾ ਅਸਲ ‘ਚ ਅਜਿਹੀਆਂ ਗੇਮਾਂ ਕਾਰਨ ਬੱਚਾ ਇੱਕ ਮਾਨਸਿਕ ਗਿਰਾਵਟ ਦੀ ਡੂੰਘੀ ਖਾਈ ‘ਚ ਡਿੱਗਦਾ ਚਲਾ ਜਾਂਦਾ ਹੈ

ਜਿੱਥੋਂ ਕੱਢਣ ਲਈ ਮਾਪਿਆਂ ਕੋਲ ਨਾ ਤਾਂ ਹਿੰਮਤ ਰਹਿ ਜਾਂਦੀ ਹੈ, ਨਾ ਕੋਈ ਜੁਗਤੀ ਤੇ ਨਾ ਹੀ ਸਮਾਂ ਇਹ ਗੇਮ ਲਗਾਤਾਰ ਖੇਡਣ ਕਾਰਨ ਮਾਨਸਿਕ ਤੌਰ ‘ਤੇ ਬੱਚੇ ਦੇ ਜ਼ਿਹਨ ‘ਚ ਅਜਿਹਾ ਕਬਜ਼ਾ ਕਰਕੇ ਬੈਠ ਜਾਂਦੀ ਹੈ ਕਿ ਬੱਚਾ ਘਰ ਪਰਿਵਾਰ, ਆਸਪਾਸ ‘ਤੇ ਪੜ੍ਹਾਈ ਸਭ ਕੁਝ ਭੁੱਲ ਕੇ ਇੱਕ ਉਲਾਰ ਦਸ਼ਾ ‘ਚ ਪਹੁੰਚ ਜਾਂਦਾ ਹੈ ਗੇਮ ‘ਚ ਇੰਨਾ ਜਿਆਦਾ ਗੁੰਮ ਜਾਣ ਨਾਲ ਬੱਚੇ ਦੇ ਨਾੜੀ ਤੰਤਰ ਤੇ ਲਹੂ ਦਾ ਪ੍ਰਵਾਹ ਇਸ ਤਰ੍ਹਾਂ ਵੇਗ ‘ਚ ਆਉਂਦਾ ਹੈ ਕਿ ਗੇਮ ਵਿਚਲੇ ਉਤਰਾਅ ਚੜ੍ਹਾ ਬੱਚੇ ਦੇ ਦਿਲ ਦੀ ਧੜਕਣ ਤੇ ਲਹੂ ਦੇ ਪ੍ਰਵਾਹ ਆਸਾਧਾਰਨ ਤਬਦੀਲੀਆਂ ਲਿਆਉਂਦੇ ਹਨ

