ਕੋਰੋਨਾ ਮਹਾਂਮਾਰੀ ਦੌਰਾਨ ਲਾਪਰਵਾਹੀ ਪੈ ਸਕਦੀ ਹੈ ਭਾਰੀ!

Corona Active

ਕੋਰੋਨਾ ਮਹਾਂਮਾਰੀ ਦੌਰਾਨ ਲਾਪਰਵਾਹੀ ਪੈ ਸਕਦੀ ਹੈ ਭਾਰੀ!

ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਅੱਜ ਪੂਰੇ ਵਿਸ਼ਵ ਭਰ ਵਿੱਚ ਨਜ਼ਰ ਆ ਰਿਹਾ ਹੈ ਅਤੇ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਸਰਕਾਰਾਂ,ਸਿਹਤ ਵਿਭਾਗ ਅਤੇ ਮੈਡੀਕਲ ਸੰਸਥਾਵਾਂ ਅੱਡੀ-ਚੋਟੀ ਦਾ ਜੋਰ ਲਗਾ ਰਹੀਆਂ ਹਨ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦੇ ਇਲਾਜ ਲਈ ਭਾਵੇਂ ਵੈਕਸੀਨ ਤਿਆਰ ਕਰਨ ਲਈ ਕਈ ਵਿਗਿਆਨੀਆਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ, ਪਰ ਇੱਕੋ-ਇੱਕ ਸੁਨੇਹਾਂ ਹਰ ਪਾਸੇ ਗੂੰਜ਼ਦਾ ਸੁਣਾਈ ਦੇ ਰਿਹਾ ਹੈ ਇਲਾਜ ਨਾਲੋਂ ਭਰੇਜ ਚੰਗਾਂ।

ਕੋਵਿਡ-19 ਦੀ ਜੰਗ ਵਿੱਚ ਦਿਨ-ਰਾਤ ਇੱਕ ਕਰ ਰਹੇ ਕੋਰੋਨਾ ਯੋਧੇ ਮੈਡੀਕਲ,ਪੈਰਾ-ਮੈਡੀਕਲ,ਪੁਲਿਸ ਸਟਾਫ,ਪੱਤਰਕਾਰ ਭਾਈਚਾਰਾ ਅਤੇ ਸਫਾਈ-ਸੇਵਕ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ,ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਹਿਨਣ ਤੋਂ ਇਲਾਵਾ ਹੋਰ ਕਈ ਤਰਾਂ ਦੀਆਂ ਐਡਵਾਇਜ਼ਰੀਆਂ ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰ ਰਹੇ ਹਨ।

ਹੁਣ ਫਰੰਟ ਲਾਈਨ ਤੇ ਸੇਵਾਵਾਂ ਨਿਭਾ ਰਹੀਆਂ ਆਸ਼ਾ ਵਰਕਰਾਂ,ਸਿਹਤ ਵਿਭਾਗ ਦਾ ਸਟਾਫ,ਪੁਲਿਸ ਟੀਮਾਂ,ਗਰਭਵਤੀ ਔਰਤਾਂ ਅਤੇ ਪਹਿਲਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀਆਂ ਜਾਂ ਬਜ਼ੁਰਗਾਂ ਅਤੇ ਜਿੰਨਾ ਵਿਅਕਤੀਆਂ ਨੂੰ ਫਲੂ ਦੇ ਲੱਛਣ ਨਾ ਵੀ ਹੋਣ ਉਨਾਂ ਦੇ ਵੀ ਸ਼ੱਕ ਦੂਰ ਕਰਨ ਲਈ ਕੋਰੋਨਾ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ।

ਕਿਉਂਕਿ ਦੇਖਿਆ ਜਾਵੇ ਤਾਂ ਕਈ ਦੇਸ਼ ਅਜਿਹੇ ਹਨ ਜਿੰਨਾਂ ਨੇ ਆਪਣੀ ਸੈਂਪਲਿੰਗ ਸਮਰੱਥਾ ਵਿੱਚ ਵਾਧਾ ਕਰਕੇ ਇਸ ਕੋਰੋਨਾ ਵਾਇਰਸ ਤੇ ਕਾਫੀ ਹੱਦ ਤੱਕ ਕਾਬੂ ਪਾਉਣ ਭਾਵੇਂ ਸਫਲਤਾ ਹਾਸਲ ਕੀਤੀ ਹੈ। ਕੋਰੋਨਾ ਦੀ ਸੈਂਪਲਿੰਗ ਵਿੱਚ ਪਾਜ਼ਿਟਿਵ ਆ ਰਹੇ ਕੇਸਾਂ ਵਿੱਚ ਫਲੂ ਵਰਗੇ ਲੱਛਣ ਨਜ਼ਰ ਨਾ ਆਉਣਾ ਵੀ ਲੋਕਾਂ ਵਿੱਚ ਇੱਕ ਵੱਡਾ ਸਵਾਲ ਬਣਿਆਂ ਹੋਇਆ ਹੈ। ਪਰ ਜੇ ਆਈਆਂ ਰਿਪੋਰਟਾਂ ਤੇ ਝਾਤ ਮਾਰੀਏ ਤਾਂ ਇੱਕ ਗੱਲ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਰੋਨਾ ਵਾਇਰਸ ਫੈਲਣ ਪਿੱਛੇ ਲੱਛਣਰਹਿਤ ਕੈਰੀਅਰ ਭਾਵ ਉਹ ਵਿਅਕਤੀ ਜੋ ਕੋਰੋਨਾ ਵਾਇਰਸ ਨਾਲ ਪੀੜਤ ਹਨ ਪਰ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀ ਆਉਂਦੇ ਤੇ ਉਹ ਰੋਜ਼ ਵਾਂਗ ਆਪਣੇ ਕੰਮ-ਕਾਜ ਤੇ ਜਾ ਰਹੇ ਹਨ,ਪਰਿਵਾਰਕ ਮੈਂਬਰਾਂ ਅਤੇ ਮਿੱਤਰ-ਮੰਡਲੀ ਨਾਲ ਮਿਲ ਰਹੇ ਹਨ ਪਰ ਉਹ ਅਣਜਾਣ ਹਨ ਕਿ ਉਹ ਦੂਰ-ਨੇੜੇ ਆਵਾਜਾਈ ਕਰਕੇ ਇਹ ਵਾਇਰਸ ਫੈਲਾਉਣ ਦਾ ਜ਼ਰੀਆ ਬਣ ਰਹੇ ਹਨ

ਜਿਸ ਨਾਲ ਇਸ ਵਾਇਰਸ ਦੇ ਕਮਿਊਨਟੀ ਵਿੱਚ ਸਪਰੈਡ ਹੋਣ ਦਾ ਸ਼ੰਕਾ ਬਣ ਗਈ ਹੈ। ਇਸੇ ਹੀ ਖਤਰੇ ਤੋਂ ਬਚਣ ਲਈ ਹੀ ਸਿਆਣਪ ਵਰਤਦਿਆਂ ਜਿਆਦਾਤਰ ਦੇਸ਼ਾਂ ਨੇ ਸਖਤੀ ਨਾਲ ਲਾਕਡਾਊਨ, ਕਰਫਿਊ ਅਤੇ ਇਕਾਂਤਵਾਸ  ਦਾ ਰਸਤਾ ਅਪਣਾਇਆ ਸੀ। ਪਰ ਇਨੀ ਮੁਸ਼ੱਕਤ ਤੋਂ ਬਾਅਦ ਵੀ ਇਸ ਵਾਇਰਸ ਦਾ ਫਲਾਅ ਨਹੀ ਰੁੱਕ ਰਿਹਾ