ਜਿਸ ਦਾ ਨਤੀਜਾ ਬੱਚੇ ਦੀ ਮੌਤ ਹੋ ਜਾਂਦੀ ਹੈ ਕੁਝ ਗੇਮਾਂ ਤਾਂ ਟਾਸਕ ਹੀ ਖ਼ਤਰਨਾਕ ਦਿੰਦੀਆਂ ਹਨ ਜਿਵੇਂ ਹੱਥਾਂ ਦੀਆਂ ਨਸਾਂ ਕੱਟਣੀਆਂ, ਡਰਾਉਣੀ ਫ਼ਿਲਮ ਵੇਖਣੀ, ਛੱਤ ਤੋਂ ਛਾਲ ਮਾਰਨਾ, ਭੜਕਾਊਂ ਸੰਗੀਤ ਸੁਣਨਾ ਤੇ ਆਖੀਰ ਖੁਦਕੁਸ਼ੀ ਕਰਨੀ ਸੱਚੀ ਖੇਡ ਖਤਰਾ ਜਾ ਮੌਤ ਨਹੀਂ ਦੇਂਦੀ ਸਗੋਂ ਜਿੰਦਗੀ ਤੇ ਖੁਸ਼ੀ ਦਿੰਦੀ ਹੈ ਬਿਨਾਂ ਸ਼ੱਕ ਸਾਨੂੰ ਕੁਝ ਹੱਦ ਤੱਕ ਪਿਛਾਂਹ ਪਰਤਣਾ ਪਵੇਗਾ ਤੇ ਬੱਚਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਤੇ ਨਿਭਾਉਣੀਆਂ ਪੈਣਗੀਆਂ ਤਿੰਨ ਚਾਰ ਦਹਾਕੇ ਪਹਿਲਾਂ ਖਾਸ ਕਰਕੇ ਪਿੰਡਾਂ ‘ਚ ਬੱਚੇ ਸਕੂਲ ਦੀ ਪੜ੍ਹਾਈ ਤੋਂ ਵਿਹਲੇ ਹੋ ਕੇ ਘਰਾਂ, ਖਾਲੀ ਥਾਵਾਂ ਜਾਂ ਸ਼ਾਮਲਾਟਾਂ ‘ਚ ਗੁੱਲੀ ਡੰਡਾ, ਕਬੱਡੀ, ਖਿੱਦੋ ਖੂੰਡੀ ਸਮੇਤ ਅਣਗਿਣਤ ਦੇਸ਼ੀ ਖੇਡਾਂ ਖੇਡਦੇ ਸਨ

ਜਿਸ ਨਾਲ ਬੱਚੇ ‘ਚ ਆਪਸੀ ਪ੍ਰੇਮ ਪਿਆਰ ਤੇ ਸਮਾਜ ‘ਚ ਰਲ ਕੇ ਰਹਿਣ ਦੇ ਗੁਣ ਸਿੱਖ ਲੈਂਦੇ ਸਨ ਅਜਿਹੀਆਂ ਖੇਡਾਂ ਖੇਡਣ ਨਾਲ ਬੱਚਿਆਂ ਦੇ ਦਿਲੋਂ ਦਿਮਾਗ ਤਰੋ ਤਾਜ਼ਾ ਹੋ ਜਾਂਦੇ ਹਨ  ਥਕਾਵਟ ਤੇ ਨੀਰਸਤਾ ਖ਼ਤਮ ਹੋ ਜਾਂਦੀ ਸੀ  ਖੇਡਣ ਨਾਲ ਸਰੀਰਕ ਕਸਰਤ ਦੇ ਨਾਲ ਨਾਲ ਖੁਸ਼ੀ ਵੀ ਮਿਲਦੀ ਸੀ ਇਲੈਕਟ੍ਰੋਨਿਕ ਗੇਮਾਂ ਬੱਚਿਆਂ ‘ਚ ਹਾਰ ਦਾ ਭੈਅ ਪੈਦਾ ਕਰਦੀਆਂ ਹਨ ਜਦੋਂ ਕਿ ਪੁਰਾਣੀਆਂ ਖੇਡਾਂ ‘ਚ ਜਿੱਤ ਤੇ ਹਾਰ ਦਾ ਇੱਕੋ ਜਿਹਾ ਅਸਰ ਹੁੰਦਾ ਸੀ ਸਰਕਾਰਾਂ ਦੇ ਨਾਲ ਨਾਲ ਸਮਾਜ ਨੂੰ ਵੀ ਇਸ ਮਾਮਲੇ ‘ਚ ਗੰਭੀਰ ਹੋ ਕੇ ਬੱਚਿਆਂ ਨੂੰ ਪੁਰਾਣੀਆਂ ਖੇਡਾਂ ਵੱਲ ਮੋੜਨ ਦੇ ਨਾਲ ਨਾਲ ਪਿੰਡਾਂ ਸ਼ਹਿਰਾਂ ‘ਚ ਖੇਡਾਂ ਲਈ ਜਗ੍ਹਾ ਦਾ ਇੰਤਜ਼ਾਮ ਵੀ ਕਰਨ ਦੀ ਸਖ਼ਤ ਜ਼ਰੂਰਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here