ਜਿਸ ਦਾ ਕਾਰਨ ਹੈ ਸਾਡੇ ਵੱਲੋਂ ਇਸ ਬਿਮਾਰੀ ਨੂੰ ਨਜ਼ਰਅੰਦਾਜ਼ ਕਰ ਲਾਪਰਵਾਹੀ ਵਰਤਣਾ ਹੈ। ਕੋਰੋਨਾ ਨੂੰ ਮਾਤ ਦੇਣ ਲਈ ਜਰੂਰੀ ਹੈ ਸੁਚੇਤ ਹੋ ਕੇ ਲੱਛਣਰਹਿਤ ਕੈਰੀਅਰ ਨੂੰ ਸਮਝਣਾ ਅਤੇ ਦੂਸਰਿਆਂ ਨੂੰ ਸਮਝਾਉਣਾ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀ ਵੀ ਕਿਸੇ ਕੋਰੋਨਾ ਲੱਛਣਰਹਿਤ ਕੈਰੀਅਰ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਤੇ ਜਾ ਕੇ ਕੋਰੋਨਾ ਦੀ ਜਾਂਚ ਲਈ ਸੈਂਪਲ ਦਿਓ, ਆਪਣੇ ਆਪ ਨੂੰ ਘੱਟੋ-ਘੱਟ 14 ਦਿਨ ਲਈ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੇ ਤੁਹਾਡੇ ਕਰੀਬੀ ਵਿਅਕਤੀ ਤੁਹਾਡੇ ਤੋਂ ਬਿਮਾਰੀ ਦੇ ਸ਼ਿਕਾਰ ਹੋਣੋ ਬਚ ਜਾਣ।

ਘਰੋਂ ਬਾਹਰ ਜਾਣ ਲੱਗਿਆਂ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਿਲ ਕਰ ਲਓ ਮਾਸਕ ਜਾਂ ਕੱਪੜੇ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਨਾ ਭੁੱਲੋ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਮਾਸਕ ਨਾ ਪਹਿਨਣ ,ਜਨਤਕ ਸਥਾਨਾਂ ਤੇ ਥੁੱਕਣ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ਤੇ ਲਗਾਏ ਵੱਡੇ ਜ਼ੁਰਮਾਨੇ ਜਾਂ ਚਲਾਣ ਸਰਕਾਰੀ ਖਜ਼ਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹਨ ਤਾਂ ਤੁਸੀ ਗਲਤ ਸੋਚ ਰਹੇ ਹੋ,

ਇਹ ਤਾਂ ਸਾਨੂੰ ਅਨੁਸ਼ਾਸਿਤ ਕਰਨ ਲਈ ਵਰਤਿਆ ਇੱਕ ਇਸ਼ਾਰਾ ਹੈ, ਇੱਕ ਢੰਗ ਹੈ,ਲੋੜ ਹੈ ਸੁਚੇਤ ਹੋਣ ਦੀ, ਇਸ ਮਹਾਮਾਰੀ ਵਿੱਚ ਅਫਵਾਹਾਂ ਦੇ ਦੌਰ ਵਿਚੋਂ ਬਾਹਰ ਨਿਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ ਤੇ ਸਿਹਤ ਵਿਭਾਗ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ। ਉਨ੍ਹਾਂ ਕੋਰੋਨਾ ਯੋਧਿਆਂ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਦਿਨ-ਰਾਤ ਕੀਤੀ ਮਿਹਨਤ ਦਾ ਮੁੱਲ ਪਛਾਣੋ , ਕਦਰ ਕਰੋ ਅਤੇ ਸਹਿਯੋਗ ਦਿਓ। ਕੋਰੋਨਾ ਸਬੰਧੀ ਸਹੀ ਜਾਣਕਾਰੀ ਹਾਸਲ ਕਰਨ ਲਈ ਸਰਕਾਰ ਦੁਆਰਾ ਜਾਰੀ ਹੈਲਪਲਾਈਨ ਨੰਬਰ, ਮੋਬਾਇਲ ਐਪਲੀਕੇਸ਼ਨਜ਼ ਜਾਂ ਵੈਬਸਾਈਟ ਹੀ ਪ੍ਰਯੋਗ ਵਿੱਚ ਲਿਆਓ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ,
ਫਰੀਦਕੋਟ
ਮੋ: 9814656257
ਡਾ.ਪ੍ਰਭਦੀਪ ਸਿੰਘ ਚਾਵਲਾ
ਬੀ.ਈ.ਈ ਮੀਡੀਆ
ਇੰਚਾਰਜ ਕੋਵਿਡ-19

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